Farmers bharat bandh road block : ਦੇਸ਼ ਭਰ ਦੇ ਕਿਸਾਨ ਨਵੰਬਰ ਤੋਂ ਕੇਂਦਰ ਸਰਕਾਰ ਦੇ ਤਿੰਨ ਨਵੇਂ ਖੇਤੀਬਾੜੀ ਸੁਧਾਰ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ। ਪਰ ਹੁਣ ਸਰਕਾਰ ਤੱਕ ਆਪਣੀ ਅਵਾਜ ਪਹੁੰਚਾਉਣ ਲਈ ਕਿਸਾਨ ਜਥੇਬੰਦੀਆਂ ਵੀ ਵਿਰੋਧ ਦੇ ਵੱਖਰੇ-ਵੱਖਰੇ ਢੰਗ ਆਪਣਾ ਰਹੀਆਂ ਹਨ। ਸ਼ੁੱਕਰਵਾਰ, 26 ਮਾਰਚ ਨੂੰ ਸੰਯੁਕਤ ਕਿਸਾਨ ਮੋਰਚੇ ਨੇ ਭਾਰਤ ਬੰਦ ਦਾ ਸੱਦਾ ਦਿੱਤਾ ਹੈ। ਬੰਦ ਦੇ ਤਹਿਤ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਹੈ। ਪੰਜਾਬ ਅਤੇ ਹਰਿਆਣਾ ਵਿੱਚ ਰੇਲਵੇ ਸੇਵਾਵਾਂ ਠੱਪ ਹੋ ਗਈਆਂ ਹਨ। ਹਰਿਦੁਆਰ-ਦਿੱਲੀ ਹਾਈਵੇ ਸਮੇਤ ਦੇਸ਼ ਦੀਆ ਕਈ ਥਾਵਾਂ ‘ਤੇ ਕਿਸਾਨਾਂ ਨੇ ਆਵਾਜਾਈ ਠੱਪ ਕਰ ਦਿੱਤੀ ਹੈ। ਖੇਤੀਬਾੜੀ ਕਾਨੂੰਨਾਂ ਖਿਲਾਫ ਦੇਸ਼ ਭਰ ਵਿੱਚ ਕਈ ਥਾਵਾਂ ’ਤੇ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਹੈ।
ਰਾਜਧਾਨੀ ਦਿੱਲੀ ਦੇ ਆਸ ਪਾਸ ਕਈ ਇਲਾਕਿਆਂ ਵਿੱਚ ਕਿਸਾਨ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨਾਂ ਨੇ ਸਵੇਰੇ ਗਾਜੀਪੁਰ ਨੇੜੇ ਐਨਐਚ 9 ਬੰਦ ਕਰ ਦਿੱਤਾ ਸੀ। ਪਹਿਲਾਂ, ਇਹ ਰਸਤਾ ਪੁਲਿਸ ਦੁਆਰਾ ਖੋਲ੍ਹਿਆ ਗਿਆ ਸੀ। ਕਿਸਾਨਾਂ ਵਲੋਂ ਰਸਤਾ ਬੰਦ ਕਰਨ ਤੋਂ ਬਾਅਦ ਪੁਲਿਸ ਨੇ ਵੀ ਬੈਰੀਕੇਡ ਲਗਾਏ ਹਨ। ਕਿਸਾਨ ਦੇਸ਼ ਦੇ ਕਈ ਰਾਜਾ ‘ਚ ਚੱਕਾ ਜਾਮ ਕਰ ਰਹੇ ਹਨ । ਮੇਰਠ ਵਿੱਚ ਵੀ ਕਿਸਾਨਾਂ ਨੇ ਨੈਸ਼ਨਲ ਹਾਈਵੇਅ 58 ਬੰਦ ਕਰ ਦਿੱਤਾ ਹੈ। ਉੱਥੇ ਹੀ ਹਰਿਦੁਆਰ-ਦਿੱਲੀ ਹਾਈਵੇ ਬੰਦ ਹੋਣ ਕਾਰਨ ਕਈ ਕਿਲੋਮੀਟਰ ਤੱਕ ਟ੍ਰੈਫਿਕ ਜਾਮ ਹੋ ਗਿਆ ਹੈ। ਮੁਜ਼ੱਫਰਨਗਰ ਵਿੱਚ ਵੀ ਕਿਸਾਨਾਂ ਨੇ ਹਾਈਵੇ ਨੂੰ ਬੰਦ ਕਰ ਦਿੱਤਾ ਹੈ।