Farmers ready for tractor parade : ਕਿਸਾਨ ਖੇਤੀਬਾੜੀ ਕਾਨੂੰਨਾਂ ਖਿਲਾਫ ਲਗਾਤਾਰ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਇਸ ਦੌਰਾਨ 26 ਜਨਵਰੀ ਨੂੰ ਟਰੈਕਟਰ ਪਰੇਡ ਨੂੰ ਲੈ ਕੇ ਕਿਸਾਨਾਂ ਅਤੇ ਪੁਲਿਸ ਵਿਚਾਲੇ ਮੁਲਾਕਾਤ ਖ਼ਤਮ ਹੋ ਗਈ ਹੈ। ਕਿਸਾਨ ਆਗੂ ਦਰਸ਼ਨ ਪਾਲ ਨੇ ਕਿਹਾ ਕਿ ਪੁਲਿਸ ਨੇ ਸਾਨੂੰ ਪਰੇਡ ਦੇ ਰਸਤੇ ਅਤੇ ਲੋਕਾਂ ਦੀ ਗਿਣਤੀ ਬਾਰੇ ਸਵਾਲ ਪੁੱਛੇ ਹਨ। ਪੁਲਿਸ ਨੇ ਕਿਹਾ ਹੈ ਕਿ ਆਉਟਰ ਰਿੰਗ ਰੋਡ ‘ਤੇ ਪਰੇਡ ਸਮੱਸਿਆਵਾਂ ਪੈਦਾ ਕਰ ਸਕਦੀ ਹੈ। ਵੈਸੇ, ਦਿੱਲੀ ਪੁਲਿਸ ਨੇ ਪਰੇਡ ਦੀ ਆਗਿਆ ਬਾਰੇ ਅਜੇ ਕੁੱਝ ਨਹੀਂ ਕਿਹਾ ਹੈ। ਸਾਡੀ ਪਰੇਡ ਨਿਕਲਣੀ ਤਹਿ ਹੈ। ਦੱਸ ਦਈਏ ਕਿ ਕਿਸਾਨਾਂ ਨੇ 26 ਜਨਵਰੀ ਨੂੰ ਪਰੇਡ ਲਈ ਦਿੱਲੀ ਪੁਲਿਸ ਤੋਂ ਲਿਖਤੀ ਇਜਾਜ਼ਤ ਨਹੀਂ ਮੰਗੀ ਹੈ। ਦੱਸ ਦਈਏ ਕਿ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਹਾਲ ਹੀ ਵਿੱਚ ਬਹੁਤ ਸਪੱਸ਼ਟ ਕਿਹਾ ਸੀ ਕਿ ਅੰਦੋਲਨ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਸਰਕਾਰ ਸਾਡੀਆਂ ਮੰਗਾਂ ਪ੍ਰਤੀ ਸਹਿਮਤ ਨਹੀਂ ਹੁੰਦੀ। ਟਿਕੈਤ ਨੇ ਗਣਤੰਤਰ ਦਿਵਸ ਬਾਰੇ ਵੀ ਕਿਹਾ ਸੀ ਕਿ ਇਸ ਵਾਰ ਇਹ ਇਤਿਹਾਸਕ ਹੋਵੇਗਾ। ਇੱਕ ਪਾਸੇ ਜਵਾਨ ਪਰੇਡ ਕਰਨਗੇ ਅਤੇ ਦੂਜੇ ਪਾਸੇ ਕਿਸਾਨ।
ਪਹਿਲਾਂ ਇਹ ਕੇਸ ਸੁਪਰੀਮ ਕੋਰਟ ਵਿੱਚ ਵੀ ਪਹੁੰਚਿਆ ਸੀ। ਕਿਸਾਨਾਂ ਦੀ 26 ਜਨਵਰੀ ਨੂੰ ਟਰੈਕਟਰ ਰੈਲੀ ਖ਼ਿਲਾਫ਼ ਦਿੱਲੀ ਪੁਲੀਸ ਦੀ ਅਪੀਲ ’ਤੇ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਦਿੱਲੀ ਵਿੱਚ ਦਾਖਲੇ ਦਾ ਕੇਸ ਕਾਨੂੰਨ ਵਿਵਸਥਾ ਦਾ ਹੈ, ਪੁਲੀਸ ਇਸ ਨੂੰ ਨਿਰਧਾਰਤ ਕਰੇਗੀ। ਤੁਸੀਂ ਕਾਨੂੰਨ ਅਨੁਸਾਰ ਕਾਰਵਾਈ ਕਰ ਸਕਦੇ ਹੋ। CJI ਨੇ ਕਿਹਾ ਸੀ ਕਿ ਪੁਲਿਸ ਤੈਅ ਕਰੇਗੀ ਕਿ ਕੌਣ ਦਿੱਲੀ ਆਵੇਗਾ ਕੌਣ ਨਹੀਂ। ਉਸ ਦਿਨ ਸੁਪਰੀਮ ਕੋਰਟ ਨੇ ਇਹੀ ਟਿੱਪਣੀ ਕਰਦਿਆਂ ਸੁਣਵਾਈ ਮੁਲਤਵੀ ਕਰ ਦਿੱਤੀ ਸੀ।
ਇਹ ਵੀ ਦੇਖੋ : ਗੁਰਨਾਮ ਸਿੰਘ ਚੜੂਨੀ ਤੇ ਇਲਜ਼ਾਮ ਲਾਉਣ ਤੋਂ ਬਾਅਦ ਪਹਿਲੀ ਵਾਰ ਸਾਹਮਣੇ ਆਏ ਸ਼ਿਵ ਕੁਮਾਰ ਕੱਕਾ