ਇਸ ਸਮੇਂ ਕਿਸਾਨ ਅੰਦੋਲਨ ਦੇ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਕਿਸਾਨਾਂ ਦਾ 29 ਨਵੰਬਰ ਨੂੰ ਦਿੱਲੀ ਸੰਸਦ ਵੱਲ ਕੀਤਾ ਜਾਣ ਵਾਲਾ ਟਰੈਕਟਰ ਮਾਰਚ ਮੁਲਤਵੀ ਕਰ ਦਿੱਤਾ ਗਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਇਹ 29 ਨਵੰਬਰ ਨੂੰ ਸੰਸਦ ਤੱਕ ਕੀਤਾ ਜਾਣ ਵਾਲਾ ਮਾਰਚ ਮੁਲਤਵੀ ਕੀਤਾ ਜਾ ਰਿਹਾ ਹੈ, ਰੱਦ ਨਹੀਂ।
ਇਹ ਐਲਾਨ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ ਹੈ। 29 ਨਵੰਬਰ ਦੇ ਸੰਸਦ ਕੂਚ ‘ਤੇ ਬੋਲਦਿਆਂ ਕਿਸਾਨ ਆਗੂ ਦਰਸ਼ਨ ਪਾਲ ਨੇ ਕਿਹਾ ਕਿ ਅਸੀਂ ਸੰਸਦ ਕੂਚ ਦਾ ਐਲਾਨ ਪ੍ਰਧਾਨ ਮੰਤਰੀ ਦੇ ਕਾਨੂੰਨ ਵਾਪਿਸ ਲੈਣ ਦੇ ਆਏ;ਐਲਾਨ ਤੋਂ ਪਹਿਲਾ ਕੀਤਾ ਸੀ, ਇਸ ਲਈ ਅਸੀਂ 29 ਤਰੀਕ ਨੂੰ ਸੰਸਦ ‘ਚ ਕਾਨੂੰਨ ਰੱਦ ਹੋਣ ਦਾ ਇੰਤਜ਼ਾਰ ਕਰਾਂਗੇ।
ਇਹ ਵੀ ਪੜ੍ਹੋ : ਬਰਨਾਲਾ: ਟੈਂਕੀ ‘ਤੇ ਚੜ੍ਹਨ ਤੇ ਸਮਾਗਮਾਂ ‘ਚ ਖ਼ਲਲ ਪਾਉਣ ਵਾਲਿਆਂ ‘ਤੇ ਦਰਜ ਹੋਣਗੇ ਪਰਚੇ – CM ਚੰਨੀ
ਕਿਸਾਨਾਂ ਨੇ ਬਾਕੀ ਮੁੱਦਿਆਂ ‘ਤੇ ਬੋਲਦਿਆਂ ਕਿਹਾ ਕਿ ਅਸੀਂ 4 ਦਸੰਬਰ ਤੱਕ ਇੰਤਜ਼ਾਰ ਕਰਾਂਗੇ, ਫਿਰ 4 ਤਰੀਕ ਨੂੰ ਸੰਯੁਕਤ ਕਿਸਾਨ ਮੋਰਚਾ ਦੋਬਾਰਾ ਇੱਕ ਮੀਟਿੰਗ ਕਰੇਗਾ ਜਿਸ ਤੋਂ ਬਾਅਦ ਅੰਦੋਲਨ ਦੀ ਅਗਲੀ ਰਣਨੀਤੀ ਦਾ ਐਲਾਨ ਕੀਤਾ ਜਾਵੇਗਾ। ਪ੍ਰੈੱਸ ਕਾਨਫਰੰਸ ਦੌਰਾਨ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਅਤੇ ਕਿਸਾਨਾਂ ਵਿਰੁੱਧ ਦਰਜ ਕੇਸ ਵਾਪਿਸ ਲੈਣ ਤੋਂ ਬਿਨਾਂ ਅੰਦੋਲਨ ਖਤਮ ਨਹੀਂ ਹੋਵੇਗਾ। ਇਸ ਦੇ ਨਾਲ ਹੀ ਇਹ ਵੀ ਸੰਕੇਤ ਦਿੱਤਾ ਕਿ ਬਿਜਲੀ ਸੋਧ ਬਿੱਲ ਨੂੰ ਵਾਪਿਸ ਲੈਣ ਦੀ ਮੰਗ ਨੂੰ ਲੈ ਕੇ ਵੀ ਪ੍ਰਦਰਸ਼ਨ ਜਾਰੀ ਹੈ।
ਵੀਡੀਓ ਲਈ ਕਲਿੱਕ ਕਰੋ -: