Farmers protest punjab haryana: ਕੇਂਦਰ ਵੱਲੋਂ ਲਿਆਂਦੇ ਗਏ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨ ਜੱਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਅੰਦੋਲਨ ਦੇ ਮੱਦੇਨਜ਼ਰ ਦਿੱਲੀ-ਹਰਿਆਣਾ ਸਰਹੱਦ ‘ਤੇ ਡਰੋਨ ਦੇ ਜ਼ਰੀਏ ਸਖਤ ਸੁਰੱਖਿਆ ਅਤੇ ਨਿਗਰਾਨੀ ਕੀਤੀ ਜਾਂ ਰਹੀ ਹੈ।
ਹਰਿਆਣਾ ਵਿੱਚ ਵੀ ਪੁਲਿਸ ਨੇ ਤੁਰੰਤ ਵਾਧਾ ਕੀਤਾ ਹੈ ਅਤੇ ਕਿਸਾਨਾਂ ਨੂੰ ਰੋਕਣ ਦੇ ਪ੍ਰਬੰਧ ਕੀਤੇ ਹਨ।
ਇਸ ਤੋਂ ਇਲਾਵਾ ਬੰਗਾਲ ਸਮੇਤ ਦੇਸ਼ ਦੇ ਹੋਰਨਾਂ ਹਿੱਸਿਆਂ ਵਿਚ ਵੀ ਵੀਰਵਾਰ ਨੂੰ ਟ੍ਰੇਡ ਯੂਨੀਅਨ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਬੰਗਾਲ ਵਿੱਚ ਖੱਬੀਆਂ ਯੂਨੀਅਨਾਂ ਨੇ ਕਿਸਾਨਾਂ ਦੇ ਹੱਕ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ ਹੈ ਅਤੇ ਨਵੇਂ ਲੇਬਰ ਲਾਅ ਦਾ ਵੀ ਵਿਰੋਧ ਕੀਤਾ।
ਕੋਲਕਾਤਾ, ਉੱਤਰੀ 24 ਪਰਗਾਨਿਆਂ ਵਿੱਚ, ਖੱਬੇ ਪੱਖੀ ਟਰੇਡ ਯੂਨੀਅਨ ਵਰਕਰਾਂ ਨੇ ਰੇਲਵੇ ਟਰੈਕ ਨੂੰ ਜਾਮ ਕੀਤਾ ਅਤੇ ਨਾਅਰੇਬਾਜ਼ੀ ਕੀਤੀ। ਇਹ ਵਿਰੋਧ ਪ੍ਰਦਰਸ਼ਨ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਨਵੇਂ ਕਿਰਤ ਕਾਨੂੰਨਾਂ ਦੇ ਨਾਲ-ਨਾਲ ਕਿਸਾਨਾਂ ਦੇ ਹੱਕ ਵਿੱਚ ਹੈ।
ਦਿੱਲੀ ਦੀ ਯਾਤਰਾ ਕਰ ਰਹੇ ਕਿਸਾਨਾਂ ਦਾ ਅੰਦੋਲਨ ਹੁਣ ਆਰ-ਪਾਰ ਦੀ ਲੜਾਈ ਵਿੱਚ ਬਦਲਦਾ ਨਜ਼ਰ ਆ ਰਿਹਾ ਹੈ ।
ਇਸ ਦੇ ਨਾਲ ਹੀ ਕਿਸਾਨਾਂ ਦੇ ‘ਦਿੱਲੀ ਚੱਲੋ’ ਵਿਰੋਧ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਇੱਕ ਬਹੁਤ ਵੱਡੀ ਗਿਣਤੀ ਵਿੱਚ ਪੁਲਿਸ ਕਰਮਚਾਰੀ ਵੀ ਦਿੱਲੀ ਅਤੇ ਨਾਲ ਲੱਗਦੇ ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੀਆਂ ਸਰਹੱਦਾਂ ‘ਤੇ ਤਾਇਨਾਤ ਕੀਤੇ ਗਏ ਹਨ ਅਤੇ ਸਾਵਧਾਨੀ ਵਜੋਂ ਨੋਇਡਾ, ਗਾਜ਼ੀਆਬਾਦ, ਗੁਰੂਗ੍ਰਾਮ ਅਤੇ ਫਰੀਦਾਬਾਦ ਵਿੱਚ ਮੈਟਰੋ ਸੇਵਾ ਬੰਦ ਕਰ ਦਿੱਤੀ ਗਈ ਹੈ । ਸਰਹੱਦ ਤੋਂ ਲੰਘਣ ਵਾਲੇ ਹਰ ਵਾਹਨ ਦੀ ਜਾਂਚ ਕੀਤੀ ਜਾ ਰਹੀ ਹੈ।
