gold silver prices: ਨਵੀਂ ਦਿੱਲੀ: ਤਿਉਹਾਰਾਂ ਦਾ ਮੌਸਮ ਸ਼ੁਰੂ ਹੋ ਗਿਆ ਹੈ, ਇਸ ਲਈ ਜੇਕਰ ਤੁਸੀਂ ਸੋਨਾ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਪਿੱਛਲੇ ਕਈ ਦਿਨਾਂ ਤੋਂ ਰਿਕਾਰਡ ਰਿਹਾ ਸੋਨਾ, ਬੀਤੇ ਚਾਰ ਦਿਨਾਂ ਵਿੱਚ 6000 ਰੁਪਏ ਸਸਤਾ ਹੋ ਗਿਆ ਹੈ। ਅੱਜ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਇੱਕ ਵਾਰ ਫਿਰ ਗਿਰਾਵਟ ਆਈ। ਘਰੇਲੂ ਬਾਜ਼ਾਰਾਂ ਵਿੱਚ ਅੱਜ ਸੋਨੇ ਦੀਆਂ ਕੀਮਤਾਂ ਵਿੱਚ 1500 ਰੁਪਏ ਦੀ ਗਿਰਾਵਟ ਆਈ ਹੈ। ਕੁੱਝ ਦਿਨ ਪਹਿਲਾਂ, ਸੋਨਾ 56000 ਰੁਪਏ ਦੇ ਉੱਚ ਪੱਧਰ ‘ਤੇ ਪਹੁੰਚ ਗਿਆ ਸੀ, ਪਰ ਅੱਜ ਦੀ ਗਿਰਾਵਟ ਤੋਂ ਬਾਅਦ, ਇਹ ਇੱਕ ਵਾਰ ਫਿਰ 50,000 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ’ ਤੇ ਆ ਗਿਆ ਹੈ। ਕੱਲ੍ਹ ਸੋਨੇ ਵਿੱਚ 5 ਪ੍ਰਤੀਸ਼ਤ ਤੱਕ ਦੀ ਗਿਰਾਵਟ ਆਈ ਸੀ। ਅੱਜ ਵੀ ਢਾਈ ਪ੍ਰਤੀਸ਼ਤ ਸੋਨਾ ਟੁੱਟਿਆ ਹੈ। ਅੱਜ ਚਾਂਦੀ ਦਾ ਕਾਰੋਬਾਰ ਵੀ 4000 ਰੁਪਏ ਪ੍ਰਤੀ ਕਿੱਲੋ ਦੀ ਗਿਰਾਵਟ ਨਾਲ ਸ਼ੁਰੂ ਹੋਇਆ। ਜਿਸ ਕਾਰਨ (ਚਾਂਦੀ ਦੀ ਕੀਮਤ ਅੱਜ) ਕੀਮਤਾਂ 63,000 ਰੁਪਏ ਪ੍ਰਤੀ ਕਿੱਲੋ ਤੋਂ ਹੇਠਾਂ ਖਿਸਕ ਗਈਆਂ ਹਨ।
ਇਸ ਤੋਂ ਪਹਿਲਾਂ ਚਾਂਦੀ ਨੇ ਰਿਕਾਰਡ ਉੱਚੇ ਪੱਧਰ ‘ਤੇ 76,000 ਰੁਪਏ ਨੂੰ ਪਾਰ ਕੀਤਾ ਸੀ। ਮੰਗਲਵਾਰ ਨੂੰ ਚਾਂਦੀ ਨੂੰ 12 ਪ੍ਰਤੀਸ਼ਤ ਟੁੱਟ ਕੇ ਬੰਦ ਹੋਈ ਸੀ। ਮੰਗਲਵਾਰ ਨੂੰ ਦੇਸ਼ ਭਰ ਦੇ ਸਰਾਫਾ ਬਾਜ਼ਾਰ ਵਿੱਚ ਸੋਨੇ ਦੀ ਕੀਮਤ ਸੋਮਵਾਰ ਦੇ ਮੁਕਾਬਲੇ ਲੱਗਭਗ 1,564 ਰੁਪਏ ਘੱਟ ਗਈ। ਸਰਾਫਾ ਬਾਜ਼ਾਰ ਵਿੱਚ 24 ਕੈਰਟ ਸੋਨੇ ਦੀ ਸਪਾਟ ਕੀਮਤ ਮੰਗਲਵਾਰ ਨੂੰ 1564 ਰੁਪਏ ਦੀ ਗਿਰਾਵਟ ਨਾਲ 53951 ਰੁਪਏ ਪ੍ਰਤੀ 10 ਗ੍ਰਾਮ ‘ਤੇ ਬੰਦ ਹੋਈ। ਇਸ ਦੇ ਨਾਲ ਹੀ ਚਾਂਦੀ ਦਾ ਸਪਾਟ ਭਾਅ 2,397 ਰੁਪਏ ਪ੍ਰਤੀ ਕਿਲੋਗ੍ਰਾਮ ਹੇਠਾਂ 71,211 ਰੁਪਏ ‘ਤੇ ਬੰਦ ਹੋਇਆ। ਇੰਡੀਆ ਬੁਲਿਅਨ ਐਂਡ ਜਵੈਲਰਜ਼ ਐਸੋਸੀਏਸ਼ਨ ਦੀ ਵੈਬਸਾਈਟ (ਆਈਬਜਾਰਿਟਸ.ਕਾੱਮ) ਅਨੁਸਾਰ 11 ਅਗਸਤ 2020 ਨੂੰ ਦੇਸ਼ ਭਰ ਦੇ ਸਰਾਫਾ ਬਾਜ਼ਾਰਾਂ ਵਿੱਚ 24 ਕੈਰੇਟ ਸੋਨਾ 53951 ਰੁਪਏ ‘ਚ ਕਾਰੋਬਾਰ ਕਰ ਰਿਹਾ ਸੀ, ਜਦਕਿ 22 ਕੈਰਟ ਸੋਨਾ 49419 ਰੁਪਏ ਪ੍ਰਤੀ 10 ਗ੍ਰਾਮ ‘ਤੇ ਸੀ।