Farmers protest live updates: ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਅੰਦੋਲਨ ਲਗਾਤਾਰ ਨੌਵੇਂ ਦਿਨ ਵੀ ਜਾਰੀ ਹੈ। ਚੌਥੇ ਦੌਰ ਲਈ ਸਰਕਾਰ ਅਤੇ ਕਿਸਾਨਾਂ ਦਰਮਿਆਨ ਹੋਈ ਗੱਲਬਾਤ, ਜੋ ਵੀਰਵਾਰ ਨੂੰ ਸੱਤ ਘੰਟੇ ਤੋਂ ਵੱਧ ਸਮਾਂ ਚੱਲੀ ਸੀ, ਉਹ ਵੀ ਬੇਸਿੱਟਾ ਰਹੀ ਸੀ। ਸਰਕਾਰ ਦਾ ਕਹਿਣਾ ਹੈ ਕਿ ਐਮਐਸਪੀ ਜਾਰੀ ਰਹੇਗੀ, ਜਦਕਿ ਕਿਸਾਨ ਇਸ ਗੱਲ ‘ਤੇ ਜ਼ੋਰ ਦੇ ਰਹੇ ਹਨ ਕਿ ਸੰਸਦ ਦਾ ਸੈਸ਼ਨ ਬੁਲਾ ਕੇ ਇਸ ਕਾਨੂੰਨ ਨੂੰ ਰੱਦ ਕਰ ਦਿੱਤਾ ਜਾਵੇ। 5 ਦਸੰਬਰ ਨੂੰ ਫਿਰ ਗੱਲਬਾਤ ਹੋਵੇਗੀ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਸਰਕਾਰ ਨੇ ਐਮਐਸਪੀ ਅਤੇ ਮੰਡੀ ਸਮੇਤ ਕਈ ਪ੍ਰਸਤਾਵ ਦਿੱਤੇ ਹਨ, ਅਸੀਂ ਅੱਜ ਇਨ੍ਹਾਂ ‘ਤੇ ਵਿਚਾਰ ਕਰਾਂਗੇ। ਅੰਦੋਲਨ ਦੇ ਕਾਰਨ, ਦਿੱਲੀ ਸਰਹੱਦ ‘ਤੇ 9 ਪੁਆਇੰਟਾਂ’ ਤੇ ਟ੍ਰੈਫਿਕ ਨੂੰ ਰੋਕ ਦਿੱਤਾ ਗਿਆ ਹੈ।
ਕਿਸਾਨ ਯੂਨੀਅਨ ਦੇ ਆਗੂ ਦਰਸ਼ਨਪਾਲ ਨੇ ਕਿਹਾ ਕਿ ਕੇਂਦਰ ਕਾਨੂੰਨਾਂ ਵਿੱਚ ਕੁੱਝ ਸੁਧਾਰਾਂ ਲਈ ਸਹਿਮਤ ਹੈ, ਪਰ ਅਸੀਂ ਨਹੀਂ। ਅਸੀਂ ਉਨ੍ਹਾਂ ਨੂੰ ਦੱਸਿਆ ਹੈ ਕਿ ਪੂਰੇ ਕਾਨੂੰਨ ਵਿੱਚ ਹੀ ਖਰਾਬੀ ਹੈ। ਅਸੀਂ ਅੱਜ ਇੱਕ ਦੂਜੇ ਨਾਲ ਗੱਲ ਕਰਾਂਗੇ ਅਤੇ ਕੱਲ ਦੀ ਬੈਠਕ ਤੋਂ ਪਹਿਲਾਂ ਆਪਣੀ ਰਣਨੀਤੀ ਤਿਆਰ ਕਰਾਂਗੇ। ਕਿਸਾਨ ਜਥੇਬੰਦੀਆਂ ਵਿਚਕਾਰ ਬੈਠਕ ਜਾਰੀ ਹੈ। ਕਿਸਾਨਾਂ ਨੇ ਕਿਹਾ- ਮੁੱਦਾ ਸਿਰਫ ਐਮਐਸਪੀ ਦਾ ਨਹੀਂ, ਬਲਕਿ ਪੂਰੀ ਤਰ੍ਹਾਂ ਕਾਨੂੰਨ ਵਾਪਿਸ ਲੈਣਾ ਹੈ। ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਕਿ ਸਿਰਫ ਇੱਕ ਹੀ ਨਹੀਂ, ਕਈ ਮੁੱਦਿਆਂ ‘ਤੇ ਵਿਚਾਰ-ਵਟਾਂਦਰੇ ਕੀਤੇ ਜਾਣੇ ਚਾਹੀਦੇ ਹਨ। ਕੇਂਦਰ ਅਤੇ ਕਿਸਾਨਾਂ ਦਰਮਿਆਨ ਪੰਜਵਾਂ ਦੌਰ ਦੀ ਗੱਲਬਾਤ ਹੁਣ 5 ਦਸੰਬਰ ਨੂੰ ਹੋਵੇਗੀ।
ਇਹ ਵੀ ਦੇਖੋ : ਰੋਸ ‘ਚ ਆਏ ਕਿਸਾਨਾਂ ਨੇ ਅਮਿਤ ਸ਼ਾਹ ਦੇ ਮਾਰੀਆਂ ਜੁੱਤੀਆਂ, ਪੰਜਾਬੀ ਤੇ ਹਰਿਆਣਵੀ ਹੋਏ ਇਕੱਠੇ….