Girlfriend stole jewelery: ਜਿਆਦਾਤਰ ਤੁਸੀਂ ਵੇਖਿਆ ਅਤੇ ਸੁਣਿਆ ਹੋਵੇਗਾ ਕਿ ਬੁਆਏਫਰੈਂਡ ਸਹੇਲੀ ਦੇ ਖਰਚਿਆਂ ਨੂੰ ਚੁੱਕਦਾ ਹੈ। ਪਰ ਅਹਿਮਦਾਬਾਦ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਲੜਕੀ ਨੇ ਆਪਣੇ ਬੁਆਏਫ੍ਰੈਂਡ ਨੂੰ ਪੈਸੇ ਦੇਣ ਲਈ ਆਪਣੇ ਹੀ ਘਰ ਵਿੱਚ ਚੋਰੀ ਕਰ ਲਈ। ਅਹਿਮਦਾਬਾਦ ‘ਚ ਲਿਵ-ਇਨ ਵਿੱਚ ਰਹਿਣ ਵਾਲੀ ਇੱਕ ਲੜਕੀ ਨੇ ਆਪਣੇ ਮਾਪਿਆਂ ਦੇ ਘਰ ਤੋਂ ਗਹਿਣੇ ਚੋਰੀ ਕੀਤੇ ਅਤੇ ਉਸ ‘ਤੇ ਗੋਲਡ ਲੋਨ ਲੈ ਲਿਆ। ਜਦੋਂ ਫਾਈਨੈਂਸ ਕੰਪਨੀ ਦਾ ਨੋਟਿਸ ਘਰ ਪਹੁੰਚਿਆ ਤਾਂ ਲੜਕੀ ਦੇ ਪਿਤਾ ਨੇ ਜਾਂਚ ਕਰਵਾਈ ਤਾਂ ਇਸ ਬਾਰੇ ਪਤਾ ਲੱਗਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਧੀ ਦੇ ਘਰ ਤੋਂ ਗਹਿਣੇ ਚੋਰੀ ਕਰਨ ਬਾਰੇ ਵੀ ਪਤਾ ਲੱਗਿਆ। ਜਿਸ ਤੋਂ ਬਾਅਦ ਪਿਤਾ ਨੇ ਧੀ ਖਿਲਾਫ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਸ਼ਹਿਰ ਦੇ ਨਵਾ ਵਡਜ ਖੇਤਰ ਵਿੱਚ ਰਹਿਣ ਵਾਲੇ ਅਰਵਿੰਦ ਭਾਈ ਪਰਮਾਰ ਦੁਆਰਾ ਕੀਤੀ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਉਸ ਦੀਆਂ ਚਾਰ ਧੀਆਂ ਹਨ। ਤੀਜੇ ਨੰਬਰ ਦੀ ਲੜਕੀ ਕਰੀਬ ਡੇਢ ਸਾਲ ਪਹਿਲਾਂ ਘਰ ਛੱਡ ਗਈ ਸੀ। ਬਾਅਦ ਵਿੱਚ ਪਤਾ ਚੱਲਿਆ ਕਿ ਉਹ ਆਪਣੇ ਬੁਆਏਫ੍ਰੈਂਡ ਦੇ ਨਾਲ ਲਿਵ-ਇਨ ਵਿੱਚ ਰਹਿ ਰਹੀ ਹੈ। ਧੀ ਨੂੰ ਵਾਪਿਸ ਬੁਲਾਉਣ ਦੀ ਕੋਸ਼ਿਸ਼ ਕੀਤੀ ਪਰ ਪਰਿਵਾਰ ਅਸਫਲ ਰਿਹਾ। ਨਤੀਜੇ ਵਜੋਂ, ਸਾਰੇ ਪਰਿਵਾਰ ਨੇ ਧੀ ਨਾਲੋਂ ਰਿਸਤੇ ਤੋੜ ਦਿੱਤੇ ਸੀ।
ਅਰਵਿੰਦ ਨੇ ਦੱਸਿਆ ਕਿ ਪਿੱਛਲੇ ਮਹੀਨੇ ਉਨ੍ਹਾਂ ਨੂੰ ਗੋਲਡ ਲੋਨ ਫਾਈਨੈਂਸ ਕੰਪਨੀ ਦੀਆਂ ਲਗਾਤਾਰ ਦੋ ਨੋਟਿਸਾਂ ਮਿਲੀਆਂ ਸਨ। ਨੋਟਿਸ ਵਿੱਚ ਕਿਹਾ ਗਿਆ ਸੀ ਕਿ 14 ਹਜ਼ਾਰ ਰੁਪਏ ਦੀ ਕਿਸ਼ਤ ਤੁਰੰਤ ਜਮ੍ਹਾਂ ਕਰਵਾਈ ਜਾਵੇ। ਅਰਵਿੰਦ ਨੇ ਕੋਈ ਕਰਜ਼ਾ ਨਹੀਂ ਲਿਆ ਸੀ। ਇਸ ਲਈ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਪਤਾ ਚੱਲਿਆ ਕਿ ਉਨ੍ਹਾਂ ਦੀ ਲੜਕੀ ਨੇ 50 ਹਜ਼ਾਰ ਰੁਪਏ ਦਾ ਗੋਲਡ ਲੋਨ ਲਿਆ ਸੀ। ਜਦੋਂ ਘਰ ਵਿੱਚ ਗਹਿਣਿਆਂ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਿਆ ਕਿ ਉਨ੍ਹਾਂ ਦੀ ਧੀ ਨੇ ਗਹਿਣੇ ਚੋਰੀ ਕੀਤੇ ਹਨ। ਇਸ ਗੱਲ ਦਾ ਪਤਾ ਲੱਗਣ ਤੋਂ ਬਾਅਦ ਅਰਵਿੰਦ ਨੇ ਬੇਟੀ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਬੇਟੀ ਨੇ ਆਪਣੇ ਅਤੇ ਬੁਆਏਫ੍ਰੈਂਡ ਦੇ ਖਰਚਿਆਂ ਲਈ ਗਹਿਣੇ ਚੋਰੀ ਕੀਤੇ ਸਨ।