Haryana ministers son jastej sandhus : ਪਿਹੋਵਾ ਵਿੱਚ, ਹਰਿਆਣਾ ਦੇ ਸਾਬਕਾ ਖੇਤੀਬਾੜੀ ਮੰਤਰੀ ਜਸਵਿੰਦਰ ਸਿੰਘ ਸੰਧੂ ਦੇ ਬੇਟੇ ਜਸਤੇਜ ਸੰਧੂ ਦੀ ਕਾਰ ‘ਤੇ ਗੋਲੀ ਚਲਾਉਣ ਦੀ ਘਟਨਾ ਸਾਹਮਣੇ ਆਈ ਹੈ, ਇਸ ਘਟਨਾ ਵਿੱਚ ਉਹ ਵਾਲ-ਵਾਲ ਬਚ ਗਏ ਹਨ। ਦਰਅਸਲ, ਜਸਤੇਜ ਆਪਣੇ ਘਰ ਤੋਂ ਅੰਬਾਲਾ ਹਿਸਾਰ ਰੋਡ ‘ਤੇ ਟੋਲ ਪਲਾਜ਼ਾ ਕਿਸਾਨ ਅੰਦੋਲਨ ‘ਚ ਸ਼ਾਮਿਲ ਹੋਣ ਜਾ ਰਿਹਾ ਸੀ। ਜਦੋਂ ਤੋਂ ਕਿਸਾਨ ਅੰਦੋਲਨ ਚੱਲ ਰਿਹਾ ਹੈ, ਸੰਧੂ ਕਿਸਾਨ ਅੰਦੋਲਨ ਦਾ ਸਮਰਥਨ ਕਰ ਰਹੇ ਹਨ। ਲਗਾਤਾਰ ਖੇਤੀਬਾੜੀ ਕਾਨੂੰਨ ਨੂੰ ਰੱਦ ਕਰਨ ਦੀ ਲੜਾਈ ਦਾ ਕਿਸਾਨਾਂ ਨਾਲ ਹਿੱਸਾ ਬਣੇ ਹੋਏ ਹਨ। ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਫਰਾਰ ਹੋ ਗਏ ਹਨ।
ਆਮ ਵਾਂਗ, ਜਸਤੇਜ ਪਿੰਡ ਤੋਂ ਟੋਲ ਪਲਾਜ਼ੇ ਧਰਨੇ ‘ਤੇ ਜਾ ਰਹੇ ਸਨ, ਚੰਡੀਗੜ੍ਹ-ਹਿਸਾਰ ਰਾਸ਼ਟਰੀ ਰਾਜ ਮਾਰਗ ‘ਤੇ ਪੈਦੇ ਪਿੰਡ ਬੇਗਪੁਰ ਨੇੜੇ ਅਤੇ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਉਨ੍ਹਾਂ ‘ਤੇ ਫਾਇਰ ਕਰ ਦਿੱਤਾ। ਦੋਵੇਂ ਗੋਲੀਆਂ ਕਾਰ ਦੇ ਸ਼ੀਸ਼ੇ ‘ਤੇ ਲੱਗੀਆਂ। ਹਾਲਾਂਕਿ ਕਾਰ ਸਵਾਰ ਜਸਤੇਜ ਸੰਧੂ ਸੁਰੱਖਿਅਤ ਹੈ। ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਪਹੋਵਾ ਪੁਲਿਸ ਦੀ ਫੋਰੈਂਸਿਕ ਟੀਮ ਵੀ ਮੌਕੇ ‘ਤੇ ਪਹੁੰਚ ਗਈ ਹੈ। 9 ਫਰਵਰੀ ਨੂੰ ਜਸਤੇਜ ਸੰਧੂ ਦੇ ਪਿੰਡ ਗੁਮਥਲਾ ਵਿੱਚ ਇੱਕ ਕਿਸਾਨ ਮਹਾਂਪੰਚਾਇਤ ਵੀ ਹੋਈ ਸੀ, ਜਿਸ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਸ਼ਿਰਕਤ ਕੀਤੀ ਸੀ ਅਤੇ ਉਸ ਮਹਾਂ ਪੰਚਾਇਤ ਦਾ ਪ੍ਰਬੰਧਕ ਜਸਤੇਜ ਸੰਧੂ ਸੀ।