Farmers tractor rally: ਗਣਤੰਤਰ ਦਿਵਸ ਮੌਕੇ ਕਿਸਾਨ ਟਰੈਕਟਰ ਪਰੇਡ ਦੀ ਤਿਆਰੀ ਕਰ ਰਹੇ ਹਨ । ਸਿੰਘੂ, ਟਿਕਰੀ ਅਤੇ ਗਾਜੀਪੁਰ ਬਾਰਡਰ ‘ਤੇ ਪਰੇਡ ਲਈ ਆਖਰੀ ਮਿੰਟ ਦੀਆਂ ਤਿਆਰੀਆਂ ਲਈ ਸੋਮਵਾਰ ਨੂੰ ਕਿਸਾਨ ਸਾਰਾ ਦਿਨ ਰੁੱਝੇ ਰਹੇ । ਮੰਗਲਵਾਰ ਨੂੰ ਪਰੇਡ ਦਾ ਇੱਕ ਮਹੱਤਵਪੂਰਨ ਹਿੱਸਾ ਟਰੈਕਟਰ ਟਰਾਲੀ ਝਾਂਕੀ ਹੋਵੇਗੀ । ਸ਼ੁਰੂਆਤੀ ਟਰਾਲੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਹੋਵੇਗਾ, ਜਿਸ ਦੇ ਲਈ ਇੱਕ ਗੱਡੀ ਨੂੰ ਫੁੱਲਾਂ ਨਾਲ ਸਜਾਇਆ ਗਿਆ ਹੈ । ਇਸ ਦੌਰਾਨ ਕੁਝ ਕਲਾਕਾਰਾਂ ਦੀ ਖੇਤੀ ਨਾਲ ਸਬੰਧਤ ਪੋਸਟਰ ਪ੍ਰਦਰਸ਼ਿਤ ਕਰਨ ਦੀ ਵੀ ਤਿਆਰੀ ਕੀਤੀ ਗਈ ।
ਸਿੰਘੂ ਬਾਰਡਰ ‘ਤੇ ਇੱਕ ਵਲੰਟੀਅਰ ਜਰਨੈਲ ਸਿੰਘ ਨੇ ਦੱਸਿਆ ਕਿ ਇਸ ਪਵਿੱਤਰ ਗੱਡੀ ਦੇ ਪਿੱਛੇ ਸਾਰੇ ਟਰੈਕਟਰ ਹੋਣਗੇ। ਅਖਿਲ ਭਾਰਤੀ ਕਿਸਾਨ ਸਭਾ ਦੇ ਸਹਾਇਕ ਸਕੱਤਰ ਕਸ਼ਮੀਰ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਕਿਸਾਨਾਂ ਨੂੰ ਤਿੰਨ ਰਸਤੇ ਮੁਹੱਈਆ ਕਰਵਾਏ ਗਏ ਹਨ । ਇਨ੍ਹਾਂ ‘ਤੇ ਹੀ ਸ਼ਾਂਤੀਪੂਰਣ ਪਰੇਡ ਕੱਢੀ ਜਾਵੇਗੀ । ਰੈਲੀ ਵਿੱਚ ਦਿਖਾਇਆ ਜਾਵੇਗਾ ਕਿ ਭਾਰਤ ਦੇ ਕਿਸਾਨਾਂ ਦੀ ਦਸ਼ਾ ਅਤੇ ਖੇਤੀ ਨਾਲ ਜੁੜੀਆਂ ਗਤੀਵਿਧੀਆਂ ਨੂੰ ਜੀਵਤ ਪੇਸ਼ ਵਿੱਚ ਕੀਤਾ ਜਾਵੇਗਾ।
ਸਵਰਾਜ ਅਭਿਆਨ ਦੇ ਬੁਲਾਰੇ ਜੈਕਿਸ਼ਨ ਨੇ ਦੱਸਿਆ ਕਿ ਟਰੈਕਟਰ ਮਾਰਚ ਵਿੱਚ ਦੁਪਹਿਰ 12 ਵਜੇ ਸ਼ੁਰੂ ਹੋਵੇਗਾ । ਜੇ ਵਾਹਨਾਂ ਦੀ ਗਿਣਤੀ ਵੱਧ ਹੋਈ ਤਾਂ ਬੁੱਧਵਾਰ ਨੂੰ ਵੀ ਰੈਲੀ ਜਾਰੀ ਰਹਿਣ ਦੀ ਉਮੀਦ ਹੈ। ਇਸ ਦੌਰਾਨ ਅੰਦੋਲਨ ਦੌਰਾਨ ਆਪਣੀ ਜਾਨ ਗੁਆਉਣ ਵਾਲੇ ਕਿਸਾਨਾਂ ਨੂੰ ਵੀ ਸ਼ਰਧਾਂਜਲੀ ਦਿੱਤੀ ਜਾਵੇਗੀ ।
ਦੱਸ ਦੇਈਏ ਕਿ ਸਿੰਘੂ ਬਾਰਡਰ ‘ਤੇ ਟਰੈਕਟਰ ਮਾਰਚ ਵਿੱਚ ਸ਼ਾਮਿਲ ਹੋਣ ਤੋਂ ਪਹਿਲਾਂ ਵਾਹਨਾਂ ਨੂੰ ਝੰਡਿਆਂ ਨਾਲ ਸਜਾਇਆ ਗਿਆ ਹੈ । ਸਾਰੇ ਟਰੈਕਟਰਾਂ ‘ਤੇ ਰਾਸ਼ਟਰੀ ਝੰਡੇ ਲਗਾਏ ਗਏ ਹਨ ਤਾਂ ਜੋ ਪਰੇਡ ਦੌਰਾਨ ਇਨ੍ਹਾਂ ਦੀ ਖੂਬਸੂਰਤੀ ਦਿਖ ਸਕੇ । ਕਿਸਾਨ ਬਲਕਾਰ ਸਿੰਘ ਨੇ ਕਿਹਾ ਕਿ ਤਿੰਨੋਂ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨ ਦਿੱਲੀ ਵਿੱਚ ਦਾਖਲ ਨਹੀਂ ਹੋਣਗੇ ਅਤੇ ਇਹ ਸਰਕਾਰੀ ਗਣਤੰਤਰ ਦਿਵਸ ਪਰੇਡ ਦੀ ਸਮਾਪਤੀ ਤੋਂ ਬਾਅਦ ਹੀ ਸ਼ੁਰੂ ਹੋਵੇਗੀ ।
ਇਹ ਵੀ ਦੇਖੋ: ਟਰੈਕਟਰ ਨਹੀਂ ਇਹ ਹੈ ਟੈਂਕ, ਕੀਮਤ 1 ਕਰੋੜ, 26 ਨੂੰ ਕਰੇਗਾ ਮਾਰਚ ਦੀ ਅਗਵਾਈ ਲੱਗਣ ਜਾ ਰਹੀ ਹੈ ਤੋਪ