ਸਾਬਕਾ ਆਈਪੀਐਸ ਅਧਿਕਾਰੀ ਅਮਿਤਾਭ ਠਾਕੁਰ ਨੂੰ ਸ਼ੁੱਕਰਵਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਅਮਿਤਾਭ ਠਾਕੁਰ ‘ਤੇ ਮੁਖਤਾਰ ਅੰਸਾਰੀ ਦੇ ਕਹਿਣ ‘ਤੇ ਬਲਾਤਕਾਰ ਦੇ ਦੋਸ਼ੀ ਸੰਸਦ ਮੈਂਬਰ ਅਤੁਲ ਰਾਏ ਨੂੰ ਬਚਾਉਣ ਲਈ ਅਪਰਾਧਿਕ ਸਾਜ਼ਿਸ਼ ਰਚਣ ਦਾ ਦੋਸ਼ ਹੈ।
ਦਰਅਸਲ, ਪੀੜਤ, ਜਿਸ ਨੇ ਅਤੁਲ ਰਾਏ ‘ਤੇ ਬਲਾਤਕਾਰ ਦਾ ਦੋਸ਼ ਲਗਾਇਆ ਸੀ, ਨੇ 16 ਅਗਸਤ ਨੂੰ ਸੁਪਰੀਮ ਕੋਰਟ ਦੇ ਬਾਹਰ ਆਪਣੇ ਦੋਸਤ ਨਾਲ ਆਪਣੇ ਆਪ ਨੂੰ ਅੱਗ ਲਗਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਜਿਸ ਤੋਂ ਬਾਅਦ ਇਲਾਜ ਦੌਰਾਨ ਦੋਵਾਂ ਦੀ ਮੌਤ ਹੋ ਗਈ। ਦੋਵਾਂ ਨੇ ਮੌਤ ਤੋਂ ਪਹਿਲਾਂ ਅਦਾਲਤ ਦੇ ਬਾਹਰ ਆਤਮਹੱਤਿਆ ਕਰਨ ਤੋਂ ਪਹਿਲਾਂ ਫੇਸਬੁੱਕ ‘ਤੇ ਲਾਈਵ ਵੀ ਕੀਤਾ ਸੀ। ਫੇਸਬੁੱਕ ਲਾਈਵ ਵਿੱਚ ਪੀੜਤਾ ਅਤੇ ਉਸ ਦੇ ਦੋਸਤ ਨੇ ਐਸਐਸਪੀ ਅਮਿਤ ਪਾਠਕ, ਸੀਓ ਅਮਰੇਸ਼ ਸਿੰਘ, ਇੰਸਪੈਕਟਰ ਸੰਜੇ ਰਾਏ ਅਤੇ ਉਨ੍ਹਾਂ ਦੇ ਬੇਟੇ ਵਿਵੇਕ ਰਾਏ, ਸਾਬਕਾ ਆਈਜੀ ਉੱਤੇ ਪਰੇਸ਼ਾਨ ਕਰਨ ਦਾ ਦੋਸ਼ ਲਗਾਇਆ ਸੀ। ਪੀੜਤਾ ਨੇ ਅਮਿਤਾਭ ਠਾਕੁਰ ‘ਤੇ ਦੋਸ਼ ਵੀ ਲਾਏ ਸਨ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਦੀ ਸਿੱਧੀ ਧਮਕੀ, ‘ਜੇ ਫੈਸਲੇ ਨਾ ਲੈਣ ਦਿੱਤੇ ਤਾਂ ਇੱਟ ਨਾਲ ਇੱਟ ਖੜਕਾ ਦੇਵਾਂਗਾ’
ਦੱਸਿਆ ਜਾ ਰਿਹਾ ਹੈ ਕਿ ਅਮਿਤਾਭ ਠਾਕੁਰ ਨੂੰ ਐਸਆਈਟੀ ਜਾਂਚ ਦੀ ਰਿਪੋਰਟ ਦੇ ਆਧਾਰ ‘ਤੇ ਗ੍ਰਿਫਤਾਰ ਕੀਤਾ ਗਿਆ ਹੈ। ਬਲਾਤਕਾਰ ਪੀੜਤਾ ਨੇ ਮੁਖਤਾਰ ਅੰਸਾਰੀ ‘ਤੇ ਬਲਾਤਕਾਰ ਦੇ ਦੋਸ਼ੀ ਅਤੁਲ ਰਾਏ ਨੂੰ ਬਚਾਉਣ ਲਈ ਅਪਰਾਧਿਕ ਸਾਜ਼ਿਸ਼ ਘੜਨ ਦਾ ਦੋਸ਼ ਲਾਇਆ ਸੀ। ਜਦੋਂ ਪੁਲਿਸ ਸ਼ੁੱਕਰਵਾਰ ਨੂੰ ਅਮਿਤਾਭ ਠਾਕੁਰ ਨੂੰ ਗ੍ਰਿਫਤਾਰ ਕਰਨ ਪਹੁੰਚੀ ਤਾਂ ਉਹ ਕਾਰ ਵਿੱਚ ਬੈਠਣ ਤੋਂ ਇਨਕਾਰ ਕਰ ਰਹੇ ਸੀ। ਇਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਜ਼ਬਰਦਸਤੀ ਕਾਰ ਵਿੱਚ ਬਿਠਾਇਆ। ਉਹ ਪੁਲਿਸ ਅਧਿਕਾਰੀਆਂ ਤੋਂ ਐਫਆਈਆਰ ਦਿਖਾਉਣ ਦੀ ਮੰਗ ਕਰ ਰਹੇ ਸਨ। ਦੋਸ਼ ਹੈ ਕਿ ਇਸ ਦੌਰਾਨ ਉਨ੍ਹਾਂ ਨੇ ਇੱਕ ਪੁਲਿਸ ਕਰਮਚਾਰੀ ਉੱਤੇ ਵੀ ਹੱਥ ਚੁੱਕਿਆ। ਇਸ ਘਟਨਾ ਦਾ ਵੀਡੀਓ ਵੀ ਵਾਇਰਲ ਹੋ ਰਿਹਾ ਹੈ।
ਇਹ ਵੀ ਦੇਖੋ : Gurdas Maan ‘ਤੇ ਦਰਜ਼ ਪਰਚੇ ਨੂੰ ਲੈ ਕੇ,ਨਕੋਦਰ ਡੇਰੇ ਦਾ ਵੱਡਾ ਬਿਆਨ ਦਿੱਤਾ 2 ਟੁੱਕ ਜਵਾਬ ! Gurdas Maan | Nakodar