Farmer leader baldev singh sirsa : ਰਾਸ਼ਟਰੀ ਜਾਂਚ ਏਜੰਸੀ (NIA) ਨੇ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੂੰ ਪੁੱਛਗਿੱਛ ਲਈ ਬੁਲਾਇਆ ਹੈ। ਇਹ ਪੁੱਛਗਿੱਛ ਬਹੁਤ ਸਾਰੀਆਂ NGO ਨੂੰ ਭਾਰਤ ਵਿਰੋਧੀ ਸੰਗਠਨਾਂ ਦੁਆਰਾ ਕੀਤੀ ਫੰਡਿੰਗ ਦੇ ਸੰਬੰਧ ਵਿੱਚ ਹੈ। ਐਨਆਈਏ ਦੇ ਸੂਤਰਾਂ ਅਨੁਸਾਰ ਐਨਆਈਏ ਨੇ ਲੋਕ ਭਲਾਈ ਇਨਸਾਫ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਬਲਦੇਵ ਸਿੰਘ ਸਿਰਸਾ ਨੂੰ ਪੁੱਛਗਿੱਛ ਲਈ ਬੁਲਾਇਆ ਹੈ। ਇਹ ਸੰਸਥਾ ਕਿਸਾਨਾਂ ਦੀ ਤਰਫੋਂ ਸਰਕਾਰ ਨਾਲ ਗੱਲਬਾਤ ਵਿੱਚ ਸ਼ਾਮਿਲ ਹੈ। ਬਲਦੇਵ ਸਿੰਘ ਸਿਰਸਾ ਤੋਂ ਵੱਖਵਾਦੀ ਸੰਗਠਨ ਸਿੱਖ ਫਾਰ ਜਸਟਿਸ ਦੇ ਇੱਕ ਆਗੂ ਖ਼ਿਲਾਫ਼ ਦਰਜ ਕੇਸ ਦੇ ਸਬੰਧ ਵਿੱਚ ਪੁੱਛਗਿੱਛ ਕੀਤੀ ਜਾਏਗੀ। NIA ਸੂਤਰਾਂ ਅਨੁਸਾਰ ਬਲਦੇਵ ਸਿੰਘ ਸਿਰਸਾ ਤੋਂ 17 ਜਨਵਰੀ ਨੂੰ ਪੁੱਛਗਿੱਛ ਕੀਤੀ ਜਾ ਸਕਦੀ ਹੈ। ਦੱਸ ਦੇਈਏ ਕਿ ਇਸ ਸਮੇਂ ਖਾਲਿਸਤਾਨੀ ਸੰਗਠਨਾਂ ਅਤੇ ਉਨ੍ਹਾਂ ਨਾਲ ਸੰਬੰਧਿਤ NGO ਦੀ ਫੰਡਿੰਗ ਐਨ.ਆਈ.ਏ. ਦੀ ਰਾਡਾਰ ‘ਤੇ ਹੈ। ਐਨਆਈਏ ਨੇ ਖਾਲਿਸਤਾਨੀ ਸੰਗਠਨ ਅਤੇ ਇਨ੍ਹਾਂ ਦੁਵਾਰਾ ਸੰਗਠਨਾਂ ਨੂੰ ਕੀਤੇ ਫੰਡਾਂ ਦੀ ਸੂਚੀ ਤਿਆਰ ਕੀਤੀ ਹੈ।
ਸੂਤਰਾਂ ਦਾ ਕਹਿਣਾ ਹੈ ਕਿ ਗ੍ਰਹਿ ਮੰਤਰਾਲੇ ਵਿੱਚ 12 ਦਸੰਬਰ ਨੂੰ ਐਨਆਈਏ, ਈਡੀ, ਆਈਟੀ, ਸੀਬੀਆਈ ਅਤੇ ਐਫਸੀਆਰਏ ਵਿਭਾਗਾਂ ਦੇ ਅਧਿਕਾਰੀਆਂ ਦੀ ਇੱਕ ਵੱਡੀ ਮੀਟਿੰਗ ਹੋਈ ਸੀ। ਜ਼ਿਕਰਯੋਗ ਹੈ ਕਿ ਅੱਜ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਅੰਦੋਲਨ ਦਾ 52 ਵਾਂ ਦਿਨ ਹੈ। ਅਜੇ ਵੀ ਠੰਡ ਅਤੇ ਮੀਂਹ ਦੇ ਵਿੱਚ ਡਟੇ ਹੋਏ ਕਿਸਾਨ ਆਪਣੀਆਂ ਮੰਗਾਂ ਮਨਵਾਏ ਬਿਨਾਂ ਵਾਪਿਸ ਪਰਤਣ ਦੇ ਮੂਡ ਵਿੱਚ ਨਹੀਂ ਹਨ। ਇਸ ਦੇ ਨਾਲ ਹੀ ਸਰਕਾਰ ਵੀ ਆਪਣੇ ਸਟੈਂਡ ‘ਤੇ ਕਾਇਮ ਹੈ। ਸ਼ੁੱਕਰਵਾਰ ਨੂੰ ਕਿਸਾਨ ਜੱਥੇਬੰਦੀਆਂ ਅਤੇ ਸਰਕਾਰ ਦਰਮਿਆਨ ਹੋਈ 9 ਵੇਂ ਗੇੜ ਦੀ ਗੱਲਬਾਤ ਕਿਸੇ ਸਿੱਟੇ ‘ਤੇ ਨਹੀਂ ਪਹੁੰਚ ਸਕੀ। ਹੁਣ 19 ਜਨਵਰੀ ਨੂੰ ਸਰਕਾਰ ਅਤੇ ਕਿਸਾਨਾਂ ਦਰਮਿਆਨ ਫਿਰ ਤੋਂ ਗੱਲਬਾਤ ਹੋਵੇਗੀ।
ਇਹ ਵੀ ਦੇਖੋ : Deep Sidhu ਦੇ ਭਰਾ ਤੇ ਸਾਥੀਆਂ ਨੂੰ NIA ਦੇ ਸੰਮਨ ਬਾਰੇ ਕੀ ਬੋਲੇ ਦੀਪ ਸਿੱਧੂ, ਸੁਣੋ Live