Farmer in Madhya Pradesh declares: ਛਿੰਦਵਾੜਾ ਜ਼ਿਲ੍ਹੇ ਦੇ ਬਾੜੀ ਬੜਾ ਪਿੰਡ ਦੇ ਰਹਿਣ ਵਾਲੇ ਕਿਸਾਨ ਓਮ ਨਾਰਾਇਣ ਨੇ ਆਪਣੀ ਵਸੀਅਤ ਵਿੱਚ 2 ਏਕੜ ਜ਼ਮੀਨ ਪਾਲਤੂ ਕੁੱਤਾ ‘ਜੈਕੀ’ ਦੇ ਨਾਮ ਕਰ ਦਿੱਤੀ ਹੈ। ਬਾਕੀ 16 ਏਕੜ ਜ਼ਮੀਨ ਉਸਦੀ ਪਤਨੀ ਦੇ ਨਾਮ ਲਿਖੀ ਹੋਈ ਹੈ । ਕਿਸਾਨ ਨੇ ਬੱਚਿਆਂ ਵੱਲੋਂ ਬੁਢਾਪੇ ਵਿੱਚ ਸੇਵਾ ਨਾ ਕਰਨ ‘ਤੇ ਇਹ ਲਿਖਣ ਦਾ ਫੈਸਲਾ ਲਿਆ ਹੈ। ਕਿਸਾਨ ਨੇ ਸਰਕਾਰੀ ਹਲਫਨਾਮਾ ਦਿੰਦੇ ਹੋਏ ਜੈਕੀ ਨੂੰ ਵਾਰਿਸ ਐਲਾਨਿਆ ਗਿਆ ਹੈ।
ਦਰਅਸਲ, ਇੱਕ 50 ਸਾਲਾਂ ਕਿਸਾਨ ਓਮ ਨਾਰਾਇਣਾ ਵਰਮਾ ਨੇ ਵਸੀਅਤ ਵਿੱਚ ਲਿਖਿਆ ਕਿ ‘ਮੇਰੀ ਸੇਵਾ ਮੇਰੀ ਪਤਨੀ ਅਤੇ ਪਾਲਤੂ ਕੁੱਤਾ ਕਰਦਾ ਹੈ, ਇਸ ਲਈ ਮੇਰੀ ਜਿਊਂਦੇ ਹੋਏ ਉਹ ਮੈਨੂੰ ਸਭ ਤੋਂ ਪਿਆਰੇ ਹਨ। ਮੇਰੀ ਮੌਤ ਤੋਂ ਬਾਅਦ ਸਾਰੀ ਜਾਇਦਾਦ ਅਤੇ ਜ਼ਮੀਨ-ਜਾਇਦਾਦ ਦੇ ਹੱਕਦਾਰ ਪਤਨੀ ਚੰਪਾ ਵਰਮਾ ਅਤੇ ਜੈਕੀ ਰਹੇਗਾ।” ਇਸਦੇ ਨਾਲ ਹੀ ਜੈਕੀ ਦੀ ਸੇਵਾ ਕਰਨ ਵਾਲੇ ਨੂੰ ਜਾਇਦਾਦ ਦਾ ਅਗਲਾ ਵਾਰਸ ਸਮਝਿਆ ਜਾਵੇਗਾ।” ਦੱਸ ਦੇਈਏ ਕਿ ਓਮ ਕੋਲ 18 ਏਕੜ ਜ਼ਮੀਨ ਹੈ।
ਵਸੀਅਤ ਵਿੱਚ ਓਮ ਵਰਮਾ ਨੇ ਜੈਕੀ ਨੂੰ ਜਾਇਦਾਦ ਦਾ ਇੱਕ ਹਿੱਸਾ ਦੇਣ ਦਾ ਕਾਰਨ ਵੀ ਦੱਸਿਆ ਹੈ। ਵਸੀਅਤ ਅਨੁਸਾਰ ਉਸਦੀ ਦੇਖਭਾਲ ਪਤਨੀ ਚੰਪਾ ਵੱਲੋਂ ਕੀਤੀ ਜਾ ਰਹੀ ਹੈ, ਇਸ ਲਈ ਜਾਇਦਾਦ ਦਾ ਇੱਕ ਹਿੱਸਾ ਚੰਪਾ ਦੇ ਨਾਮ ‘ਤੇ ਰੱਖਿਆ ਗਿਆ ਹੈ। ਉੱਥੇ ਹੀ 11 ਮਹੀਨੇ ਦਾ ਜੈਕੀ ਹਮੇਸ਼ਾਂ ਉਨ੍ਹਾਂ ਨਾਲ ਰਹਿੰਦਾ ਹੈ ਅਤੇ ਦੇਖਭਾਲ ਕਰਦਾ ਹੈ, ਜਿਸ ਕਾਰਨ ਜੈਕੀ ਦੇ ਨਾਮ ਜਾਇਦਾਦ ਦਾ ਦੀਜੈ ਹਿੱਸਾ ਕੀਤਾ ਗਿਆ ਹੈ।
ਦੱਸ ਦੇਈਏ ਕਿ ਓਮ ਨਾਰਾਇਣ ਵਰਮਾ ਦੀਆਂ ਦੋ ਪਤਨੀਆਂ ਹਨ । ਉੱਥੇ ਹੀ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਦੋ ਵਾਰ ਵਿਆਹ ਹੋਇਆ ਸੀ। ਪਹਿਲੀ ਪਤਨੀ ਧਨਵੰਤੀ ਵਰਮਾ ਹੈ, ਜਿਸ ਤੋਂ ਉਨ੍ਹਾਂ ਦੀਆਂ ਤਿੰਨ ਧੀਆਂ ਅਤੇ ਇੱਕ ਪੁੱਤਰ ਹੈ । ਉੱਥੇ ਹੀ ਦੂਜੀ ਪਤਨੀ ਚੰਪਾ ਵਰਮਾ ਹੈ, ਜਿਸ ਤੋਂ ਦੋ ਧੀਆਂ ਹਨ। ਉਨ੍ਹਾਂ ਦੇ ਬੱਚੇ ਉਨ੍ਹਾਂ ਦੀ ਸੇਵਾ ਨਹੀਂ ਕਰਦੇ। ਉਨ੍ਹਾਂ ਵਿਚਕਾਰ ਇੱਕ ਪਰਿਵਾਰਕ ਵਿਵਾਦ ਵੀ ਹੈ। ਜਿਸ ਕਾਰਨ ਓਮ ਨੇ ਇਹ ਫੈਸਲਾ ਲਿਆ ਹੈ।
ਇਹ ਵੀ ਦੇਖੋ: ਪੁਲਿਸ ਵਾਲੇ ਵੀ ਆ ਗਏ ਕਿਸਾਨੀ ਅੰਦੋਲਨ ਦੇ ਹੱਕ ‘ਚ, ਸੁਣੋ ਕਿਵੇਂ ਪਾਈਆਂ ਮੋਦੀ ਨੂੰ ਲਾਹਨਤਾਂ…