Farmers protest haryana : ਖੇਤੀਬਾੜੀ ਕਾਨੂੰਨਾਂ ਵਿਰੁੱਧ ਦਿੱਲੀ ਦੀਆ ਸਰਹੱਦਾਂ ‘ਤੇ ਕਿਸਾਨ ਲਗਾਤਾਰ ਡਟੇ ਹੋਏ ਹਨ। ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਅੰਦੋਲਨ ਦਾ ਅੱਜ 30 ਵਾਂ ਦਿਨ ਹੈ। ਠੰਡ ਅਤੇ ਸੰਘਣੀ ਧੁੰਦ ਦੇ ਵਿਚਕਾਰ ਕਿਸਾਨ ਦਿੱਲੀ ਦੀਆਂ ਸਾਰੀਆਂ ਸਰਹੱਦਾਂ ‘ਤੇ ਡਟੇ ਹੋਏ ਹਨ । ਇੱਕ ਪਾਸੇ ਜਿੱਥੇ ਕਿਸਾਨ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਜ਼ਿੱਦ ‘ਤੇ ਅੜੇ ਹੋਏ ਹਨ ਤੇ ਉੱਥੇ ਹੀ ਦੂਜੇ ਪਾਸੇ ਸਰਕਾਰ ਵੱਲੋਂ ਨਵੇਂ ਪ੍ਰਸਤਾਵ ਭੇਜੇ ਜਾ ਰਹੇ ਹਨ। ਇਸੇ ਵਿਚਾਲੇ ਸਰਕਾਰ ਵੱਲੋਂ ਕਿਸਾਨ ਆਗੂਆਂ ਨੂੰ ਗੱਲਬਾਤ ਕਰਨ ਦੀ ਨਵੀਂ ਤਰੀਕ ਤੈਅ ਕਰਨ ਲਈ ਇੱਕ ਹੋਰ ਪੱਤਰ ਭੇਜਿਆ ਗਿਆ ਹੈ।
ਕੱਲ੍ਹ, ਕੇਂਦਰ ਸਰਕਾਰ ਨੇ ਮੁੜ ਕਿਸਾਨਾਂ ਨੂੰ ਚਿੱਠੀ ਲਿਖ ਕੇ ਗੱਲਬਾਤ ਦੀ ਮੇਜ਼ ਉੱਤੇ ਵਾਪਿਸ ਆਉਣ ਦੀ ਅਪੀਲ ਕੀਤੀ ਹੈ। ਸਰਕਾਰ ਦੇ ਪੱਤਰ ਵਿੱਚ ਕਿਹਾ ਗਿਆ ਹੈ ਕਿ ਉਹ ਸਾਰੇ ਮੁੱਦਿਆਂ ‘ਤੇ ਖੁੱਲੇ ਵਿਚਾਰਾਂ ਦੇ ਨਾਲ ਨਾਲ ਐਮਐਸਪੀ ਬਾਰੇ ਲਿਖਤੀ ਭਰੋਸਾ ਦੇਣ ਲਈ ਵੀ ਤਿਆਰ ਹਨ। ਬੁੱਧਵਾਰ ਨੂੰ ਵੀ ਕਿਸਾਨਾਂ ਨੇ ਜ਼ਰੂਰੀ ਵਸਤੂਆਂ ਐਕਟ ਵਿੱਚ ਸੋਧ ਦਾ ਮਾਮਲਾ ਉਠਾਇਆ ਸੀ। ਇਸ ‘ਤੇ, ਸਰਕਾਰ ਦੁਆਰਾ ਕਿਹਾ ਗਿਆ ਹੈ ਕਿ ਨਵੀਂ ਮੰਗ ਰੱਖਣਾ ਤਰਕਸ਼ੀਲ ਨਹੀਂ ਹੈ, ਫਿਰ ਵੀ ਇਸ ‘ਤੇ ਵਿਚਾਰ-ਵਟਾਂਦਰੇ ਹੋ ਸਕਦੇ ਹਨ। ਪਰ ਇਸ ਦੌਰਾਨ ਕਿਸਾਨਾਂ ਨੇ ਆਪਣਾ ਪ੍ਰਦਰਸ਼ਨ ਤੇਜ ਕਰ ਦਿੱਤਾ ਹੈ। ਹਰਿਆਣੇ ਦੇ ਜੀਂਦ ਵਿੱਚ, ਕਿਸਾਨਾਂ ਨੇ ਟੋਲ ਪਲਾਜ਼ੇ ਮੁਫਤ ਕਰ ਦਿੱਤੇ ਹਨ, ਯਾਨੀ ਕੇ ਆਉਣ ਜਾਣ ਵਾਲੇ ਯਾਤਰੀਆਂ ਦੇ ਲਈ ਫ੍ਰੀ ਕਰ ਦਿੱਤੇ ਹਨ। ਜੀਂਦ-ਪਟਿਆਲਾ ਨੈਸ਼ਨਲ ਹਾਈਵੇਅ ‘ਤੇ ਸਥਿਤ ਖਟਕੜ ਪਿੰਡ ਦੇ ਟੋਲ ਪਲਾਜ਼ਾ ਦਾ ਬੈਰੀਅਰ ਹਟਾ ਦਿੱਤਾ ਗਿਆ ਹੈ। ਕਿਸੇ ਵੀ ਆਉਣ ਜਾਂ ਜਾਣ ਵਾਲੇ ਤੋਂ ਕੋਈ ਟੋਲ ਨਹੀਂ ਲਿਆ ਜਾ ਰਿਹਾ।
ਇਹ ਵੀ ਦੇਖੋ : ਵੱਡੀ ਖਬਰ: ਕਿਸਾਨਾਂ ਦੀ ਚਿੱਠੀ ਦਾ Modi ਸਰਕਾਰ ਵੱਲੋਂ ਆਇਆ ਜਵਾਬ, ਸੁਣੋ ਕੀ ਕਿਹਾ