farmer commits suicide tikri border: ਕੇਂਦਰ ਦੇ ਕਾਲੇ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਅੰਦੋਲਨ ਜਾਰੀ ਹੈ।ਕਿਸਾਨ ਅੰਦੋਲਨ ਨੂੰ 100 ਦਿਨਾਂ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ।ਪਰ ਸਰਕਾਰ ਆਪਣੀ ਜ਼ਿੱਦ ‘ਤੇ ਅੜੀ ਹੋਈ ਹੈ।ਇਸੇ ਦੌਰਾਨ ਟਿਕਰੀ ਬਾਰਡਰ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ।ਦੱਸ ਦੇਈਏ ਕਿ ਹਰਿਆਣਾ ਦੇ ਬਹਾਦੁਰਗੜ ‘ਚ ਅੰਦੋਲਨਕਾਰੀ ਕਿਸਾਨ ਨੇ ਆਤਮਹੱਤਿਆ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ।ਕਿਸਾਨ ਨੇ ਕਸਾਰ ਸਰਵਿਸ ਰੋਡ ਦੇ ਕੋਲ ਦਰੱਖਤ ਨਾਲ ਫਾਹਾ ਲੈ ਕੇ ਆਪਣੀ ਜਾਨ ਦੇ ਦਿੱਤੀ ਹੈ।ਮ੍ਰਿਤਕ ਕਿਸਾਨ ਦੀ ਪਛਾਣ ਹਰਿਆਣਾ ਦੇ ਹਿਸਾਰ ਜ਼ਿਲੇ ਦੇ ਇੱਕ ਪਿੰਡ ਦੇ ਰਹਿਣ ਵਾਲੇ ਰਾਜਬੀਰ ਦੇ ਰੂਪ ‘ਚ ਹੋਈ ਹੈ।ਦੱਸਿਆ ਜਾ ਰਿਹਾ ਹੈ ਕਿ ਕਿਸਾਨ ਰਾਜਬੀਰ ਕਾਫੀ ਦਿਨਾਂ ਤੋਂ ਕਿਸਾਨ ਅੰਦੋਲਨ ‘ਚ ਲੰਗਰ ਸੇਵਾ ‘ਚ ਜੁਟਿਆ ਸੀ।ਰਾਜਬੀਰ ਨੇ ਇੱਕ ਸੁਸਾਈਡ ਨੋਟ ਵੀ ਲਿਖਿਆ ਹੈ।
ਕਿਸਾਨ ਨੇ ਨੋਟ ‘ਚ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਆਪਣੀ ਆਖਰੀ ਇੱਛਾ ਸਰਕਾਰ ਨਾਲ ਜਤਾਈ ਹੈ।ਦੂਜੇ ਪਾਸੇ ਉਸਨੇ ਕਿਸਾਨਾਂ ਨੂੰ ਆਖਰੀ ਅਪੀਲ ਵੀ ਕੀਤੀ ਹੈ ਅਤੇ ਲਿਖਿਆ ਕਿ ਕਾਨੂੰਨਾਂ ਨੂੰ ਰੱਦ ਕਰਵਾਉਣ ਤੋਂ ਬਾਅਦ ਹੀ ਘਰ ਜਾਣਾ।ਉਨ੍ਹਾਂ ਨੇ ਇਹ ਵੀ ਲਿਖਿਆ ਕਿ ਇਹ ਸਰਕਾਰ ਕਿਸਾਨੀ ਦਾ ਖੂਨ ਮੰਗਦੀ ਹੈ ਅਤੇ ਖੂਨ ਮੈਂ ਦਿੰਦਾ ਹਾਂ।ਕਿਸਾਨ ਨੇ ਨੋਟ ‘ਚ ਆਪਣੇ ਆਪ ਨੂੰ ਰੋਹਤਕ ਦੇ ਸੰਸਦ ਦੀਪੇਂਦਰ ਹੁੱਡਾ ਅਤੇ ਵਿਧਾਇਕ ਬਲਰਾਜ ਕੁੰਡੂ ਦਾ ਫੈਨ ਦੱਸਿਆ ਹੈ।ਦੱਸਣਯੋਗ ਹੈ ਕਿ ਟਿਕਰੀ ਬਾਰਡਰ ‘ਤੇ ਹੁਣ ਤੱਕ ਚਾਰ ਕਿਸਾਨ ਖੁਦਕੁਸ਼ੀ ਕਰ ਚੁੱਕੇ ਹਨ।ਕੁੰਡਲੀ ਬਾਰਡਰ ‘ਤੇ ਕਰਨਾਲ ਦੇ ਕਿਸਾਨ ਰਵਿੰਦਰ ਦੀ ਮੌਤ ਹੋ ਗਈ ਹੈ।30 ਸਾਲਾ ਰਵਿੰਦਰ ਸਿੰਘ ਅਸੰਧ ਦੇ ਠਰੀ ਪਿੰਡ ਦੇ ਰਹਿਣ ਵਾਲੇ ਸਨ।
ਸਰਦੂਲ ਸਿਕੰਦਰ ਨੂੰ ਨਮ ਅੱਖਾਂ ਨਾਲ ਸ਼ਰਧਾਂਜਲੀ, ਲੱਖਾਂ ਚਾਹੁਣ ਵਾਲੇ ਹੋਏ ਭਾਵੁਕ, ਪਹੁੰਚੇ ਪ੍ਰਸਿੱਧ ਕਲਾਕਾਰ