Government farmer meeting today: ਕੇਂਦਰ ਵਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਪਿੱਛਲੇ ਕੁੱਝ ਦਿਨਾਂ ਤੋਂ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੇ ਦਿੱਲੀ ਦੇ ਆਸ ਪਾਸ ਡੇਰਾ ਲਾਇਆ ਹੋਇਆ ਹੈ। ਖੇਤੀਬਾੜੀ ਕਾਨੂੰਨ ਦੇ ਵਿਰੁੱਧ ਸੜਕਾਂ ‘ਤੇ ਉੱਤਰੇ ਕਿਸਾਨ ਹੁਣ ਪਿੱਛੇ ਹੱਟਣ ਦਾ ਨਾਮ ਨਹੀਂ ਲੈ ਰਹੇ ਅਤੇ ਉਹ ਦਿੱਲੀ ਦੀਆਂ ਸਰਹੱਦਾਂ ‘ਤੇ ਡਟੇ ਹੋਏ ਹਨ। ਅੱਜ ਕੇਂਦਰ ਸਰਕਾਰ ਦੇ ਮੰਤਰੀਆਂ ਅਤੇ ਕਿਸਾਨਾਂ ਦਰਮਿਆਨ ਦਿੱਲੀ ਦੇ ਵਿਗਿਆਨ ਭਵਨ ਵਿੱਚ ਵਿਚਾਰ ਵਟਾਂਦਰੇ ਜਾਰੀ ਹਨ। ਕਿਸਾਨਾਂ ਨੇ ਆਪਣੀਆਂ ਮੰਗਾਂ ਲਿਖਤੀ ਤੌਰ ‘ਤੇ ਸਰਕਾਰ ਸਾਹਮਣੇ ਰੱਖੀਆਂ ਹਨ, ਹੁਣ ਸਾਰਿਆਂ ਦੀ ਨਜ਼ਰ ਇਸ ਬੈਠਕ ‘ਤੇ ਟਿਕੀ ਹੈ।
ਸੰਯੁਕਤ ਕਿਸਾਨ ਮੋਰਚਾ ਵੱਲੋਂ ਸਰਕਾਰ ਨੂੰ ਕੁੱਲ ਦਸ ਪੰਨਿਆਂ ਦਾ ਖਾਕਾ ਸੌਂਪਿਆ ਗਿਆ ਹੈ। ਖੇਤੀਬਾੜੀ ਸੈਕਟਰੀ ਨੂੰ ਕਿਸਾਨਾਂ ਨੇ ਜੋ ਖਾਕਾ ਸੌਂਪਿਆ ਉਸ ਵਿੱਚ 5 ਮੁੱਖ ਨੁਕਤੇ ਹਨ। ਏਪੀਐਮਸੀ ਐਕਟ ਵਿੱਚ 17 ਨੁਕਤਿਆਂ ‘ਤੇ ਅਸਹਿਮਤੀ ਹੈ, ਜ਼ਰੂਰੀ ਵਸਤੂਆਂ ਦੇ ਐਕਟ ਵਿੱਚ 8 ਬਿੰਦੂਆਂ’ ਤੇ ਅਸਹਿਮਤੀ ਹੈ। ਇਸ ਤੋਂ ਇਲਾਵਾ ਕੰਟਰੈਕਟ ਫਾਰਮਿੰਗ ਵਿੱਚ 12 ਨੁਕਤਿਆਂ ‘ਤੇ ਅਸਹਿਮਤੀ ਹੈ। ਕਿਸਾਨਾਂ ਅਤੇ ਸਰਕਾਰ ਦਰਮਿਆਨ ਗੱਲਬਾਤ ਦਾ ਦੌਰ ਜਾਰੀ ਹੈ। ਸਰਕਾਰ ਵੱਲੋਂ ਕਿਸਾਨਾਂ ਦੇ ਮੁੱਦੇ ’ਤੇ ਆਪਣੀਆਂ ਦਲੀਲਾਂ ਦਿੱਤੀਆਂ ਜਾ ਰਹੀਆਂ ਹਨ ਪਰ ਕਿਸਾਨ ਆਗੂ ਵੀ ਆਪਣੀਆਂ ਮੰਗਾਂ ਦਾ ਲਗਾਤਾਰ ਜ਼ਿਕਰ ਕਰ ਰਹੇ ਹਨ। ਕਿਸਾਨਾਂ ਵਲੋਂ ਐਮਐਸਪੀ ਦੀ ਗਰੰਟੀ ਦੀ ਮੰਗ ਲਗਾਤਾਰ ਕੀਤੀ ਜਾ ਰਹੀ ਹੈ। ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਕਿਹਾ ਹੈ ਕਿ ਅੱਜ ਕਿਸਾਨਾਂ ਨਾਲ ਚੌਥੀ ਵਾਰ ਵਿਚਾਰ ਵਟਾਂਦਰਾ ਚੱਲ ਰਿਹਾ ਹੈ, ਉਨ੍ਹਾਂ ਨੂੰ ਉਮੀਦ ਹੈ ਕਿ ਸਕਾਰਾਤਮਕ ਨਤੀਜੇ ਸਾਹਮਣੇ ਆਉਣਗੇ। ਅੱਜ ਵਿਚਾਰ-ਵਟਾਂਦਰੇ ਵਿੱਚ ਕੀ ਹੱਲ ਨਿਕਲਦਾ ਹੈ, ਇਹ ਕੁੱਝ ਸਮੇਂ ਵਿੱਚ ਸਾਫ ਹੋ ਜਾਵੇਗਾ।
ਇਹ ਵੀ ਦੇਖੋ : ਕੁੰਡਲੀ ਬਾਰਡਰ ‘ਤੇ ਕਿਸਾਨਾਂ ਦੇ ਵਿਚਾਲੋਂ ਖਾਸ ਰਿਪੋਰਟ ਦੇਖੋ ਕੀ ਐ ਮੌਕੇ ਦੇ ਤਾਜ਼ਾ ਹਾਲਾਤ…