ਖੇਤੀ ਕਾਨੂੰਨਾਂ ਨੂੰ ਲੈ ਕੇ ਦੇਸ਼ ਭਰ ਦੇ ਕਿਸਾਨਾਂ ਦੇ ਦਿੱਲੀ ਵਿੱਚ ਪ੍ਰਦਰਸ਼ਨ ਕਰਨ ਦੇ ਡਰ ਕਾਰਨ ਦਿੱਲੀ ਦੀਆਂ ਸਾਰੀਆਂ ਸਰਹੱਦਾਂ ‘ਤੇ ਚੈਕਿੰਗ ਚੱਲ ਰਹੀ ਹੈ । ਦਿੱਲੀ ਦੇ ਸਿੰਘੁ ਸਰਹੱਦ ‘ਤੇ ਦਿੱਲੀ ਪੁਲਿਸ ਦੀ ਇਸ ਚੈਕਿੰਗ ਮੁਹਿੰਮ ਦੇ ਕਾਰਨ ਲੰਬੇ ਸਮੇਂ ਤੋਂ ਜਾਮ ਲੱਗ ਗਿਆ ਹੈ ।
ਪੁਲਿਸ ਨੂੰ ਸ਼ੱਕ ਹੈ ਕਿ ਕਿਸਾਨ ਛੋਟੇ ਸਮੂਹਾਂ ਵਿੱਚ ਗੱਡੀਆਂ ਵਿੱਚ, ਟਰੱਕਾਂ ਵਿੱਚ ਲੁੱਕ ਕੇ ਦਿੱਲੀ ਵਿੱਚ ਦਾਖਲ ਹੋ ਸਕਦੇ ਹਨ । ਇਸ ਲਈ ਕਰਨਾਲ ਤੋਂ ਹਾਈਵੇ ‘ਤੇ ਦਿੱਲੀ ਆਉਣ ਵਾਲੀਆਂ ਸਾਰੀਆਂ ਗੱਡੀਆਂ, ਟਰੱਕਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਕਾਰਨ ਬਾਰਡਰ ‘ਤੇ ਲੰਬਾ ਜਾਮ ਲੱਗ ਗਿਆ ਸੀ।
ਕਿਸਾਨਾਂ ‘ਤੇ ਵਾਟਰ ਕੈਨਨ ਛੱਡਣ ‘ਤੇ ਇੱਕ ਕਿਸਾਨ ਨੇ ਕਿਹਾ ਕਿ ਉਹ ਖੇਤਾਂ ਵਿੱਚ ਪਾਣੀ ਲਾਉਂਦੇ ਹਨ, ਇਸ ਲਈ ਉਹ ਪਾਣੀ ਤੋਂ ਨਹੀਂ ਡਰਦੇ। ਪ੍ਰਦਰਸ਼ਨ ਕਰ ਰਹੇ ਕਿਸਾਨ ਨੇ ਕਿਹਾ ਕਿ ਉਹ ਝੋਨਾ ਲਗਾਉਣ ਸਮੇ ਖੇਤਾਂ ‘ਚ ਪਾਣੀ ਲਗਾਉਂਦੇ ਹਨ, ਇਸ ਲਈ ਉਨ੍ਹਾਂ ਨੂੰ ਪਾਣੀ ਦਾ ਕੋਈ ਡਰ ਨਹੀਂ ਹੈ, ਪਾਣੀ ਨਾਲ ਕੁੱਝ ਵੀ ਨਹੀਂ ਹੁੰਦਾ।
ਕਿਸਾਨ ਨੇ ਕਿਹਾ ਕਿ ਉਹ ਦਿੱਲੀ ਜਾਣ ਲਈ ਘਰ ਤੋਂ ਨਿਕਲੇ ਹਨ ਅਤੇ ਉਹ ਕਿਸੇ ਵੀ ਕੀਮਤ ‘ਤੇ ਦਿੱਲੀ ਜਾਂ ਕੇ ਰਹਿਣਗੇ। ਕਿਸਾਨ ਨੇ ਕਿਹਾ ਕਿ ਉਹ ਮੋਦੀ ਸਰਕਾਰ ਦੀਆਂ ਜੜ੍ਹਾਂ ਹਿਲਾਉਣ ਲਈ ਘਰੋਂ ਤੁਰੇ ਹਨ, ਇਸ ਲਈ ਕਿਸੇ ਵੀ ਕੀਮਤ ‘ਤੇ ਉਹ ਰੁਕਣਗੇ ਨਹੀਂ। ਕਿਸਾਨ ਨੇ ਕਿਹਾ ਕਿ ਪੁਲਿਸ ਅਤੇ ਪੁਲਿਸ ਦਾ ਕੋਈ ਵੀ ਬੈਰੀਕੇਡ ਉਨ੍ਹਾਂ ਨੂੰ ਰੋਕ ਨਹੀਂ ਸਕੇਗਾ।
ਇਹ ਵੀ ਦੇਖੋ : ਅੰਬਾਲੇ ਤਾਂ ਪੰਜਾਬੀਆਂ ਨੇ ਹੱਥਕੜੀਆਂ ਸਣੇ ਪੱਥਰ ਬੈਰੀਗੇਟ ਵੀ ਪੱਟੇ ! ਟੋਚਨ ਪਾ ਘੜੀਸੇ ਪੁਲਿਸ ਦੇ ਸੰਦ !