Govt plans ban on PubG: ਨਵੀਂ ਦਿੱਲੀ: ਭਾਰਤ ਵਿੱਚ 59 ਚੀਨੀ ਐੱਪਸ ਬੈਨ ਕਰਨ ਤੋਂ ਬਾਅਦ ਹੁਣ ਸਰਕਾਰ ਚੀਨ ਦੀਆਂ ਕੁਝ ਹੋਰ 275 ਐੱਪਸ ਬੈਨ ਕਰਨ ਦੀ ਤਿਆਰੀ ਵਿੱਚ ਹੈ । ਸਰਕਾਰ ਚੈੱਕ ਕਰ ਰਹੀ ਹੈ ਕਿ ਇਹ ਐੱਪਸ ਕਿਸੇ ਵੀ ਤਰ੍ਹਾਂ ਨਾਲ ਨੈਸ਼ਨਲ ਸਕਿਓਰਿਟੀ ਅਤੇ ਯੂਜ਼ਰ ਪ੍ਰਾਇਵੇਸੀ ਲਈ ਖਤਰਾ ਤਾਂ ਨਹੀਂ ਬਣ ਰਹੀਆਂ ਹਨ । ਸੂਤਰਾਂ ਅਨੁਸਾਰ ਜਿਨ੍ਹਾਂ ਕੰਪਨੀਆਂ ਦਾ ਸਰਵਰ ਚੀਨ ਵਿੱਚ ਹੈ, ਉਨ੍ਹਾਂ ‘ਤੇ ਪਹਿਲਾਂ ਰੋਕ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਸੂਤਰਾਂ ਅਨੁਸਾਰ, ਇਨ੍ਹਾਂ 275 ਐੱਪਸ ਵਿੱਚ ਗੇਮਿੰਗ ਐਪ PUBG ਵੀ ਸ਼ਾਮਿਲ ਹੈ, ਜੋ ਚਾਈਨਾ ਦੇ ਵੈਲਊਬਲ ਇੰਟਰਨੈੱਟ Tencent ਦਾ ਹਿੱਸਾ ਹੈ । ਨਾਲ ਹੀ ਇਸ ਵਿੱਚ Xiaomi ਦੀ ਬਣਾਈ ਗਈ Zili ਐੱਪ, ਈ-ਕਾਮਰਸ Akibaba ਦੀ Aliexpress ਐੱਪ, Resso ਐੱਪ ਅਤੇ Bytedance ਦੀ ULike ਐੱਪ ਸ਼ਾਮਿਲ ਹੈ। ਇਸ ਡੈਵਲਪਮੈਂਟ ਨਾਲ ਜੁੜੇ ਇੱਕ ਵਿਅਕਤੀ ਨੇ ਦੱਸਿਆ ਕਿ ਸਰਕਾਰ ਇਨ੍ਹਾਂ ਸਾਰੀਆਂ 275 ਐੱਪਸ ਨੂੰ ਜਾਂ ਇਨ੍ਹਾਂ ਵਿੱਚੋਂ ਕੁਝ ਐੱਪਸ ਨੂੰ ਬੈਨ ਕਰ ਸਕਦੀ ਹੈ । ਹਾਲਾਂਕਿ, ਜੇਕਰ ਕਈ ਖਾਮੀ ਨਹੀਂ ਪਾਈ ਜਾਂਦੀ ਹੈ ਤਾਂ ਕੋਈ ਵੀ ਐਪ ਬੈਨ ਨਹੀਂ ਹੋਵੇਗੀ ।
ਇਸ ਘਟਨਾਕ੍ਰਮ ਨਾਲ ਜੁੜੇ ਇੱਕ ਅਧਿਕਾਰਤ ਸੂਤਰ ਨੇ ਦੱਸਿਆ ਕਿ ਚੀਨ ਦੀਆਂ ਐੱਪਸ ਦਾ ਲਗਾਤਾਰ ਰਿਵਿਊ ਕੀਤਾ ਜਾ ਰਿਹਾ ਹੈ ਅਤੇ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਫੰਡਿੰਗ ਕਿੱਥੋਂ ਹੋ ਰਹੀ ਹੈ। ਅਧਿਕਾਰੀ ਅਨੁਸਾਰ ਪਾਇਆ ਗਿਆ ਕਿ ਕੁਝ ਐੱਪਸ ਰਾਸ਼ਟਰੀ ਸੁਰੱਖਿਆ ਲਈ ਖਤਰਨਾਕ ਹੈ। ਨਾਲ ਹੀ ਕੁਝ ਐੱਪ ਡਾਟਾ ਸ਼ੇਅਰਿੰਗ ਅਤੇ ਪ੍ਰਾਇਵੇਸੀ ਦੇ ਨਿਯਮਾਂ ਦਾ ਉਲੰਘਣ ਕਰ ਰਹੀਆਂ ਹਨ ।
ਰਿਪੋਰਟ ਅਨੁਸਾਰ ਭਾਰਤ ਸਰਕਾਰ ਹੁਣ ਐਪਸ ਲਈ ਨਿਯਮ ਬਣਾ ਰਹੀ ਹੈ, ਜਿਸ ਨੂੰ ਸਾਰਿਆਂ ਨੂੰ ਪੂਰਾ ਕਰਨਾ ਹੈ, ਅਤੇ ਜੇਕਰ ਅਜਿਹਾ ਨਹੀਂ ਹੁੰਦਾ ਹੈ, ਤਾਂ ਉਨ੍ਹਾਂ ਐਪਸ ‘ਤੇ ਪਾਬੰਦੀ ਲਗਾਉਣ ਦਾ ਖ਼ਤਰਾ ਹੋਵੇਗਾ । ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਹ ਸਰਕਾਰ ਦੀ ਇੱਕ ਵੱਡੀ ਯੋਜਨਾ ਹੈ, ਤਾਂ ਜੋ ਸਾਈਬਰ ਸੁਰੱਖਿਆ ਨੂੰ ਮਜ਼ਬੂਤ ਕੀਤਾ ਜਾ ਸਕੇ ਅਤੇ ਭਾਰਤੀ ਨਾਗਰਿਕਾਂ ਦੇ ਅੰਕੜੇ ਸੁਰੱਖਿਅਤ ਕੀਤੇ ਜਾ ਸਕਣ । ਇਨ੍ਹਾਂ ਨਿਯਮਾਂ ਅਤੇ ਦਿਸ਼ਾ ਨਿਰਦੇਸ਼ਾਂ ਵਿੱਚ ਇੱਕ ਐਪ ਨੂੰ ਦੱਸਿਆ ਜਾਵੇਗਾ ਕਿ ਕੀ ਕਰਨਾ ਹੈ ਅਤੇ ਕੀ ਨਹੀਂ ਕਰਨਾ ਚਾਹੀਦਾ। ਜ਼ਿਕਰਯੋਗ ਹੈ ਕਿ ਮੋਦੀ ਸਰਕਾਰ ਨੇ ਕੁਝ ਦਿਨ ਪਹਿਲਾਂ 59 ਚੀਨੀ ਐੱਪਸ ਬੈਨ ਕੀਤੀਆਂ ਸਨ, ਜਿਨ੍ਹਾਂ ਵਿੱਚ ਸਭ ਤੋਂ ਪਾਪੁਲਰ TikTok ਵੀ ਸ਼ਾਮਿਲ ਸੀ। ਇਸ ਤੋਂ ਇਲਾਵਾ ਇਸ ਵਿੱਚ ਅਲੀਬਾਬਾ ਦੇ UCWeb ਅਤੇ UC ਨਿਊਜ਼ ਵੀ ਸਨ ।