govt vaccinate 3 crore people needed health ministry: ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਜਦੋਂ ਅੱਜ ਭਾਰਤ ਕੋਰੋਨਾ ਵੈਕਸੀਨ ਵਿਕਸਿਤ ਕਰੇਗਾ ਤਾਂ ਸਰਕਾਰ ਨੇ ਘੱਟ ਤੋਂ ਘੱਟ 3 ਕਰੋੜ ਅਜਿਹੇ ਲੋਕਾਂ ਦੀ ਪਛਾਣ ਕੀਤੀ ਹੈ ਜਿਨ੍ਹਾਂ ਨੂੰ ਇਹ ਵੈਕਸੀਨ ਤੁਰੰਤ ਲਗਾਇਆ ਜਾ ਸਕੇ।ਸਿਹਤ ਮੰਤਰਾਲੇ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਅਸੀਂ ਪਹਿਲੀ ਵਾਰ ‘ਚ 3 ਕਰੋੜ ਅਜਿਹੇ ਲੋਕਾਂ ਦੀ ਪਛਾਣ ਕੀਤੀ ਹੈ ਜਿਨ੍ਹਾਂ ਨੂੰ ਵੈਕਸੀਨ ਲਗਾਉਣ ਦੀ ਲੋੜ ਹੈ।ਇਨ੍ਹਾਂ ‘ਚ 70 ਤੋਂ 80 ਲੱਖ ਤਾਂ ਡਾਕਟਰ ਹੀ ਹਨ,ਜਦੋਂ ਕਿ
ਕਰੀਬ 2 ਕਰੋੜ ਲੋਕ ਹੈਲਥਵਰਕਰ ਹਨ।ਦੱਸਣਯੋਗ ਹੈ ਕਿ ਇੱਕ ਐਸਕਪਰਟ ਕਮੇਟੀ ਇੱਕ ਡ੍ਰਾਫਟ ਤਿਆਰ ਕਰ ਰਹੀ ਹੈ।ਜਿਸ ‘ਚ ਇਸ ਗੱਲ ਦੀ ਚਰਚਾ ਕੀਤੀ ਹੈ ਕਿ ਜੇਕਰ ਵੈਕਸੀਨ ਤਿਆਰ ਹੁੰਦੀ ਹੈ ਤਾਂ ਇਸ ਦੀ ਵਰਤੋਂ ਕਰਨ ਦੀ ਪਹਿਲ ਕੀ ਹੋਵੇਗੀ।ਸਰਕਾਰ ਦੀ ਪਹਿਲ ਉਨ੍ਹਾਂ ਲੋਕਾਂ ਨੂੰ ਕੋਰੋਨਾ ਵੈਕਸੀਨ ਦੇਣ ਦੀ ਹੈ ਜੋ ਇਸ ਬੀਮਾਰੀ ਖਿਲਾਫ ਜੰਗ ‘ਚ ਫ੍ਰੰਟਲਾਈਨ ਵਰਕਰ ਬਣੇ ਹੋਏ ਹਨ।ਸਰਕਾਰ ਨੇ ਜਿਨ੍ਹਾਂ 2 ਕਰੋੜ ਹੈਲਥਕੇਅਰ ਵਰਕਰਾਂ ਦੀ ਪਛਾਣ ਕੀਤੀ ਹੈ ਉਨ੍ਹਾਂ ‘ਚ ਕੇਂਦਰੀ ਅਤੇ ਸੂਬਾ ਪੁਲਸ,ਹੋਮ ਗਾਡਸ, ਆਰਮੀ ਫੋਰਸਜ਼,ਨਿਗਮ ਕਰਮਚਾਰੀ, ਆਸ਼ਾ ਵਰਕਰਾਂ ਅਤੇ ਸਫਾਈਕਰਮੀਚਾਰੀ,ਸਿੱਖਿਅਕ, ਡ੍ਰਾਈਵਰ ਸ਼ਾਮਿਲ ਹਨ।ਰਾਜੇਸ਼ ਭੂਸ਼ਣ ਦਾ ਕਹਿਣਾ ਹੈ ਕਿ ਵੈਕਸੀਨ ਅਗਲੇ ਸਾਲ ਜਨਵਰੀ ਤੋਂ ਜੂਨ ਵਿਚਾਲੇ ਉਪਲਬਧ ਹੋ ਸਕਦੀ ਹੈ।