farmers tractor rally violent protest: ਗਣਤੰਤਰ ਦਿਵਸ ‘ਤੇ ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਹੈ।ਕਿਸਾਨਾਂ ਨੇ ਟ੍ਰੈਕਟਰ ਮਾਰਚ ਲਈ ਤੈਅ ਸਮੇਂ ੋਤੋਂ ਪਹਿਲਾਂ ਹੀ ਦਿੱਲੀ ‘ਚ ਜਿਆਦਾਤਰ ਸਾਰੇ ਬਾਰਡਰਾਂ ‘ਤੇ ਹੰਗਾਮੇ ਦੇ ਨਾਲ ਕਿਸਾਨਾਂ ਨੇ ਬੈਰੀਕੇਡ ਤੋੜ ਦਿੱਤੇ।ਸਿੰਘੂ ਬਾਰਡਰ, ਟਿਕਰੀ ਬਾਰਡਰ ਅਤੇ ਨੋਇਡਾ ਬਾਰਡਰ ‘ਤੇ ਕਿਸਾਨਾਂ ਦਾ ਜਬਰਦਸਤ ਹੰਗਾਮਾ ਹੋਇਆ।ਸਵੇਰੇ 10 ਵਜੇ ਦੇ ਆਸਪਾਸ ਨੋਇਡਾ ਬਾਰਡਰ ‘ਤੇ ਕਿਸਾਨਾਂ ਦਾ ਜਬਰਦਸਤ ਹੰਗਾਮਾ ਹੋਇਆ।ਕਿਸਾਨਾਂ ਦੇ ਪ੍ਰਦਰਸ਼ਨ ਕਾਰਨ ਸੁਰੱਖਿਆ ਦੇ ਮੱਦੇਨਜ਼ਰ ਦਿੱਲੀ ਦੇ ਕਈ ਮੈਟਰੋ ਸਟੇਸ਼ਨਾਂ ਦੇ ਐਂਟਰੀ ਅਤੇ ਐਜ਼ਜਿਟ ਗੇਟਾਂ ਨੂੰ ਬੰਦ ਕਰ ਦਿੱਤਾ ਗਿਆ ਹੈ।ਜਾਣਕਾਰੀ ਮੁਤਾਬਕ, ਲਾਲ ਕਿਲਾ, ਇੰਦਰਪ੍ਰਸਥ ਮੈਟਰੋ,ਆਈਟੀਓ ਸਮੇਤ ਕਈ ਮੈਟਰੋ ਸਟੇਸ਼ਨਾਂ ਨੂੰ ਬੰਦ ਕਰ ਦਿੱਤਾ ਗਿਆ।ਦੱਸਣਯੋਗ ਹੈ ਕਿ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਅਤੇ ਪੁਲਸ ਵਿਚਾਲੇ ਆਈਟੀਓ ‘ਤੇ ਝੜਪ ਹੋਈ ਹੈ।ਜਿਸਦੇ ਬਾਅਦ ਪੁਲਸ ਨੇ ਲਾਠੀਚਾਰਜ ਕੀਤਾ ਹੈ।
ਦਿੱਲੀ ਗੇਟ ਮੈਟਰੋ ਸਟੇਸ਼ਨ
ਆਈਟੀਓ ਮੈਟਰੋ ਸਟੇਸ਼ਨ
ਇੰਦਰਪ੍ਰਸਥ ਮੈਟਰੋ ਸਟੇਸ਼ਨ
ਸਮਯਪੁਰ ਬਾਦਲੀ ਮੈਟਰੋ ਸਟੇਸ਼ਨ
ਰੋਹਿਣੀ ਸੈਕਟਰ 18/19 ਮੈਟਰੋ ਸਟੇਸ਼ਨ
ਜਹਾਂਗੀਰਪੁਰੀ ਮੈਟਰੋ ਸਟੇਸ਼ਨ
ਆਦਰਸ਼ ਨਗਰ ਮੈਟਰੋ ਸਟੇਸ਼ਨ
ਆਜ਼ਾਦਪੁਰ ਮੈਟਰੋ ਸਟੇਸ਼ਨ
ਮਾਡਲ ਟਾਊਨ ਮੈਟਰੋ ਸਟੇਸ਼ਨ
ਜੀਟੀਬੀ ਨਗਰ ਮੈਟਰੋ ਸਟੇਸ਼ਨ
ਵਿਸ਼ਵਵਿਦਿਆਲੇ ਮੈਟਰੋ ਸਟੇਸ਼ਨ
ਲਾਲ ਕਿਲੇ ‘ਤੇ ਪਹੁੰਚੇ ਨਿਹੰਗ ਸਿੰਘਾਂ ਸਣੇ ਕਿਸਾਨ, ਲਗਾ ਦਿੱਤੇ ਕੇਸਰੀ ਨਿਸ਼ਾਨ, ਦੇਖੋ ਮੌਕੇ ਦੀਆਂ Live ਤਸਵੀਰਾਂ