ਇਜ਼ਰਾਈਲ-ਈਰਾਨ ਜੰਗ ਵਿਚਾਲੇ ਭਾਰਤੀਆਂ ਲਈ ਰਾਹਤ ਭਰੀ ਖਬਰ ਹੈ। ਕਈ ਦੇਸ਼ਾਂ ਦੇ ਏਅਰਪੋਰਟਾਂ ਤੋਂ ਜਹਾਜ਼ ਸੇਵਾਵਾਂ ਫਿਰ ਤੋਂ ਸ਼ੁਰੂ ਹੋ ਗਈਆਂ ਹਨ। ਭਾਰਤ ਵਿਚ ਉਹ ਲੋਕ ਪ੍ਰੇਸ਼ਾਨ ਹੋ ਰਹੇ ਹਨ ਜਿਨ੍ਹਾਂ ਦੇ ਆਪਣੇ UAE ਵਿਚ ਫਸੇ ਹੋਏ ਹਨ ਕਿਉਂਕਿ ਲਗਾਤਾਰ ਈਰਾਨ ਹਮਲੇ ਕਰ ਰਿਹਾ ਹੈ ਤੇ ਉਥੇ ਹੀ ਇਜ਼ਰਾਈਲ-ਅਮਰੀਕਾ ਵੀ ਇਸ ਜੰਗ ਵਿਚ ਉਤਰੇ ਹੋਏ ਹਨ। ਮਿਡਲ ਈਸਟ ਵਿਚਾਲੇ ਜੋ ਤਣਾਅ ਚੱਲ ਰਿਹਾ ਹੈ, ਉਨ੍ਹਾਂ ਸਭ ਦੇ ਵਿਚ ਇਕ ਚੰਗੀ ਖਬਰ ਸਾਹਮਣੇ ਆਈ ਹੈ।
ਦੁਬਈ ਤੇ ਆਬੂਧਾਬੀ ਤੋਂ ਭਾਰਤ ਲਈ ਕਈ ਉਡਾਣਾਂ ਸ਼ੁਰੂ ਹੋ ਗਈਆਂ ਹਨ। ਪੱਛਮੀ ਏਸ਼ੀਆਈ ਖੇਤਰ ਵਿਚ ਜੋ ਇਹ ਯੁੱਧ ਚੱਲ ਰਿਹਾ ਹੈ ਉਸ ਦਰਮਿਆਨ UAE ਵਿਚ ਫਸੇ ਹੋਏ ਜਿੰਨੇ ਵੀ ਭਾਰਤੀ ਹਨ, ਉਨ੍ਹਾਂ ਨੂੰ ਕੱਢਣ ਲਈ ਦੁਬਈ ਤੇ ਆਬੂਧਾਬੀ ਤੋਂ ਫਲਾਈਟਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਹੁਣ ਦੁਬਈ ਤੋਂ ਮੁੰਬਈ, ਦਿੱਲੀ ਤੇ ਬੇਂਗਲੁਰੂ ਏਅਰਪੋਰਟ ਲਈ ਇਹ ਉਡਾਣਾਂ ਬੀਤੀ ਰਾਤ ਤੋਂ ਸ਼ੁਰੂ ਹੋ ਗਈਆਂ ਹਨ।
ਦੁਬਈ ਵਿਚ ਵੱਡੀ ਗਿਣਤੀ ਵਿਚ ਭਾਰਤੀ ਫਸੇ ਹੋਏ ਹਨ। ਦੂਜੇ ਪਾਸੇ ਈਰਾਨ ਦੁਬਈ ‘ਚ ਕਈ ਹਮਲੇ ਕਰ ਚੁੱਕਾ ਹੈ। ਅਕਾਰਾ ਏਅਰ ਨੇ ਆਬੂਧਾਬੀ, ਦੋਬਾ, ਜੇਦਾ, ਕੁਵੈਤ ਤੇ ਰਿਆਦ ਤੋਂ 3 ਮਾਰਚ ਤੱਕ ਹਵਾਈ ਸੇਵਾ ਬੰਦ ਕਰ ਦਿੱਤੀ ਸੀ। ਦਿੱਲੀ ਏਅਰਪੋਰਟ ‘ਤੇ ਮੰਗਲਵਾਰ ਨੂੰ ਕੁੱਲ 80 ਫਲਾਈਟਾਂ ਰੱਦ ਕੀਤੀਆਂ ਗਈਆਂ ਸਨ।ਇਸ ਤੋਂ ਇਲਾਵਾ ਬੇਂਗਲੁਰੂ ਵਿਚ ਹੋਣ ਤੱਕ 44 ਫਲਾਈਟਾਂ ਕੈਂਸਲ ਕੀਤੀਆਂ ਜਾ ਚੁੱਕੀਆਂ ਹਨ। ਪਰ ਹੁਣ ਖਬਰ ਹੈ ਕਿ ਸੰਯੁਕਤ ਅਰਬ ਅਮੀਰਾਤ ਦੇ ਫੁਜੈਰਾਹ ਤੋਂ ਦਿੱਲੀ ਤੇ ਕੋਚਿ ਲਈ 1-1 ਤੇ ਮੁੰਬਈ ਲਈ 2 ਵਿਸ਼ੇਸ਼ ਉਡਾਣਾਂ ਦਾ ਪਰਿਚਾਲਨ ਕਰੇਗੀ।
ਇਹ ਵੀ ਪੜ੍ਹੋ : ਨਿਊਜ਼ੀਲੈਂਡ ਨੇ ਟੀ-20 ਵਿਸ਼ਵ ਕੱਪ ਦੇ ਫਾਈਨਲ ‘ਚ ਬਣਾਈ ਜਗ੍ਹਾ, ਦੱਖਣੀ ਅਫ਼ਰੀਕਾ ਨੂੰ 9 ਵਿਕਟਾਂ ਨਾਲ ਹਰਾਇਆ
ਜ਼ਿਕਰਯੋਗ ਹੈ ਕਿ ਈਰਾਨ ਖਿਲਾਫ ਅਮਰੀਕਾ ਤੇ ਇਜ਼ਰਾਈਲ ਦੇ ਹਮਲੇ ਮਗਰੋਂ ਪੱਛਮੀ ਏਸ਼ੀਆ ਵਿਚ ਹਾਲਾਤ ਵਿਗੜ ਗਏ ਹਨ।ਈਰਾਨ ਵੀ ਅਮਰੀਕੀ ਸੈਨਿਕ ਟਿਕਾਣਿਆਂ ਵਾਲੇ ਪੱਛਮੀ ਏਸ਼ੀਆ ਦੇ ਕਈ ਦੇਸ਼ਾਂ ‘ਤੇ ਹਮਲੇ ਕਰ ਰਿਹਾ ਹੈ। ਇਸ ਕਾਰਨ ਕਈ ਦੇਸ਼ਾਂ ਨੇ ਆਪਣੇ ਹਵਾਈ ਖੇਤਰ ਨੂੰ ਬਦ ਕਰ ਦਿੱਤਾ ਹੈ।
ਵੀਡੀਓ ਲਈ ਕਲਿੱਕ ਕਰੋ -:
























