ਝੁੰਝੁਨੂ ਦੇ ਲਾਲ ਸੌਰਭ ਕੁਲਹਰੀ ਨੇ ਕਮਾਲ ਕਰ ਦਿੱਤਾ ਹੈ। ਸੌਰਭ ਦੇ ਮਾਤਾ-ਪਿਤਾ ਦੋਵੇਂ ਖੇਤੀ ਕਰਦੇ ਹਨ ਅਤੇ ਸੌਰਭ ਨੂੰ ਐਮਾਜ਼ਾਨ ਕੰਪਨੀ ਦੇ ਲੰਡਨ ਦਫਤਰ ਵਿੱਚ 1.06 ਕਰੋੜ ਦਾ ਸਾਲਾਨਾ ਪੈਕੇਜ ਮਿਲਿਆ ਹੈ। ਸੌਰਭ ਐਮਾਜ਼ਾਨ ਵਿੱਚ ਸਾਫਟਵੇਅਰ ਡਿਵੈਲਪਰ ਦਾ ਕੰਮ ਦੇਖਣਗੇ । ਐਮਾਜ਼ਾਨ ‘ਤੇ ਇੰਟਰਵਿਊ ਤੋਂ ਪਹਿਲਾਂ ਉਸ ਨੂੰ ਡੇਂਗੂ ਹੋ ਗਿਆ, ਉਸ ਬਾਵਜੂਦ ਉਸ ਨੇ ਇੰਟਰਵਿਊ ਦਿੱਤਾ ਅਤੇ ਸਫਲਤਾ ਹਾਸਿਲ ਕੀਤੀ। ਫਿਲਹਾਲ ਸੌਰਭ ਆਈਆਈਟੀ ਕਾਨਪੁਰ ਵਿੱਚ ਆਪਣੇ ਆਖਰੀ ਸਾਲ ਦੀ ਪੜ੍ਹਾਈ ਕਰ ਰਿਹਾ ਹੈ। ਸੌਰਭ ਮੁਤਾਬਕ ਅਗਲੇ ਸਾਲ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਐਮਾਜ਼ਾਨ ਕੰਪਨੀ ‘ਚ ਨੌਕਰੀ ਜੁਆਇਨ ਕਰਾਂਗਾ। ਇਸ ਤੋਂ ਪਹਿਲਾਂ ਵੀ ਸੌਰਭ ਨੂੰ ਏਪੀਟੀ ਪੋਰਟਫੋਲੀਓ ਕੰਪਨੀ ਵਿੱਚ 50 ਲੱਖ ਦਾ ਪੈਕੇਜ ਮਿਲ ਚੁੱਕਾ ਹੈ।
ਐਮਾਜ਼ਾਨ ਵਿੱਚ ਨੌਕਰੀ ਹਾਸਿਲ ਕਰਨ ਵਾਲੇ ਸੌਰਭ ਕੁਲਹਰੀ ਦਾ ਜਨਮ ਤੋਂ ਲੈ ਕੇ ਨੌਕਰੀ ਮਿਲਣ ਤੱਕ ਦਾ ਸਫਰ ਕਾਫੀ ਦਿਲਚਸਪ ਹੈ । ਸੌਰਭ ਨੇ ਆਪਣੀ ਸਕੂਲੀ ਪੜ੍ਹਾਈ ਆਪਣੇ ਪਿੰਡ ਮਲਸੀਸਰ ਵਿੱਚ ਹੀ ਪੂਰੀ ਕੀਤੀ। ਪਰਿਵਾਰ ਦੀ ਆਰਥਿਕ ਸਥਿਤੀ ਮਜ਼ਬੂਤ ਨਾ ਹੋਣ ਦੇ ਬਾਵਜੂਦ ਮਾਤਾ-ਪਿਤਾ ਨੇ ਦਿਨ-ਰਾਤ ਮਿਹਨਤ ਕਰਕੇ ਉਸ ਨੂੰ ਪੜ੍ਹਾਇਆ। ਖੇਤੀ ਦਾ ਕੰਮ ਕਰਨ ਵਾਲੇ ਮਾਤਾ-ਪਿਤਾ ਚੰਦਰਕਲਾ ਦੇਵੀ ਅਤੇ ਰਾਜੇਸ਼ ਕੁਲਹਰੀ ਨੇ ਚੰਗੀ ਸਿੱਖਿਆ ਲਈ ਝੁੰਝੁਨੂ ਦੇ ਇੱਕ ਸਕੂਲ ਵਿੱਚ ਉਸਦਾ ਦਾਖਲਾ ਕਰਵਾਇਆ।
ਇਹ ਵੀ ਪੜ੍ਹੋ: ਲੁਧਿਆਣਾ ਬਲਾਸਟ ‘ਤੇ ਕੈਪਟਨ ਵੱਲੋਂ ਦੁੱਖ ਦਾ ਪ੍ਰਗਟਾਵਾ , ਕਿਹਾ-‘ਡੂੰਘਾਈ ਨਾਲ ਹੋਵੇ ਜਾਂਚ’
ਸੌਰਭ ਨੇ ਦੱਸਿਆ ਕਿ ਐਮਾਜ਼ਾਨ ਤੋਂ ਪਹਿਲਾਂ ਏਪੀਟੀ ਪੋਰਟਫੋਲੀਓ ਕੰਪਨੀ ਵਿੱਚ ਵੀ ਉਸ ਦਾ ਇੰਟਰਵਿਊ ਲਿਆ ਗਿਆ ਸੀ ਅਤੇ ਉਸ ਨੂੰ ਚੁਣਿਆ ਗਿਆ ਸੀ। ਕੰਪਨੀ ਵੱਲੋਂ ਉਸਨੂੰ 50 ਲੱਖ ਸਾਲਾਨਾ ਦਾ ਆਫਰ ਦਿੱਤਾ ਸੀ। ਜਿਸ ਤੋਂ ਬਾਅਦ ਉਸਨੂੰ ਐਮਾਜ਼ਾਨ ਤੋਂ ਇੱਕ ਕਾਲ ਆਈ ਸੀ । ਐਮਾਜ਼ਾਨ ਵਿੱਚ ਇੰਟਰਵਿਊ ਤੋਂ ਪਹਿਲਾਂ ਉਸਨੂੰ ਡੇਂਗੂ ਹੋ ਗਿਆ ਸੀ । ਜਿਸ ਤੋਂ ਬਾਅਦ ਡਾਕਟਰ ਨੇ ਉਸਨੂੰ ਪੂਰਾ ਆਰਾਮ ਕਰਨ ਲਈ ਕਿਹਾ। ਡੇਂਗੂ ਹੋਣ ਦੇ ਬਾਵਜੂਦ ਉਸਨੇ ਇੰਟਰਵਿਊ ਦਿੱਤੀ ਤੇ ਉਸਨੂੰ 1 ਕਰੋੜ ਦਾ ਆਫਰ ਮਿਲਿਆ ਤੇ ਉਹ ਉਸ ਲਈ ਸਹਿਮਤ ਹੋ ਗਿਆ ।
ਵੀਡੀਓ ਲਈ ਕਲਿੱਕ ਕਰੋ -: