ਲਖੀਮਪੁਰ ਖੀਰੀ ਮਾਮਲੇ ਵਿੱਚ ਅੱਜ ਇੱਕ ਅਹਿਮ ਦਿਨ ਹੈ। ਦਰਅਸਲ ਸੁਪਰੀਮ ਕੋਰਟ ਨੇ ਇਸ ਮਾਮਲੇ ਦਾ ਖੁਦ ਨੋਟਿਸ ਲਿਆ ਹੈ, ਜਿਸ ‘ਤੇ ਅੱਜ ਸੁਣਵਾਈ ਹੋਵੇਗੀ। ਇਸ ਤੋਂ ਇਲਾਵਾ ਅੱਜ ਅਖਿਲੇਸ਼ ਯਾਦਵ ਲਖੀਮਪੁਰ ਜਾਣਗੇ ਅਤੇ ਪੀੜਤਾਂ ਦੇ ਪਰਿਵਾਰਾਂ ਨੂੰ ਮਿਲਣਗੇ।
ਪਰ ਇਸ ਦੌਰਾਨ ਲਖੀਮਪੁਰ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ, ਦਰਅਸਲ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਗੁਰਨਾਮ ਸਿੰਘ ਚੜੂਨੀ ਫ਼ਿਲਮੀ ਸਟਾਈਲ ‘ਚ ਪੁਲਿਸ ਨੂੰ ਚਕਮਾ ਦੇ ਕਿ ਲਖੀਮਪੁਰ ਪਹੁੰਚ ਚੁੱਕੇ ਹਨ।
ਇਸ ਦੌਰਾਨ ਚੜੂਨੀ ਨੇ ਬੀਤੇ ਐਤਵਾਰ ਨੂੰ ਵਾਪਰੀ ਘਟਨਾ ਵਿੱਚ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨਾਲ ਮੁਲਾਕਤ ਕੀਤੀ ਹੈ।
ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਅਤੇ ਕਿਸਾਨਾਂ ਨੂੰ ਲਖੀਮਪੁਰ ਖੀਰੀ ਜਾਣ ਤੋਂ ਰੋਕਣ ਲਈ ਪੁਲਿਸ ਨੇ ਈਪੀਈ ਅਤੇ ਨਿਵਾੜਾ ਚੈੱਕਪੋਸਟ ‘ਤੇ ਡੇਰਾ ਲਾਇਆ ਹੋਇਆ ਸੀ। ਵਾਹਨਾਂ ਦੇ ਚਾਲਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਸੀ। ਪਰ ਗੁਰਨਾਮ ਸਿੰਘ ਚੜੂਨੀ ਪੁਲਿਸ ਨੂੰ ਚਕਮਾ ਦੇ ਕੇ ਲਖੀਮਪੁਰ ਪਹੁੰਚਣ ‘ਚ ਕਾਮਯਾਬ ਹੋ ਗਏ।
ਇਸ ਤੋਂ ਪਹਿਲਾਂ ਬੁੱਧਵਾਰ ਨੂੰ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਲਖੀਮਪੁਰ ਪਹੁੰਚੇ ਸਨ ਅਤੇ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਮਿਲੇ ਸੀ। ਯੋਗੀ ਸਰਕਾਰ ਨੇ ਬੁੱਧਵਾਰ ਨੂੰ ਹੀ ਲਖੀਮਪੁਰ ਜਾਣ ‘ਤੇ ਲੱਗੀ ਰੋਕ ਹਟਾਈ ਸੀ।
ਇਹ ਵੀ ਦੇਖੋ : Instant Aloo Dosa Pan Cake | Morning Nashta Recipe | Watch Full Video On 07 October