Farmers protest in rewari: ਕੇਂਦਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਦਿੱਲੀ ਬਾਰਡਰ ‘ਤੇ ਕਿਸਾਨਾਂ ਦਾ ਅੰਦੋਲਨ ਜਾਰੀ ਹੈ । ਸ਼ਨੀਵਾਰ ਨੂੰ ਕਿਸਾਨ ਜੱਥੇਬੰਦੀਆਂ ਨੇ ਟਿਕਰੀ ਬਾਰਡਰ ਤੋਂ ਰੋਹਤਕ-ਰਿਵਾੜੀ ਨੈਸ਼ਨਲ ਹਾਈਵੇ-71 ਵੱਲ ਕੂਚ ਕਰ ਦਿੱਤਾ। ਦਿੱਲੀ-ਜੈਪੁਰ ਹਾਈਵੇ ਦੇ ਖੇੜਾ ਬਾਰਡਰ ‘ਤੇ 21 ਦਿਨ ਤੋਂ ਚੱਲ ਰਹੇ ਧਰਨੇ ‘ਤੇ ਜਾ ਰਹੇ ਇਨ੍ਹਾਂ ਪ੍ਰਦਰਸ਼ਨਕਾਰੀਆਂ ਨੇ ਹਨੇਰਾ ਹੋਣ ਕਾਰਨ ਟੋਲ ਪਲਾਜ਼ਾ ‘ਤੇ ਹੀ ਰੋਕ ਲਿਆ। ਉੱਥੇ ਹੀ ਉਨ੍ਹਾਂ ਨੇ ਸੜਕ ਵਿਚਾਲੇ ਬਿਸਤਰੇ ਲਗਾ ਲਏ।
ਦਰਅਸਲ, ਇੱਥੋਂ ਕਿਸਾਨ ਐਤਵਾਰ ਸਵੇਰੇ ਖੇੜਾ ਬਾਰਡਰ ਲਈ ਰਵਾਨਾ ਹੋਣਗੇ । ਇਸ ਦੌਰਾਨ ਕੈਥਲ ਦੇ ਰਾਜ ਮੰਤਰੀ ਕਮਲੇਸ਼ ਢਾਂਡਾ ਅਤੇ ਵਿਧਾਇਕ ਲੀਲਾਰਾਮ ਦੀਆਂ ਕੋਠੀਆਂ ਦਾ ਵੀ ਕਿਸਾਨਾਂ ਨੇ ਘਿਰਾਓ ਕੀਤਾ। ਕਿਸਾਨਾਂ ਨੂੰ ਰੋਕਣ ਲਈ ਪ੍ਰਸ਼ਾਸਨ ਨੇ ਮੌਕੇ ‘ਤੇ ਭਾਰੀ ਪੁਲਿਸ ਫੋਰਸ ਨੂੰ ਮੌਕੇ ‘ਤੇ ਤਾਇਨਾਤ ਕਰਕੇ ਬੈਰੀਕੇਡਸ ਲਗਾਏ, ਪਰ ਕਿਸਾਨਾਂ ਨੇ ਟਰੈਕਟਰ ਨਾਲ ਇਨ੍ਹਾਂ ਨੂੰ ਵੀ ਤੋੜ ਦਿੱਤਾ। ਉਨ੍ਹਾਂ ਨੂੰ ਡੰਡਿਆਂ ਦੀ ਢਾਲ ਬਣਾ ਕੇ ਰੋਕਣ ਦੀ ਕੋਸ਼ਿਸ਼ ਵੀ ਕੀਤੀ, ਪਰ ਪੁਲਿਸ ਨੂੰ ਪਿੱਛੇ ਧੱਕਦੇ ਹੋਏ ਕਿਸਾਨ ਰਾਜ ਮੰਤਰੀ ਦੀ ਕੋਠੀ ਅੱਗੇ ਬੈਠ ਗਏ ।
ਇਸ ਦੇ ਨਾਲ ਹੀ, ਕਰਨਾਲ ਦੇ ਤਰਾਵੜੀ ਵਿਖੇ ਸਰਕਾਰੀ ਆਦਰਸ਼ ਸੰਸਕ੍ਰਿਤ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਾਇੰਸ ਲੈਬ ਦਾ ਉਦਘਾਟਨ ਕਰਨ ਪਹੁੰਚੇ ਨੀਲਾਖੇੜੀ ਦੇ ਵਿਧਾਇਕ ਧਰਮਪਾਲ ਗੌਂਡਰ ਨੂੰ ਵੀ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ । ਪ੍ਰੋਗਰਾਮ ਦੌਰਾਨ ਕਿਸਾਨਾਂ ਨੇ ਸਕੂਲ ਦੇ ਗੇਟ ‘ਤੇ ਕਾਲੇ ਝੰਡੇ ਲਹਿਰਾ ਕੇ ਨਾਅਰੇਬਾਜ਼ੀ ਕੀਤੀ । ਪੁਲਿਸ ਨੇ ਕਿਸਾਨਾਂ ਨੂੰ ਗੇਟ ‘ਤੇ ਰੋਕ ਲਿਆ ਅਤੇ ਵਿਧਾਇਕ ਨੂੰ ਦੂਸਰੀ ਕਾਰ ਵਿੱਚ ਬਿਠਾ ਕੇ ਪਿਛਲੇ ਗੇਟ ਤੋਂ ਬਾਹਰ ਲੈ ਗਏ ।
ਦੱਸ ਦੇਈਏ ਕਿ ਪੰਜਾਬ ਵਿੱਚ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇਣ ਵਾਲੇ ਪੋਸਟਰ ਲਗਾਏ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ । ਇਸ ਤੋਂ ਬਾਅਦ ਸੂਬਾ ਪੁਲਿਸ ਹਰਕਤ ਵਿੱਚ ਆ ਗਈ ਹੈ। ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਦੇਖੋ: 10 ਸਾਲ ਦਾ ਇਹ ਸਿੱਖ ਬੱਚਾ ਜੁਗਾੜ ਨਾਲ ਗੱਡੀ ਬਣਾ ਦਾਦੀ ਨੂੰ ਲੈ ਕੇ ਚੱਲਿਆ ਕਿਸਾਨੀ ਅੰਦੋਲਨ ‘ਚ