faridabad nikita murder case: ਨਵੀਂ ਦਿੱਲੀ: ਫਰੀਦਾਬਾਦ ਦੇ ਬੱਲਭਗੜ੍ਹ ਵਿੱਚ ਇੱਕ ਸਰੇਆਮ ਲੜਕੀ ਦੀ ਹੱਤਿਆ ਦਾ ਮਾਮਲਾ ਗੰਭੀਰ ਹੁੰਦਾ ਜਾ ਰਿਹਾ ਹੈ। ਫਰੀਦਾਬਾਦ ਵਿੱਚ ਐਤਵਾਰ ਨੂੰ 32 ਲੋਕਾਂ ਨੂੰ ਨਿਕਿਤਾ ਕਤਲ ਕੇਸ ਵਿੱਚ ਇਨਸਾਫ ਦੀ ਮੰਗ ਕਰਨ ਲਈ ਕੀਤੇ ਗਏ ਪ੍ਰਦਰਸ਼ਨ ਦੇ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ ਸੀ। ਗ੍ਰਿਫਤਾਰ ਕੀਤੇ ਗਏ ਸਾਰੇ ਵਿਅਕਤੀਆਂ ਦਾ ਕੋਰੋਨਾ ਟੈਸਟ ਕਰਵਾਇਆ ਗਿਆ ਸੀ, ਜਿਨ੍ਹਾਂ ਵਿੱਚੋਂ ਤਿੰਨ ਸਕਾਰਾਤਮਕ ਪਾਏ ਗਏ ਹਨ। ਤਿੰਨਾਂ ਨੇ ਕੱਲ੍ਹ ਦੀ ਮਹਾਪੰਚਾਇਤ ਵਿੱਚ ਵੀ ਹਿੱਸਾ ਲਿਆ ਸੀ। ਪੰਚਾਇਤ ਦੇ ਪ੍ਰਬੰਧਕ ਅਤੇ ਹੋਰ ਲੋਕ ਜੋ ਪੰਚਾਇਤ ਵਿੱਚ ਮੌਜੂਦ ਸਨ ਉਨ੍ਹਾਂ ਸਭ ਨੂੰ ਹੁਣ ਏਕਾਂਤਵਾਸ ਕੀਤਾ ਜਾਵੇਗਾ। ਫਰੀਦਾਬਾਦ ਪੁਲਿਸ ਨੇ ਕਿਹਾ ਹੈ ਕਿ ਐਤਵਾਰ ਨੂੰ ਕੁੱਝ ਲੋਕ ਬਿਨਾ ਆਗਿਆ ਦੇ ਦੁਸਹਿਰਾ ਮੈਦਾਨ ਵਿੱਚ ਇਕੱਠੇ ਹੋਏ ਸਨ। ਇਨ੍ਹਾਂ ਵਿੱਚੋਂ ਕੁੱਝ ਬਦਮਾਸ਼ਾਂ ਨੇ ਰਾਸ਼ਟਰੀ ਰਾਜਮਾਰਗ ਜਾਮ ਕਰ ਦਿੱਤਾ ਸੀ ਅਤੇ ਦੁਕਾਨਾਂ ਦੀ ਭੰਨਤੋੜ ਕੀਤੀ ਸੀ। ਉਨ੍ਹਾਂ ਨੇ ਵਾਹਨਾਂ ਨੂੰ ਨੁਕਸਾਨ ਪਹੁੰਚਾਇਆ ਅਤੇ ਫਾਇਰਿੰਗ ਵੀ ਕੀਤੀ ਸੀ। ਪੁਲਿਸ ਵਲੋਂ ਰੋਕਣ ‘ਤੇ ਬਦਮਾਸ਼ਾਂ ਨੇ ਪੁਲਿਸ ‘ਤੇ ਵੀ ਪੱਥਰ ਸੁੱਟਣੇ ਸ਼ੁਰੂ ਕਰ ਦਿੱਤੇ। ਜਿਸ ਤੋਂ ਬਾਅਦ ਲੋਕਾਂ ਦੀ ਸੁਰੱਖਿਆ ਅਤੇ ਅਮਨ-ਕਾਨੂੰਨ ਨੂੰ ਕਾਇਮ ਰੱਖਣ ਲਈ, ਬਦਮਾਸ਼ਾਂ ਨੂੰ ਪੁਲਿਸ ਨੇ ਹਲਕੀ ਤਾਕਤ ਦੀ ਵਰਤੋਂ ਕਰਦਿਆਂ ਖਦੇੜ ਦਿੱਤਾ ਸੀ।
ਪੱਥਰਬਾਜ਼ੀ ਵਿੱਚ 10 ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ ਸੀ। ਬਦਮਾਸ਼ਾਂ ਖਿਲਾਫ ਥਾਣਾ ਬੱਲਬਗੜ ਵਿਖੇ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਨੇ 32 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਫੜੇ ਗਏ ਇਨ੍ਹਾਂ ਸਾਰੇ ਦੋਸ਼ੀਆਂ ਖਿਲਾਫ ਕੇਸ ਦਰਜ ਕੀਤੇ ਗਏ ਹਨ। ਪੁਲਿਸ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਦਾ ਕੋਵਿਡ -19 ਟੈਸਟ ਕਰਵਾਉਣ ਤੋਂ ਬਾਅਦ ਤਿੰਨ ਮੁਲਜ਼ਮ ਸਕਾਰਾਤਮਕ ਪਾਏ ਗਏ ਹਨ। ਤਿੰਨਾਂ ਨੂੰ ਏਕਾਂਤਵਾਸ ਕਰ ਦਿੱਤਾ ਗਿਆ ਹੈ। ਪੰਚਾਇਤ ਪ੍ਰਬੰਧਕਾਂ ਨੂੰ ਵੀ ਏਕਾਂਤਵਾਸ ਕੀਤਾ ਜਾਵੇਗਾ। ਪੰਚਾਇਤ ਵਿੱਚ ਮੌਜੂਦ ਹਰ ਇੱਕ ਨੂੰ ਆਪਣਾ ਟੈਸਟ ਵੀ ਕਰਵਾਉਣਾ ਚਾਹੀਦਾ ਹੈ। ਦੇਸ਼ ਦੀ ਰਾਜਧਾਨੀ, ਦਿੱਲੀ ਤੋਂ ਸਿਰਫ 63 ਕਿਲੋਮੀਟਰ ਦੂਰ, ਹਰਿਆਣਾ ਦੇ ਬੱਲਭਗੜ ਵਿੱਚ, ਕਾਰ ਸਵਾਰਾਂ ਨੇ ਦਿਨ ਦਹਾੜੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਇਹ ਬਦਮਾਸ਼ ਕਾਰ ਰੋਕ ਦੇ ਹਨ ਅਤੇ ਜਦੋ ਲੜਕੀ ਉੱਥੇ ਆਉਂਦੀ ਹੈ ਤਾ ਉਸ ਨੂੰ ਕਾਰ ਵਿੱਚ ਖਿੱਚਣਾ ਸ਼ੁਰੂ ਕਰਦੇ ਹਨ। ਲੜਕੀ ਦੇ ਨਾਲ ਉਸ ਦੀ ਇੱਕ ਸਹੇਲੀ ਵੀ ਮੌਜੂਦ ਸੀ। ਉਹ ਵੀ ਵਿਰੋਧ ਕਰਦੀ ਹੈ, ਪਰ ਇਨ੍ਹਾਂ ਬਦਮਾਸ਼ਾਂ ‘ਚ ਕੋਈ ਡਰ ਨਹੀਂ ਦਿਖਦਾ, ਕੋਈ ਪਰਵਾਹ ਨਹੀਂ ਦਿਖਦੀ। ਇਸ ਤੋਂ ਬਾਅਦ ਬਦਮਾਸ਼ ਪਿਸਤੌਲ ਕੱਢ ਕੇ ਧੱਕੇਸ਼ਾਹੀ ਸ਼ੁਰੂ ਕਰਦੇ ਹਨ। ਜਦੋਂ ਲੜਕੀ ਫਿਰ ਵੀ ਨਹੀਂ ਡਰਦੀ, ਤਾਂ ਤੌਫੀਕ ਨੇ ਉਸ ਨੂੰ ਗੋਲੀ ਮਾਰ ਦਿੱਤੀ। ਮ੍ਰਿਤਕ ਵਿਦਿਆਰਥਣ ਦਾ ਨਾਮ ਨਿਕਿਤਾ ਹੈ। ਉਹ ਬੀ.ਕਾਮ ਫਾਈਨਲ ਈਅਰ ਦੀ ਪ੍ਰੀਖਿਆ ਦੇ ਕੇ ਅਗਰਵਾਲ ਕਾਲਜ, ਬੱਲਭਗੜ੍ਹ ਤੋਂ ਵਾਪਿਸ ਆ ਰਹੀ ਸੀ। ਇਹ ਸ਼ਾਮ ਦਾ ਸਮਾਂ ਸੀ। ਜਦੋ ਇੱਕ I-20 ਕਾਰ ਰੁਕੀ ਅਤੇ ਕਾਰ ਸਵਾਰ ਬਾਹਰ ਆਇਆ ਅਤੇ ਨਿਕਿਤਾ ਨੂੰ ਕਾਰ ਵਿੱਚ ਬੈਠਾਉਣ ਦੀ ਕੋਸ਼ਿਸ ਕੀਤੀ। ਡਰਾਈਵਿੰਗ ਸੀਟ ‘ਤੇ ਇੱਕ ਹੋਰ ਬਦਮਾਸ਼ ਵੀ ਮੌਜੂਦ ਸੀ। ਇਸ ਵਿਅਸਤ ਸੜਕ ‘ਤੇ ਬਾਕੀ ਲੋਕ ਸਿਰਫ ਤਮਾਸ਼ਬੀਨ ਬਣੇ ਰਹੇ ਅਤੇ ਬਦਮਾਸ਼ ਲੜਕੀ ਨੂੰ ਗੋਲੀ ਮਾਰ ਕੇ ਫਰਾਰ ਹੋ ਗਏ ਸੀ।