Farmers protest mamata banerjee : ਖੇਤੀਬਾੜੀ ਕਾਨੂੰਨ ਵਾਪਿਸ ਲੈਣ ਦੀ ਮੰਗ ਨੂੰ ਲੈ ਕੇ ਅਡੋਲ ਕਿਸਾਨਾਂ ਨੂੰ ਇੱਕ ਵਾਰ ਫਿਰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਸਮਰਥਨ ਮਿਲਿਆ ਹੈ। ਗਣਤੰਤਰ ਦਿਵਸ ਮੌਕੇ ਟਰੈਕਟਰ ਰੈਲੀ ਦੌਰਾਨ ਹੋਏ ਹੰਗਾਮੇ ਨੂੰ ਇੱਕ ਮਾਮੂਲੀ ਘਟਨਾ ਕਰਾਰ ਦਿੰਦਿਆਂ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕੇਂਦਰ ਵਿੱਚ ਭਾਰਤੀ ਜਨਤਾ ਪਾਰਟੀ (ਬੀਜੇਪੀ) ਦੀ ਸਰਕਾਰ ’ਤੇ ਹਮਲਾ ਬੋਲਿਆ। ਮਮਤਾ ਬੈਨਰਜੀ ਨੇ ਕਿਹਾ ਕਿ ਟਰੈਕਟਰ ਰੈਲੀ ਦੌਰਾਨ ਜੋ ਹੋਇਆ ਉਹ ਇੱਕ ਛੋਟੀ ਜਿਹੀ ਘਟਨਾ ਸੀ। ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਨੇ ਰੈਲੀ ਲਈ ਇਜਾਜ਼ਤ ਲੈ ਲਈ ਸੀ, ਇਸ ਘਟਨਾ ਵਿੱਚ ਨਾ ਤਾਂ ਮੌਤ ਅਤੇ ਨਾ ਹੀ ਅੱਗ ਲੱਗੀ, ਭਾਜਪਾ ਖ਼ੁਦ ਨਹੀਂ ਸਾੜਦੀ ਨਹੀਂ ਬਲਕਿ ਸਾਰਿਆਂ ਨੂੰ ਸਾੜਦੀ (ਜਲਾਉਂਦੀ) ਹੈ। ਭਾਜਪਾ ‘ਤੇ ਹਮਲਾ ਬੋਲਦਿਆਂ ਮਮਤਾ ਬੈਨਰਜੀ ਨੇ ਕਿਹਾ, “ਮੈਂ ਇੱਕ ਸਟ੍ਰੀਟ ਫਾਈਟਰ ਹਾਂ। ਕੀ ਉਹ (ਭਾਜਪਾ) ਮੈਨੂੰ ਹਿੰਦੀ ਸਿਖਾਏਗੀ? ਮੈਂ ਕੰਨ ਫੜ ਕੇ ਉਨ੍ਹਾਂ ਨੂੰ ਹਿੰਦੀ ਸਿਖਾਵਾਂਗੀ।” ਭਾਸ਼ਾ ਦੇ ਮੁੱਦੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ‘ਤੇ ਚੁਟਕੀ ਲੈਂਦਿਆਂ ਮਮਤਾ ਬੈਨਰਜੀ ਨੇ ਕਿਹਾ,“ਮੈਂ ਹਿੰਦੀ ਪੜ੍ਹ ਲੈਂਦੀ ਹਾਂ। ਉਹ ਲੋਕ ਨਹੀਂ ਪੜ੍ਹ ਸਕਦੇ। ਟੈਲੀਪ੍ਰੌਮਸਟਰ ਨੂੰ ਵੇਖ ਕੇ ਪੜ੍ਹਦੇ ਹਨ। ਮੈਨੂੰ ਗੁਜਰਾਤੀ ਵੀ ਆਉਂਦੀ ਹੈ। ਮੈਨੂੰ -ਕੇਮ ਛੋਂ ਪਤਾ ਹੈ।”
ਦੱਸ ਦਈਏ ਕਿ ਇਸ ਸਾਲ ਪੱਛਮੀ ਬੰਗਾਲ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਨ੍ਹਾਂ ਚੋਣਾਂ ਵਿੱਚ ਜਿੱਥੇ ਭਾਜਪਾ ਆਪਣੀ ਸਰਕਾਰ ਬਣਾਉਣ ਦੀ ਕੋਸ਼ਿਸ਼ ਵਿੱਚ ਰੁੱਝੀ ਹੋਈ ਹੈ, ਉਥੇ ਦੂਜੇ ਪਾਸੇ ਮਮਤਾ ਬੈਨਰਜੀ ਇਸ ਕੋਸ਼ਿਸ਼ ਵਿੱਚ ਜੁਟੀ ਹੋਈ ਹੈ ਕਿ ਉਨ੍ਹਾਂ ਦੀ ਪਾਰਟੀ ਦੁਬਾਰਾ ਚੋਣ ਜਿੱਤ ਕੇ ਸੱਤਾ ‘ਚ ਆਵੇ। ਇਸ ਦੇ ਨਾਲ ਹੀ ਕਾਂਗਰਸ ਵੀ ਸੱਤਾ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ।