ਖੇਤੀ ਕਾਨੂੰਨਾਂ ਅਤੇ ਹੋਰ ਮੰਗਾਂ ‘ਤੇ ਸਰਕਾਰ ਨਾਲ ਸਹਿਮਤੀ ਬਣਨ ਮਗਰੋਂ ਕਿਸਾਨ ਦਿੱਲੀ ਸਰਹੱਦਾਂ ਤੋਂ ਵਾਪਸ ਆਪਣੇ ਘਰਾਂ ਨੂੰ ਰਵਾਨਾ ਹੋ ਗਏ ਹਨ। ਗਾਜ਼ੀਪੁਰ ਬਾਰਡਰ ਤੇ ਬੀ. ਕੇ. ਯੂ. ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਦੀ ਅਗਵਾਈ ਵਿੱਚ ਸਾਰੇ ਕਿਸਾਨਾਂ ਨੇ ਅੱਜ ਬਾਰਡਰ ਨੂੰ ਪੂਰੀ ਤਰ੍ਹਾਂ ਨਾਲ ਖਾਲੀ ਕਰ ਦਿੱਤਾ।
ਪਿਛਲੇ ਇੱਕ ਸਾਲ ਤੋਂ ਇਕੱਠੇ ਰਹਿਣ ਮਗਰੋਂ ਜਿੱਥੇ ਜਿੱਤ ਨੇ ਕਿਸਾਨਾਂ ਨੂੰ ਖੁਸ਼ੀ ਦਿੱਤੀ, ਉੱਥੇ ਹੀ ਵੱਖ-ਵੱਖ ਸੂਬਿਆਂ ਤੋਂ ਆਏ ਕਿਸਾਨ ਇੱਕ-ਦੂਜੇ ਤੋਂ ਦੂਰ ਜਾਂਦੇ ਸਮੇਂ ਭਾਵੁਕ ਵੀ ਹੋਏ। ਗਾਜ਼ੀਆਬਾਦ ਦੇ ਯੂਪੀ ਗੇਟ ‘ਤੇ ਅੱਜ ਸਵੇਰੇ ਅੰਦੋਲਨਕਾਰੀ ਕਿਸਾਨਾਂ ਨੇ ਫਤਹਿ ਮਾਰਚ ਕੱਢਣ ਤੋਂ ਪਹਿਲਾਂ ਕਿਸਾਨਾਂ ਨੇ ਹਵਨ ਅਤੇ ਪੂਜਾ ਪਾਠ ਕਰਕੇ ਘਰ ਵਾਪਸੀ ਸ਼ੁਰੂ ਕੀਤੀ ਹੈ। ਕਿਸਾਨਾਂ ਨੇ ਫਤਹਿ ਮਾਰਚ ਕੱਢਣ ਤੋਂ ਪਹਿਲਾਂ ਦੇਸ਼ ਭਗਤੀ ਦੇ ਗੀਤਾਂ ‘ਤੇ ਨੱਚ ਕੇ ਆਪਣੀ ਜਿੱਤ ਦੀ ਖੁਸ਼ੀ ਜ਼ਾਹਿਰ ਕੀਤੀ। ਇੱਥੇ ਹਰ ਕਿਸੇ ਦੇ ਮਨ ਵਿੱਚ ਖੁਸ਼ੀ ਅਤੇ ਗ਼ਮੀ ਦੀ ਭਾਵਨਾ ਪ੍ਰਗਟ ਹੋਈ। ਇੱਕ ਸਾਲ ਤੋਂ ਇੱਥੇ ਰਹਿ ਕੇ ਲੋਕਾਂ ਦਾ ਇਸ ਥਾਂ ਨਾਲ ਵੀ ਲਗਾਅ ਹੋ ਗਿਆ ਸੀ, ਜਿਸ ਕਾਰਨ ਕਈ ਲੋਕ ਇੱਥੋਂ ਜਾਣ ਸਮੇਂ ਰੋਂਦੇ ਵੀ ਦੇਖੇ ਗਏ।
ਇਹ ਵੀ ਪੜ੍ਹੋ : ‘ਕੇਜਰੀਵਾਲ ਦੇ ਅੰਮ੍ਰਿਤਸਰ ਆਉਣ ‘ਤੇ ਸਿੱਧੂ ਦੀਆਂ ਕੰਬਣ ਲੱਗਦੀਆਂ ਨੇ ਲੱਤਾਂ’ : ਹਰਪਾਲ ਚੀਮਾ
ਪ੍ਰੋਗਰਾਮ ਅਨੁਸਾਰ ਕਿਸਾਨ ਗੱਡੀਆਂ ਅਤੇ ਟਰੈਕਟਰ-ਟਰਾਲੀ ਨਾਲ ਯੂਪੀ ਗੇਟ ਤੋਂ ਮੁਜ਼ੱਫਰਨਗਰ ਕਿਸਾਨ ਭਵਨ ਸਿਸੌਲੀ ਤੱਕ ਫਤਹਿ ਮਾਰਚ ਕੱਢਣਗੇ ਜੋ ਗਾਜ਼ੀਆਬਾਦ ਤੋਂ ਰਵਾਨਾ ਹੋ ਚੁੱਕੇ ਹਨ। ਕਿਸਾਨਾਂ ਦੇ ਜਾਣ ਤੋਂ ਬਾਅਦ ਪੁਲੀਸ ਨੇ ਇੱਥੇ ਸਫਾਈ ਮੁਹਿੰਮ ਸ਼ੁਰੂ ਕਰ ਦਿੱਤੀ ਹੈ, ਜਿਸ ਤੋਂ ਬਾਅਦ ਇਸ ਸੜਕ ਨੂੰ ਚਾਲੂ ਕਰ ਦਿੱਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: