ਕਿਸਾਨ ਅੰਦੋਲਨ ਦੇ ਮੁਲਤਵੀ ਹੋਣ ਅਤੇ ਕਿਸਾਨਾਂ ਦੀ ਘਰ ਵਾਪਸੀ ਮਗਰੋਂ ਸੋਮਵਾਰ ਨੂੰ ਕਿਸਾਨ ਆਗੂ ਰਾਕੇਸ਼ ਟਿਕੈਤ ਪੰਜਾਬ ਪਹੁੰਚੇ ਹਨ। ਇਸ ਦੌਰਾਨ ਟਿਕੈਤ ਨੇ ਕਿਸਾਨਾਂ ‘ਤੇ ਇੱਕ ਵੱਡਾ ਬਿਆਨ ਦਿੱਤਾ ਹੈ।
ਟਿਕੈਤ ਨੇ ਕਿਹਾ ਕਿ ਕਿਸਾਨਾਂ ਦੀ ਸਾਰੇ ਮੌਸਮਾਂ ‘ਚ ਟ੍ਰੇਨਿੰਗ ਪੂਰੀ ਹੋ ਗਈ ਹੈ, ਹੁਣ ਅਗਲੇ 30-40 ਸਾਲਾਂ ਤੱਕ ਕੋਈ ਅੱਗੇ ਨਹੀਂ ਟਿੱਕਦਾ। ਟਿਕੈਤ ਨੇ ਅੰਮ੍ਰਿਤਸਰ ‘ਚ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਉਪਰੰਤ ਕਿਹਾ ਕਿ, “ਕਿਸਾਨ ਅੰਦੋਲਨ ਦੀ ਇੱਕ ਸਾਲ ਦੀ ਸਿਖਲਾਈ ਤੋਂ ਬਾਅਦ ਆਏ ਹਨ। ਸਰੀਰਕ ਸਿਖਲਾਈ ਹੋਈ ਅਤੇ ਹਰ ਮੌਸਮ ਵਿੱਚ ਸਿਖਲਾਈ ਟ੍ਰੇਨਿੰਗ ਹੋਈ ਅਤੇ ਸਫਲ ਹੋ ਗਏ। ਹੁਣ ਹੋਰ 30-40 ਸਾਲਾਂ ਤੱਕ ਇਹ ਕੰਮ ਕਰਦੇ ਰਹਾਂਗੇ।” ਜ਼ਿਕਰਯੋਗ ਹੈ ਕਿ ਕਿਸਾਨਾਂ ਨੇ ਲਗਾਤਾਰ 380 ਦਿਨਾਂ ਤੱਕ ਦਿੱਲੀ ਦੇ ਬਾਰਡਰਾਂ ‘ਤੇ ਸੰਘਰਸ਼ ਕੀਤਾ ਹੈ।
ਇਸ ਸਮੇਂ ਦੌਰਾਨ ਕਿਸਾਨਾਂ ਨੇ ਹਰ ਤਰਾਂ ਦੇ ਮੌਸਮ ਦੀ ਮਾਰ ਵੀ ਝੱਲੀ ਹੈ। ਕਿਸਾਨਾਂ ਨੇ ਪਹਿਲਾ ਸਰਦੀਆਂ, ਫਿਰ ਬਰਸਾਤਾਂ, ਫਿਰ ਗਰਮੀਆਂ ਦਾ ਮੌਸਮ ਵੀ ਦਿੱਲੀ ਦੀਆਂ ਸਰਹੱਦਾਂ ‘ਤੇ ਹੀ ਹੰਢਾਇਆ ਹੈ।
ਵੀਡੀਓ ਲਈ ਕਲਿੱਕ ਕਰੋ -: