ਸੀਡੀਐਸ ਬਿਪਿਨ ਰਾਵਤ ਸਮੇਤ ਤਾਮਿਲਨਾਡੂ ਹੈਲੀਕਾਪਟਰ ਹਾਦਸੇ ਵਿੱਚ ਸ਼ਹੀਦ ਹੋਣ ਵਾਲੇ ਸਾਰੇ 13 ਸੈਨਿਕਾਂ ਨੂੰ ਅੱਜ ਅੰਤਿਮ ਵਿਦਾਈ ਦਿੱਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਜਨਰਲ ਬਿਪਿਨ ਰਾਵਤ ਦੀ ਦੇਹ ਸ਼ੁੱਕਰਵਾਰ ਨੂੰ ਬੇਸ ਹਸਪਤਾਲ ਤੋਂ ਉਨ੍ਹਾਂ ਦੀ ਰਿਹਾਇਸ਼ ‘ਤੇ ਲਿਆਂਦੀ ਗਈ ਸੀ।
ਉਨ੍ਹਾਂ ਦੀ ਦੇਹ ਨੂੰ ਬਾਅਦ ਦੁਪਹਿਰ 3.30 ਵਜੇ ਦਿੱਲੀ ਕੈਂਟ ਬਰਾੜ ਚੌਕ ਵਿਖੇ ਅੰਤਿਮ ਸੰਸਕਾਰ ਲਈ ਲਿਜਾਇਆ ਜਾਵੇਗਾ। ਸ਼ਾਮ 4.45 ਵਜੇ 17 ਤੋਪਾਂ ਦੀ ਸਲਾਮੀ ਨਾਲ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਇਸ ਦੌਰਾਨ ਇੱਥੇ 800 ਸੈਨਿਕ ਮੌਜੂਦ ਰਹਿਣਗੇ। ਇਸ ਤੋਂ ਪਹਿਲਾ ਸੀਡੀਐਸ ਬਿਪਿਨ ਰਾਵਤ ਅਤੇ ਮਧੁਲਿਕਾ ਰਾਵਤ ਦੀਆਂ ਬੇਟੀਆਂ ਕ੍ਰਿਤਿਕਾ ਅਤੇ ਤਾਰਿਣੀ ਨੇ ਆਪਣੇ ਮਾਤਾ-ਪਿਤਾ ਨੂੰ ਸ਼ਰਧਾਂਜਲੀ ਦਿੱਤੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਕਾਂਗਰਸ ਨੇਤਾ ਰਾਹੁਲ ਗਾਂਧੀ ਸਮੇਤ ਕਈ ਨੇਤਾਵਾਂ ਨੇ ਵੀ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ।
ਇਹ ਵੀ ਪੜ੍ਹੋ : ਕਬੱਡੀ ਦੇ ਗਰਾਊਂਡਾਂ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਲਈ ਚੋਣ ਮੈਦਾਨ ‘ਚ ਉੱਤਰੇਗਾ ਗੁਰਲਾਲ ਘਨੌਰ
ਥਲ ਸੈਨਾ ਮੁਖੀ ਐਮਐਮ ਨਰਵਾਣੇ, ਆਈਏਐਫ ਮੁਖੀ ਵੀਆਰ ਚੌਧਰੀ ਅਤੇ ਜਲ ਸੈਨਾ ਮੁਖੀ ਆਰ ਹਰੀ ਕੁਮਾਰ ਨੇ ਵੀ ਸੀਡੀਐਸ ਬਿਪਿਨ ਰਾਵਤ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -: