health minister says corona cases rise : ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੇ ਕਿਹਾ ਕਿ ਹੈ ਕਿ ਅਗਲੇ 10 ਦਿਨਾਂ ‘ਚ ਰਾਜਧਾਨੀ ‘ਚ ਕੋਰੋਨਾ ਦੇ ਕੇਸ ਵੱਧ ਸਕਦੇ ਹਨ।ਉਨ੍ਹਾਂ ਨੇ ਕਿਹਾ ਕਿ ਦਿੱਲੀ ਹਾਲ ‘ਚ ਹੀ ਲਾਕਡਾਊਨ ਖੁੱਲਿਆ ਹੈ।ਦੱਸਣਯੋਗ ਹੈ ਕਿ ਆਉਣ ਵਾਲੇ ਦਿਨ ਤਿਉਹਾਰਾਂ ਦੇ ਹਨ।ਇਸ ਲਈ ਹੋ ਸਕਦਾ ਹੈ ਕਿ ਅਗਲੇ ਕੁਝ ਦਿਨਾਂ ‘ਚ ਰਾਜਧਾਨੀ ‘ਚ ਕੋਰੋਨਾ ਮਾਮਲਿਆਂ ‘ਚ ਵਾਧਾ ਹੋ ਸਕਦਾ ਹੈ।ਉਨ੍ਹਾਂ ਨੇ ਕਿਹਾ ਕਿ ਜੇਕਰ ਇੱਕ ਵੀ ਪੇਸ਼ੇਂਟ ਪਾਜ਼ੇਟਿਵ ਹੁੰਦਾ ਹੈ ਅਤੇ ਸਮੇਂ ਸਿਰ ਉਸ ਨੂੰ ਲੱਭਿਆ ਨਹੀਂ ਗਿਆ ਤਾਂ, ਹੋ ਸਕਦਾ ਹੈ ਕਿ 4 ਹੋਰ ਲੋਕਾਂ ਨੂੰ ਵੀ ਆਪਣੀ ਲਪੇਟ ‘ਚ ਲੈ ਸਕਦਾ ਹੈ।ਇਸ ਲਈ ਅਸੀਂ ਵੱਡੇ ਪੱਧਰ ‘ਤੇ ਟੈਸਟਾਂ ਦੀ ਗਿਣਤੀ ਵਧਾ ਰਹੇ ਹਾਂ।ਹੋ ਸਕਦਾ ਹੈ ਕਿ ਅਗਲੇ 10-15 ਦਿਨਾਂ ‘ਚ ਹੋਰ ਮਾਮਲੇ ਵੱਧ ਸਕਦੇ ਹਨ।ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਕੁਝ ਦਿਨਾਂ ‘ਚ ਮਾਮਲੇ ਵਧਣਗੇ ਪਰ ਹੌਲੀ-ਹੌਲੀ ਕੋਰੋਨਾ ਮਾਮਲੇ ਘਟਣੇ ਸ਼ੁਰੂ ਹੋ ਜਾਣਗੇ।
ਸਿਹਤ ਮੰਤਰੀ ਨੂੰ ਜਦੋਂ ਪੁੱਛਿਆ ਗਿਆ ਕਿ ਦਿੱਲੀ ‘ਚ ਕੋਰੋਨਾ ਦਾ ਦੂਜਾ ਵੇਵ ਸ਼ੁਰੂ ਹੋ ਗਿਆ ਹੈ, ਤਾਂ ਉਨ੍ਹਾਂ ਕਿਹਾ ਕਿ ਇਹ ਟੈਕਨੀਕਲ ਮਾਮਲੇ ਹੈ, ਨਾ ਤਾਂ ਦੇਸ਼ ‘ਚ ਕੋਰੋਨਾ ਖਤਮ ਹੋਇਆ ਹੈ ਅਤੇ ਨਾ ਹੀ ਦਿੱਲੀ ‘ਚ, ਦੂਜਾ ਵੇਵ ਜਾਂ ਦੂਜਾ ਸਪਾਈਕ ਉਸਨੂੰ ਕਹਿ ਸਕਦੇ ਹਾਂ ਜੇਕਰ ਕੋਰੋਨਾ ਖਤਮ ਹੋਇਆ ਹੁੰਦਾ।ਏਮਜ਼ ਦੇ ਡਾ. ਰਣਦੀਪ ਗੁਲੇਰੀਆ ਦੇ ਬਿਆਨ ‘ਤੇ ਉਨ੍ਹਾਂ ਨੇ ਕਿਹਾ ਕਿ ਇਹ ਤਕਨੀਕੀ ਟਰਮ ਹੈ।ਇਸ ਲਈ ਇਸ ਟੈਕਨੀਕਲ ਟਰਮ ‘ਚ ਜਾਣ ਦਾ ਕੋਈ ਫਾਇਦਾ ਨਹੀਂ ਹੈ।ਦੱਸਣਯੋਗ ਹੈ ਕਿ ਦਿੱਲੀ ‘ਚ ਸੋਮਵਾਰ ਨੂੰ ਕੋਰੋਨਾ ਅੰਕੜੇ 2077 ਨਵੇਂ ਮਾਮਲੇ ਸਾਹਮਣੇ ਆਏ ਹਨ।ਜਦੋਂ ਕਿ 2411 ਲੋਕ ਇਸ ਮਹਾਂਮਾਰੀ ਨੂੰ ਮਾਤ ਦੇ ਕੇ ਸਿਹਤਯਾਬ ਹੋ ਕੇ ਆਪਣੇ ਘਰਾਂ ਨੂੰ ਪਰਤੇ ਹਨ, ਉੁੱਥੇ ਹੀ 24 ਘੰਟਿਆਂ ਦੌਰਾਨ 32 ਲੋਕਾਂ ਦੀ ਮੌਤ ਹੋ ਚੁੱਕੀ ਹੈ।ਦਿੱਲੀ ‘ਚ ਹੁਣ ਤਕ ਕੁਲ 1,93,526 ਲੋਕ ਕੋਰੋਨਾ ਦੀ ਲਪੇਟ ‘ਚ ਆ ਚੁੱਕੇ ਹਨ।ਇਨ੍ਹਾਂ ‘ਚ 1,68,384 ਲੋਕ ਠੀਕ ਹੋ ਚੁੱਕੇ ਹਨ।ਸਿਹਤ ਮੰਤਰੀ ਨੇ ਕਿਹਾ ਕਿ ਜੇਕਰ ਕਿਸੇ ਨੂੰ ਡੇਂਗੂ ਅਤੇ ਕੋਰੋਨਾ ਇੱਕੋ ਸਮੇਂ ਹਨ ਤਾਂ ਉਸ ਮਰੀਜ਼ ਦਾ ਇਲਾਜ ਕੋਰੋਨਾ ਨੂੰ ਮੱਦੇਨਜ਼ਰ ਰੱਖਦਿਆਂ ਹੀ ਹੋਵੇਗਾ।ਜੇਕਰ ਡੇਂਗੂ ਹੈ ਤਾਂ ਉਸ ਹਿਸਾਬ ਨਾਲ ਇਲਾਜ ਹੋਵੇਗਾ।ਉਨ੍ਹਾਂ ਨੇ ਕਿਹਾ ਕਿ ਡੇਂਗੂ ਨੂੰ ਲੈ ਕੇ ਅਸੀਂ ਪੂਰੀ ਤਿਆਰੀ ਕਰ ਲਈ ਹੈ।ਜਾਣਕਾਰੀ ਮੁਤਾਬਕ ਹੈ ਕਿ 8 ਮਹੀਨੇ ਭਾਵ 240 ਦਿਨਾਂ ਦੇ ਅੰਦਰ ਡੇਂਗੂ ਦੇ ਕਰੀਬ 80 ਮਾਮਲੇ ਸਾਹਮਣੇ ਆ ਚੁੱਕੇ ਹਨ।