ਦਿੱਲੀ ਵਿਚ ਚੱਲਦੀ ਟ੍ਰੇਨ ਵਿਚ ਅੱਗ ਲੱਗਣ ਨਾਲ ਹਫੜਾ-ਦਫੜੀ ਮਚ ਗਈ। ਜਾਣਕਾਰੀ ਮੁਤਾਬਕ ਅੱਗ ਤਾਜ ਐੈਕਸਪ੍ਰੈਸ ਦੀਆਂ 2 ਬੋਗੀਆਂ ਵਿਚ ਲੱਗੀ ਹੈ। ਗਨੀਮਤ ਰਹੀ ਇਸ ਹਾਦਸੇ ਵਿਚ ਕਿਸੇ ਯਾਤਰੀ ਨੂੰ ਨੁਕਸਾਨ ਨਹੀਂ ਹੋਇਆ ਹੈ। ਫਿਲਹਾਲ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅੱਗ ਕਿਵੇਂ ਲੱਗੇ ਇਸ ਦੀ ਜਾਣਕਾਰੀ ਫਿਲਹਾਲ ਸਾਹਮਣੇ ਨਹੀਂ ਆਈ ਹੈ।
ਦਿੱਲੀ ਫਾਇਰ ਸਰਵਿਸ ਦੇ ਡਾਇਰੈਕਟਰ ਅਤੁਲ ਗਰਗ ਦਾ ਕਹਿਣਾ ਹੈ ਕਿ ਅੱਗ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਫਾਇਰ ਬ੍ਰਿਗੇਡ ਦੇ ਕਰਮਚਾਰੀ ਅੱਗ ‘ਤੇ ਕਾਬੂ ਪਾਉਣ ‘ਚ ਜੁਟੇ ਹੋਏ ਹਨ। ਇਹ ਅੱਗ ਬੋਗੀ ਨੰਬਰ ਡੀ-3, ਡੀ-4 ਅਤੇ ਡੀ-2 ਦੇ ਛੋਟੇ ਜਿਹੇ ਹਿੱਸੇ ਵਿੱਚ ਲੱਗੀ। ਅੱਗ ਕਾਰਨ ਇਸ ਰੂਟ ‘ਤੇ ਕਰੀਬ ਚਾਰ ਟਰੇਨਾਂ ਦਾ ਸੰਚਾਲਨ ਪ੍ਰਭਾਵਿਤ ਹੋਇਆ ਹੈ। ਹੋਰ ਟਰੇਨਾਂ ਦੇ ਯਾਤਰੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੂੰ HC ਨੇ ਭੇਜਿਆ ਨੋਟਿਸ, ਰੈਲੀਆਂ ‘ਚ ਸਰਕਾਰੀ ਬੱਸਾਂ ਦੀ ਵਰਤੋਂ ‘ਤੇ ਕੀਤਾ ਜਵਾਬ ਤਲਬ
ਇਹ ਟ੍ਰੇਨ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੋਂ ਲਗਭਗ 8 ਘੰਟੇ ਦੀ ਦੇਰੀ ਨਾਲ ਝਾਂਸੀ ਲਈ ਚੱਲੀ ਸੀ। ਇਸ ਨੇ ਸਵੇਰੇ 6.55 ‘ਤੇ ਚੱਲਣਾ ਸੀ ਪਰ ਇਹ 3.24 ਮਿੰਟ ‘ਤੇ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੋਂ ਚੱਲੀ ਸੀ।
ਵੀਡੀਓ ਲਈ ਕਲਿੱਕ ਕਰੋ -: