Farmers protest delhi: ਖੇਤੀਬਾੜੀ ਕਾਨੂੰਨ ਦਾ ਵਿਰੋਧ ਕਰ ਰਹੇ ਕਿਸਾਨਾਂ ਦੇ ‘ਦਿੱਲੀ ਚਲੋ’ ਅੰਦੋਲਨ ਦਾ ਅੱਜ 12 ਵਾਂ ਦਿਨ ਹੈ। ਕੇਂਦਰ ਵਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਪਿੱਛਲੇ 12 ਦਿਨਾਂ ਤੋਂ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੇ ਦਿੱਲੀ ਦੇ ਆਸ ਪਾਸ ਡੇਰਾ ਲਾਇਆ ਹੋਇਆ ਹੈ। ਕਿਸਾਨਾਂ ਨੇ ਮੰਗਲਵਾਰ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਹੈ, ਅਤੇ ਕਿਸਾਨ ਦਿੱਲੀ ਦੀਆਂ ਸਰਹੱਦਾਂ ‘ਤੇ ਲਗਾਤਾਰ ਡਟੇ ਹੋਏ ਹਨ। ਪਰ ਭਾਰਤ ਬੰਦ ਤੋਂ ਇੱਕ ਦਿਨ ਪਹਿਲਾਂ, ਰਾਜਨੀਤਿਕ ਪਾਰਟੀਆਂ ਇਸ ਲਈ ਮੋਰਚਾ ਸੰਭਾਲ ਰਹੀਆਂ ਹਨ। ਅਰਵਿੰਦ ਕੇਜਰੀਵਾਲ, ਅਖਿਲੇਸ਼ ਯਾਦਵ, ਮਮਤਾ ਬੈਨਰਜੀ ਨੇ ਖੇਤੀਬਾੜੀ ਕਾਨੂੰਨ ਦੇ ਮੁੱਦੇ ‘ਤੇ ਕਿਸਾਨਾਂ ਦੇ ਸਮਰਥਨ ਦੀ ਗੱਲ ਕੀਤੀ। ਦੂਜੇ ਪਾਸੇ, ਕਿਸਾਨਾਂ ਨੇ ਕਿਹਾ ਹੈ ਕਿ ਭਾਰਤ ਮੰਗਲਵਾਰ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਬੰਦ ਰਹੇਗਾ।
ਕੱਲ ਕੁੰਡਲੀ ਸਰਹੱਦ ‘ਤੇ ਪਹੁੰਚੇ ਮੁੱਕੇਬਾਜ਼ ਵਿਜੇਂਦਰ ਸਿੰਘ ਨੇ ਕਿਹਾ ਸੀ ਕਿ ਜੇ ਕਾਨੂੰਨ ਵਾਪਿਸ ਨਹੀਂ ਲਏ ਗਏ ਤਾਂ ਉਹ ਰਾਜੀਵ ਗਾਂਧੀ ਖੇਲ ਰਤਨ ਪੁਰਸਕਾਰ ਵਾਪਿਸ ਕਰ ਦੇਣਗੇ। ਪੰਜਾਬ ਦੇ ਲੱਗਭਗ 30 ਖਿਡਾਰੀਆਂ ਦੀ ਸੂਚੀ ਹੈ, ਜੋ ਸੋਮਵਾਰ ਨੂੰ ਦਿੱਲੀ ਪਹੁੰਚੇ ਹਨ ਅਤੇ ਰਾਸ਼ਟਰਪਤੀ ਨੂੰ ਪੁਰਸਕਾਰ ਵਾਪਿਸ ਕਰਨ ਲਈ ਜਾਂ ਰਹੇ ਸਨ। ਇਸ ਅੰਦੋਲਨ ਦੇ ਕਾਰਨ ਕਈ ਖਿਡਾਰੀਆਂ ਅਤੇ ਕੋਚਾਂ ਨੇ ਵੀ ਪੁਰਸਕਾਰ ਵਾਪਿਸ ਕਰਨ ਦੀ ਇਸ ਮੁਹਿੰਮ ਵਿੱਚ ਹਿੱਸਾ ਲੈਣ ਲਈ ਕਿਹਾ ਹੈ। 30 ਤੋਂ ਵੱਧ ਖਿਡਾਰੀ ਆਪਣੇ ਸਨਮਾਨ ਵਾਪਿਸ ਕਰਨ ਲਈ ਦਿੱਲੀ ਆਏ ਹਨ। ਪਰ ਦਿੱਲੀ ਪੁਲਿਸ ਨੇ ਖਿਡਾਰੀਆਂ ਨੂੰ ਰਾਸ਼ਟਰਪਤੀ ਭਵਨ ਜਾਣ ਤੋਂ ਰੋਕਿਆ ਹੈ। ਇਹ ਸਾਰੇ ਖੇਤੀਬਾੜੀ ਕਾਨੂੰਨ ਦੇ ਵਿਰੋਧ ਵਿੱਚ ਪੁਰਸਕਾਰ ਵਾਪਿਸ ਕਰਨ ਲਈ ਰਾਸ਼ਟਰਪਤੀ ਭਵਨ ਵੱਲ ਮਾਰਚ ਕਰ ਰਹੇ ਸਨ।
ਪੁਰਸਕਾਰ ਵਾਪਿਸ ਕਰਨ ਵਾਲਿਆਂ ‘ਚ ਸ਼ਾਮਿਲ ਹਨ- ਵਿਜੇਂਦਰ ਸਿੰਘ, ਖੇਡ ਰਤਨ ਐਵਾਰਡ, ਮੁੱਕੇਬਾਜ਼ੀ, ਹਰਿਆਣਾ ਕਰਤਾਰ ਸਿੰਘ, ਪਦਮਸ੍ਰੀ, ਸਾਬਕਾ ਆਈਜੀ ਅਤੇ ਪਹਿਲਵਾਨ, ਪੰਜਾਬ ਅਜੀਤਪਾਲ, ਦ੍ਰੋਣਾਚਾਰੀਆ ਐਵਾਰਡੀ, ਹਾਕੀ ਖਿਡਾਰੀ ਪੰਜਾਬ ਰਾਜਬੀਰ ਕੌਰ, ਅਰਜੁਨ ਐਵਾਰਡੀ, ਹਾਕੀ, ਪੰਜਾਬ ਗੁਰਮੇਲ ਸਿੰਘ, ਧਿਆਨਚੰਦ ਐਵਾਰਡੀ, ਹਾਕੀ, ਪੰਜਾਬ ਪਿਆਰਾ ਸਿੰਘ, ਨੈਸ਼ਨਲ ਐਵਾਰਡ ਕੁਸ਼ਤੀ, ਪੰਜਾਬ ਕੌਰ ਸਿੰਘ, ਅਰਜੁਨ ਐਵਾਰਡੀ, ਪੰਜਾਬ।
ਇਹ ਵੀ ਦੇਖੋ : ਦਿੱਲੀ ਦੇ ਸਥਾਨਕ ਲੋਕ ਵੀ ਆਏ ਕਿਸਾਨਾਂ ਦੇ ਹੱਕ ਚ ਦੇਖੋ ਕੀ ਕਿਹਾ