Farmer leader yudhvir singh apology : ਕਿਸਾਨ ਜੱਥੇਬੰਦੀਆਂ ਟਰੈਕਟਰ ਪਰੇਡ ਦੌਰਾਨ ਹੋਏ ਹੰਗਾਮੇ ਨੂੰ ਲੈ ਕੇ ਲਗਾਤਾਰ ਬੈਕਫੁੱਟ ‘ਤੇ ਹਨ। ਵੀਰਵਾਰ ਨੂੰ ਕਿਸਾਨ ਆਗੂ ਯੁੱਧਵੀਰ ਸਿੰਘ ਨੇ ਹੰਗਾਮੇ ਲਈ ਦਿੱਲੀ ਪੁਲਿਸ ਤੋਂ ਮੁਆਫੀ ਮੰਗੀ ਅਤੇ ਕਿਹਾ ਕਿ ਉਹ ਇਸ ਕਾਰਨ ਕਾਫ਼ੀ ਸ਼ਰਮਿੰਦਾ ਹਨ। ਵੀਰਵਾਰ ਨੂੰ ਕਿਸਾਨ ਆਗੂ ਯੁੱਧਵੀਰ ਸਿੰਘ ਨੇ ਬਿਆਨ ਦਿੱਤਾ ਹੈ ਕਿ ਅੰਦੋਲਨ ਤੋਂ ਵੱਖ ਹੋ ਚੁੱਕੇ ਦੋਵੇਂ ਸੰਗਠਨ ਪਹਿਲਾਂ ਹੀ ਸੰਯੁਕਤ ਕਿਸਾਨ ਮੋਰਚੇ ਦਾ ਹਿੱਸਾ ਨਹੀਂ ਸਨ। ਪਹਿਲਾਂ ਵੀ, ਦੋਵੇਂ ਸੰਗਠਨਾਂ ਅੰਦੋਲਨ ਤੋਂ ਪਿੱਛੇ ਹੱਟ ਗਏ ਸਨ, ਪਰ ਜਦੋਂ ਉਨ੍ਹਾਂ ਦੇ ਖੇਤਰਾਂ ਤੋਂ ਦਬਾਅ ਵਧਿਆ ਤਾਂ ਉਹ ਵਾਪਿਸ ਅੰਦੋਲਨ ਵਿੱਚ ਸ਼ਾਮਿਲ ਹੋ ਗਏ। ਕਿਸਾਨ ਆਗੂ ਯੁੱਧਵੀਰ ਸਿੰਘ ਨੇ ਕਿਹਾ ਕਿ ਗਣਤੰਤਰ ਦਿਵਸ ‘ਤੇ ਜੋ ਹੋਇਆ ਉਹ ਮੰਦਭਾਗਾ ਸੀ ਅਤੇ ਅਸੀਂ ਸ਼ਰਮਿੰਦਾ ਵੀ ਹਾਂ। ਕੋਈ ਵੀ ਅੰਦੋਲਨ ਸਿਰਫ ਉਦੋਂ ਸਫਲ ਹੁੰਦਾ ਹੈ ਜਦੋਂ ਦੋਵਾਂ ਪਾਸਿਆਂ ਤੋਂ ਸਹਿਯੋਗ ਹੁੰਦਾ ਹੈ। ਯੁੱਧਵੀਰ ਸਿੰਘ ਨੇ ਕਿਹਾ ਕਿ ਮੈਂ ਗਾਜੀਪੁਰ ਦੀ ਸਰਹੱਦ ਦੇ ਨੇੜੇ ਸੀ, ਸਾਡੇ ਕਿਸਾਨ ਉਥੋਂ ਦਾਖਲ ਹੋਣ ਵਾਲੇ ਲੋਕਾਂ ਵਿੱਚ ਸ਼ਾਮਿਲ ਨਹੀਂ ਸਨ।
ਕਿਸਾਨ ਨੇਤਾਵਾਂ ਨੇ ਕਿਹਾ ਕਿ ਅਸੀਂ ਵੀ ਹੰਗਾਮੇ ਦੀ ਨਿੰਦਾ ਕਰ ਰਹੇ ਹਾਂ ਅਤੇ ਇਸ ਦੇ ਪਛਤਾਵੇ ਲਈ 30 ਜਨਵਰੀ ਨੂੰ ਇੱਕ ਰੋਜ਼ਾ ਵਰਤ ਰੱਖਾਂਗੇ। ਦਿੱਲੀ ਪੁਲਿਸ ਵਿੱਚ ਵੀ ਸਾਡੇ ਹੀ ਭਰਾ ਹਨ, ਅਜਿਹੇ ‘ਚ ਅਸੀਂ ਦਿੱਲੀ ਪੁਲਿਸ ਦੇ ਜਵਾਨਾਂ ਤੋਂ ਮੁਆਫੀ ਮੰਗਦੇ ਹਾਂ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸੰਯੁਕਤ ਕਿਸਾਨ ਮੋਰਚਾ ਦੀ ਪ੍ਰੈਸ ਕਾਨਫਰੰਸ ਵਿੱਚ ਸ਼ਿਵ ਕੁਮਾਰ ਕੱਕਾ ਨੇ ਇਹ ਵੀ ਕਿਹਾ ਸੀ ਕਿ ਕੁੱਝ ਸ਼ਰਾਰਤੀ ਅਨਸਰ ਟਰੈਕਟਰ ਪਰੇਡ ਵਿੱਚ ਦਾਖਲ ਹੋਏ ਸਨ, ਜਿਸ ‘ਤੇ ਨਜ਼ਰ ਰੱਖੀ ਜਾਣੀ ਚਾਹੀਦੀ ਸੀ। ਟਰੈਕਟਰ ਪਰੇਡ ਵਿੱਚ ਹੋਏ ਹੰਗਾਮੇ ਤੋਂ ਬਾਅਦ ਕਿਸਾਨ ਜੱਥੇਬੰਦੀਆਂ ਨੇ 1 ਫਰਵਰੀ ਨੂੰ ਕੱਢੇ ਜਾਣ ਵਾਲੇ ਪਾਰਲੀਮੈਂਟ ਮਾਰਚ ਨੂੰ ਰੱਦ ਕਰ ਦਿੱਤਾ ਹੈ, ਜਦਕਿ 30 ਜਨਵਰੀ ਨੂੰ ਉਨ੍ਹਾਂ ਨੇ ਵਰਤ ਰੱਖਣ ਦੀ ਗੱਲ ਕਹੀ ਹੈ। ਦਿੱਲੀ ਪੁਲਿਸ ਹੰਗਾਮੇ ਉੱਤੇ ਨਿਰੰਤਰ ਕਾਰਵਾਈ ਕਰ ਰਹੀ ਹੈ ਅਤੇ ਹੁਣ ਤੱਕ ਦਰਜਨਾਂ ਐਫਆਈਆਰ ਦਰਜ ਕੀਤੀਆਂ ਜਾ ਚੁੱਕੀਆਂ ਹਨ।
ਇਹ ਵੀ ਦੇਖੋ : ਦੀਪ ਸਿੱਧੂ ਦੇ ਸਮਾਜਿਕ ਬਾਈਕਾਟ ਮਗਰੋਂ ਸੁਣੋ ਮੋਰਚੇ ਦੀ ਸਟੇਜ਼ ਤੋਂ ਕਿਸਾਨ ਆਗੂ LIVE…