ਇੱਕ ਵਿਅਕਤੀ ਨੂੰ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੂੰ ਧਮਕੀ ਦੇਣ ਦੇ ਦੋਸ਼ ਵਿੱਚ ਗਾਜ਼ੀਆਬਾਦ ਦੀ ਕੌਸ਼ੰਬੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਕਿਸਾਨਾਂ ਦੇ ਧਰਨੇ ਤੋਂ ਨਾਰਾਜ਼ ਚੱਲ ਰਹੇ ਵਿਅਕਤੀ ਨੇ ਰਾਕੇਸ਼ ਟਿਕੈਤ ਨੂੰ ਧਮਕੀ ਦਿੱਤੀ ਸੀ।
ਦੋਸ਼ੀ ਕਿਸਾਨ ਆਗੂ ਦੀਆਂ ਗੱਲਾਂ ਤੋਂ ਅਸਹਿਮਤ ਸੀ। ਫੜੇ ਗਏ ਮੁਲਜ਼ਮ ਦਾ ਨਾਮ ਜਤਿੰਦਰ ਕੁਮਾਰ ਸਿੰਘ ਹੈ। ਇਹ ਵਿਅਕਤੀ ਜਨਕਪੁਰੀ ਦਾ ਵਸਨੀਕ ਹੈ ਅਤੇ ਪੇਸ਼ੇ ਤੋਂ ਇੰਜੀਨੀਅਰ ਹੈ। ਪੁਲਿਸ ਨੇ ਉਸਨੂੰ ਸ਼ੁੱਕਰਵਾਰ ਰਾਤ ਨੂੰ ਗ੍ਰਿਫਤਾਰ ਕਰ ਲਿਆ। ਚੱਲ ਰਹੇ ਕਿਸਾਨ ਅੰਦੋਲਨ ਤੋਂ ਨਾਰਾਜ਼ ਵਿਅਕਤੀ ਨੇ ਰਾਕੇਸ਼ ਟਿਕਟ ਨੂੰ ਧਮਕੀ ਦਿੱਤੀ ਸੀ। ਦੋਸ਼ੀ ਵਿਅਕਤੀ ਹੁਣ ਪੁਲਿਸ ਦੀ ਹਿਰਾਸਤ ਵਿੱਚ ਹੈ। ਪੁਲਿਸ ਮੁਲਜ਼ਮ ਤੋਂ ਸਖਤੀ ਨਾਲ ਪੁੱਛਗਿੱਛ ਕਰ ਰਹੀ ਹੈ।
ਦੋਸ਼ੀ ਇੰਜੀਨੀਅਰ ਤੋਂ ਪੁੱਛਗਿੱਛ ਵਿੱਚ ਅਜੇ ਤੱਕ ਕੋਈ ਵੱਡੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਦੋਸ਼ੀ ਕਹਿ ਰਿਹਾ ਹੈ ਕਿ ਉਹ ਕਿਸਾਨ ਆਗੂ ਨਾਲ ਅਸਹਿਮਤ ਸੀ ਅਤੇ ਕਿਸਾਨ ਅੰਦੋਲਨ ਤੋਂ ਨਾਰਾਜ਼ ਸੀ, ਇਸ ਲਈ ਧਮਕੀ ਦਿੱਤੀ ਹੈ। ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਜਦੋਂ ਤੱਕ ਕੇਂਦਰ ਸਰਕਾਰ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਿਸ ਨਹੀਂ ਲੈਂਦੀ, ਓਦੋ ਤੱਕ ਅੰਦੋਲਨ ਨੂੰ ਕਿਸੇ ਵੀ ਕੀਮਤ ‘ਤੇ ਵਾਪਿਸ ਨਹੀਂ ਲਿਆ ਜਾਵੇਗਾ।
ਇਹ ਵੀ ਪੜ੍ਹੋ : ਤੁਹਾਡੇ ਲਈ ਅਹਿਮ ਖਬਰ : ਇਨਕਮ ਟੈਕਸ ਅਤੇ ਈ-ਫਾਈਲਿੰਗ ਸਣੇ ਦੇਸ਼ ਵਿੱਚ 1 ਜੂਨ ਤੋਂ ਹੋਣਗੇ ਇਹ ਵੱਡੇ ਬਦਲਾਅ
ਕਿਸਾਨ ਅੰਦੋਲਨ ਨੂੰ ਚੱਲਦਿਆਂ 6 ਮਹੀਨਿਆਂ ਤੋਂ ਵੱਧ ਸਮਾਂ ਹੋ ਗਿਆ ਹੈ। ਕਿਸਾਨ ਅੰਦੋਲਨ 26 ਨਵੰਬਰ ਤੋਂ 2020 ਤੋਂ ਜਾਰੀ ਹੈ, ਕਿਸਾਨ ਕੇਂਦਰ ਸਰਕਾਰ ਦੇ ਤਿੰਨ ਨਵੇਂ ਖੇਤੀਬਾੜੀ ਸੁਧਾਰ ਕਾਨੂੰਨਾਂ ਦੇ ਵਿਰੁੱਧ ਸੜਕ ‘ਤੇ ਹਨ। ਕਿਸਾਨ ਪਿਛਲੇ 6 ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ ‘ਤੇ ਡਟੇ ਹੋਏ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਕੇਂਦਰ ਸਰਕਾਰ ਖੇਤੀਬਾੜੀ ਕਾਨੂੰਨਾਂ ਨੂੰ ਵਾਪਿਸ ਨਹੀਂ ਲੈਂਦੀ ਉਦੋਂ ਤੱਕ ਅੰਦੋਲਨ ਜਾਰੀ ਰਹੇਗਾ। ਕੇਂਦਰ ਸਰਕਾਰ ਅਤੇ ਕਿਸਾਨਾਂ ਦਰਮਿਆਨ ਕੁੱਲ 11 ਦੌਰ ਦੀ ਗੱਲਬਾਤ ਹੋ ਚੁੱਕੀ ਹੈ ਪਰ ਅਜੇ ਤੱਕ ਕੋਈ ਨਤੀਜਾ ਨਹੀਂ ਨਿਕਲਿਆ ਹੈ।
ਇਹ ਵੀ ਦੇਖੋ : ਸੰਤ ਸੀਚੇਵਾਲ ਨੇ 15 ਸਾਲ ਪਹਿਲਾਂ ਹੀ ਦੱਸ ਦਿੱਤਾ ਸੀ ਕੋਰੋਨਾ, ਬਲੈਕ ਫੰਗਸ, ਆਕਸੀਜਨ ਦੀ ਘਾਟ ਬਾਰੇ!