Farmers delhi chalo protests: ਨਵੇਂ ਖੇਤੀਬਾੜੀ ਕਾਨੂੰਨਾਂ ਖਿਲਾਫ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦਾ ਧਰਨਾ ਲਗਾਤਾਰ ਜਾਰੀ ਹੈ। ਕਿਸਾਨਾਂ ਨੇ ਬੀਤੀ ਰਾਤ ਸਿੰਘੂ ਸਰਹੱਦ ‘ਤੇ ਲੰਘਾਈ ਹੈ। ਅੱਜ ਕਿਸਾਨਾਂ ਦੀ ਮੀਟਿੰਗ ਹੋਣ ਜਾ ਰਹੀ ਹੈ। ਇਸ ਬੈਠਕ ਵਿੱਚ ਇਹ ਫੈਸਲਾ ਲਿਆ ਜਾਵੇਗਾ ਕਿ ਕਿਸਾਨ ਦਿੱਲੀ ਵੱਲ ਕੂਚ ਕਰਨਗੇ ਜਾਂ ਫਿਰ ਸਿੰਘੂ ਸਰਹੱਦ ‘ਤੇ ਹੀ ਵਿਰੋਧ ਪ੍ਰਦਰਸ਼ਨ ਜਾਰੀ ਰੱਖਣਗੇ।
ਦੱਸ ਦੇਈਏ ਕਿ ਕਿਸਾਨਾਂ ਨੂੰ ਦਿੱਲੀ ਦੇ ਬੁਰਾੜੀ ਮੈਦਾਨ ਵਿੱਚ ਵਿਰੋਧ ਪ੍ਰਦਰਸ਼ਨ ਕਰਨ ਦੀ ਇਜ਼ਾਜ਼ਤ ਦਿੱਤੀ ਗਈ ਹੈ, ਪਰ ਕਿਸਾਨ ਅਜੇ ਵੀ ਸਿੰਘੂ ਬਾਰਡਰ ‘ਤੇ ਡਟੇ ਹੋਏ ਹਨ। ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ ਦਿੱਲੀ ਵਿੱਚ ਦਾਖਲ ਹੋਣ ਦੀ ਆਗਿਆ ਭਾਵੇਂ ਮਿਲ ਗਈ ਹੈ, ਪਰ ਇਸ ਤੋਂ ਪਹਿਲਾਂ ਕੱਲ੍ਹ ਦੂਜੇ ਦਿਨ ਵੀ ਦਿੱਲੀ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਹਜ਼ਾਰਾਂ ਕਿਸਾਨਾਂ ਦੀਆਂ ਸੁਰੱਖਿਆ ਬਲਾਂ ਨਾਲ ਝੜਪਾਂ ਹੋਈਆਂ ਸੀ।
ਇਸ ਸਮੇਂ ਦੌਰਾਨ ਪੁਲਿਸ ਨੇ ਕਿਸਾਨਾਂ ‘ਤੇ ਪੁਲਿਸ ਨੇ ਵਾਟਰ ਕੈਨਨ ਦੀ ਵਰਤੋਂ ਕੀਤੀ ਸੀ ਅਤੇ ਨਾਲ ਹੀ ਅੱਥਰੂ ਗੈਸ ਦੇ ਗੋਲੇ ਵੀ ਸੁੱਟੇ ਸੀ। ਇਸ ਪ੍ਰਦਰਸ਼ਨ ਦੌਰਾਨ ਅਜਿਹੀਆਂ ਕਈ ਤਸਵੀਰਾਂ ਵੀ ਵੇਖੀਆਂ ਗਈਆਂ ਜਿਨ੍ਹਾਂ ਵਿੱਚ ਔਰਤਾਂ ਇੱਕ ਪਾਸੇ ਖਾਣਾ ਬਣਾ ਰਹੀਆਂ ਹਨ ਅਤੇ ਆਦਮੀ ਆਪਣੇ ਹੱਕਾਂ ਲਈ ਲੜ ਰਹੇ ਹਨ।
ਕਿਸਾਨ ਆਪਣੀਆਂ ਗੱਡੀਆਂ ਅਤੇ ਟਰਾਲੀਆਂ ਵਿੱਚ ਹੀ ਰਾਤ ਗੁਜ਼ਾਰ ਰਹੇ ਹਨ ਅਤੇ ਖੁਦ ਆਪਣੇ ਖਾਣੇ ਦਾ ਪ੍ਰਬੰਧ ਵੀ ਕਰਦੇ ਵੇਖੇ ਗਏ ਹਨ। ਇਸ ਪ੍ਰਦਰਸ਼ਨ ਦੌਰਾਨ ਔਰਤਾਂ ਦੀ ਸ਼ਮੂਲੀਅਤ ਵੀ ਬਰਾਬਰ ਦੇਖੀ ਜਾਂ ਸਕਦੀ ਹੈ, ਜੋ ਕਿਸਾਨਾਂ ਦੇ ਲਈ ਢਾਲ ਦਾ ਕੰਮ ਵੀ ਕਰ ਰਹੀ ਹੈ। ਔਰਤਾਂ ਵੀ ਇਸ ਪੂਰੇ ਪ੍ਰਦਰਸ਼ਨ ਵਿੱਚ ਕਿਸਾਨਾਂ ਦਾ ਡੱਟ ਕੇ ਸਾਥ ਦੇ ਰਹੀਆਂ ਹਨ।
ਇਹ ਵੀ ਦੇਖੋ : ਕਿਸਾਨ ਜਥੇਬੰਦੀਆਂ ਉਗਰਾਹਾਂ ਦਾ ਵੱਡਾ ਐਲਾਨ, ਬੁਰਾਰੀ ਮੈਦਾਨ ਨਹੀਂ ਜੰਤਰ ਮੰਤਰ ਦੇਵਾਂਗੇ ਧਰਨੇ !