Hanan mollah on sc comittee : ਆਲ ਇੰਡੀਆ ਕਿਸਾਨ ਸਭਾ ਦੇ ਜਨਰਲ ਸੱਕਤਰ ਹਨਨ ਮੋਲ੍ਹਾ ਨੇ ਕਿਹਾ ਕਿ ਸਰਕਾਰ ਜੋ ਚਾਹੁੰਦੀ ਹੈ ਉਹੀ ਹੋ ਰਿਹਾ ਹੈ। ਉਹ ਜਾਣਦੇ ਸੀ ਕਿ ਸਰਕਾਰ ਅਦਾਲਤ ਜਾ ਕੇ ਇੱਕ ਕਮੇਟੀ ਬਣਾਏਗੀ। ਸਾਨੂੰ ਅਦਾਲਤ ਜਾਣ ਲਈ ਕਿਹਾ ਗਿਆ ਸੀ। ਸਾਨੂੰ ਸ਼ੁਰੂ ਤੋਂ ਹੀ ਪਤਾ ਸੀ ਕਿ ਕਮੇਟੀ ਕਾਰਪੋਰੇਟ ਸਮਰਥਕਾਂ ਦੀ ਬਣਾਈ ਜਾਵੇਗੀ ਜੋ ਕਾਰਪੋਰੇਟ ਦੇ ਖਿਲਾਫ ਨਹੀਂ ਬੋਲਣਗੇ। ਮਹੱਤਵਪੂਰਨ ਹੈ ਕਿ ਮੰਗਲਵਾਰ ਨੂੰ ਸੁਪਰੀਮ ਕੋਰਟ ਨੇ ਤਿੰਨੋਂ ਨਵੇਂ ਖੇਤੀਬਾੜੀ ਕਾਨੂੰਨਾਂ ਦੇ ਲਾਗੂ ਹੋਣ ਨੂੰ ਰੋਕਦਿਆਂ ਇੱਕ ਚਾਰ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਕਿਸਾਨ ਜੱਥੇਬੰਦੀਆਂ ਨੇ ਕਾਨੂੰਨ ਉੱਤੇ ਪਾਬੰਦੀ ਲਗਾਉਣ ਦੇ ਫੈਸਲੇ ਦਾ ਸਵਾਗਤ ਕੀਤਾ, ਪਰ ਕਮੇਟੀ ਸਾਹਮਣੇ ਪੇਸ਼ ਹੋਣ ਤੋਂ ਸਪੱਸ਼ਟ ਇਨਕਾਰ ਕਰ ਦਿੱਤਾ ਹੈ।
ਅੰਦੋਲਨ ਦੇ ਵਿਚਕਾਰ ਸਿਆਸਤ ਵੀ ਜਾਰੀ ਹੈ। ਵਿਰੋਧੀ ਪਾਰਟੀਆਂ ਲਗਾਤਾਰ ਭਾਜਪਾ ਨੂੰ ਘੇਰਨ ਦੋ ਕੋਸ਼ਿਸ ਕਰ ਰਹੀਆਂ ਹਨ। ਖੇਤੀਬਾੜੀ ਕਾਨੂੰਨ ਦੇ ਮੁੱਦੇ ‘ਤੇ ਕਾਂਗਰਸ ਵੱਲੋਂ ਲਗਾਤਾਰ ਮੋਦੀ ਸਰਕਾਰ ਦਾ ਘਿਰਾਓ ਕੀਤਾ ਜਾ ਰਿਹਾ ਹੈ। ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਅਸੀਂ ਸੁਪਰੀਮ ਕੋਰਟ ਦੁਆਰਾ ਪ੍ਰਗਟ ਕੀਤੀ ਗਈ ਚਿੰਤਾ ਦਾ ਸਵਾਗਤ ਕਰਦੇ ਹਾਂ। ਪਰ ਬਣਾਈ ਗਈ ਚਾਰ ਮੈਂਬਰੀ ਕਮੇਟੀ ਹੈਰਾਨ ਕਰਨ ਵਾਲੀ ਹੈ। ਇਹ ਚਾਰੇ ਮੈਂਬਰ ਪਹਿਲਾਂ ਹੀ ਕਾਲੇ ਕਾਨੂੰਨ ਦੇ ਹੱਕ ਵਿੱਚ ਵੋਟ ਦੇ ਚੁੱਕੇ ਹਨ। ਸਵਾਲ ਇਹ ਹੈ ਕਿ ਕੀ ਇਹ ਕਿਸਾਨਾਂ ਨਾਲ ਇਨਸਾਫ ਕਰ ਸਕਣਗੇ? ਰਣਦੀਪ ਸਿੰਘ ਸੁਰਜੇਵਾਲਾ ਨੇ ਕਿਹਾ, “ਇਹ ਚਾਰੇ ਤਾਂ ਮੋਦੀ ਜੀ ਦੇ ਨਾਲ ਖੜੇ ਹਨ। ਇਹ ਨਿਆਂ ਕੀ ਕਰਨਗੇ? ਇੱਕ ਨੇ ਇੱਕ ਲੇਖ ਲਿਖਿਆ। ਇੱਕ ਨੇ ਮੈਮਰਾਮੈਂਡਮ ਦਿੱਤਾ। ਇੱਕ ਨੇ ਇੱਕ ਪੱਤਰ ਲਿਖਿਆ, ਇੱਕ ਪਟੀਸ਼ਨਰ ਹੈ।
ਇਹ ਵੀ ਦੇਖੋ : Kisan PC 🔴 LIVE: ਕੋਰਟ ਦੀ ਸੁਣਵਾਈ ਤੋਂ ਬਾਅਦ ਕਿਸਾਨਾਂ ਨੇ ਵੀ ਲਿਆ ਫੈਸਲਾ