ਪੱਛਮੀ ਬੰਗਾਲ ਦੇ ਹਲਦੀਆ ‘ਚ ਸਥਿਤ ਇੰਡੀਅਨ ਆਇਲ ਕਾਰਪੋਰੇਸ਼ਨ (IOC) ਕੈਂਪਸ ‘ਚ ਭਿਆਨਕ ਅੱਗ ਲੱਗ ਗਈ ਹੈ। ਇਸ ਦਰਦਨਾਕ ਹਾਦਸੇ ‘ਚ 3 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 35 ਦੇ ਕਰੀਬ ਲੋਕ ਜ਼ਖਮੀ ਦੱਸੇ ਜਾ ਰਹੇ ਹਨ।
ਦੱਸਿਆ ਜਾ ਰਿਹਾ ਹੈ ਕਿ ਹੁਣ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ। ਹਲਦੀਆ ‘ਚ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਪਲਾਂਟ ‘ਚ ਲੱਗੀ ਅੱਗ ‘ਚ ਜ਼ਖਮੀਆਂ ਨੂੰ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਹਸਪਤਾਲ ਅਤੇ ਕੋਲਕਾਤਾ ਪੋਰਟ ਟਰੱਸਟ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਸੂਤਰਾਂ ਅਨੁਸਾਰ ਅੱਜ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਅੰਦਰ ਮੌਕ ਡਰਿੱਲ ਦਾ ਆਯੋਜਨ ਕੀਤਾ ਗਿਆ।
ਇਹ ਵੀ ਪੜ੍ਹੋ : ਸਿੱਖਾਂ ‘ਤੇ ਟਿੱਪਣੀ ਮਾਮਲੇ ‘ਚ ਕੰਗਣਾ ‘ਤੇ ਹੋ ਸਕਦੈ ਵੱਡਾ ਐਕਸ਼ਨ, ਭਲਕੇ ਪਹੁੰਚੇਗੀ ਪੁਲਿਸ ਥਾਣੇ
ਮੌਕ ਡਰਿੱਲ ਤੋਂ ਬਾਅਦ ਇੱਕ ਪਲਾਂਟ ਵਿੱਚ ਸ਼ਟਡਾਉਨ ਦਾ ਕੰਮ ਚੱਲ ਰਿਹਾ ਸੀ ਅਤੇ ਫਿਰ ਡਰਿਲਿੰਗ ਦੌਰਾਨ ਧਮਾਕਾ ਹੋਣ ਕਾਰਨ ਅੱਗ ਲੱਗ ਗਈ। ਆਈਓਸੀ ਦੇ ਅੰਦਰ 10 ਫਾਇਰ ਇੰਜਣਾਂ ਦੀ ਮਦਦ ਨਾਲ ਅੱਗ ‘ਤੇ ਕਾਬੂ ਪਾਇਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: