health minister speaks corona situation: ਦੇਸ਼ ‘ਚ ਕੋਰੋਨਾ ਦੀ ਕੀ ਸਥਿਤੀ ਹੈ, ਇਸ ਨੂੰ ਲੈ ਕੇ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਸੋਮਵਾਰ ਨੂੰ ਲੋਕ ਸਭਾ ‘ਚ ਜਾਣਕਾਰੀ ਦਿੱਤੀ।ਡਾ. ਹਰਸ਼ਵਰਧਨ ਨੇ ਕਿਹਾ ਕਿ ਭਾਰਤ ‘ਚ ਕੋਰੋਨਾ ਦੇ ਸੰਕਰਮਣ ਦੀ ਦਰ ਹੋਰ ਦੇਸ਼ਾਂ ਦੇ ਮੁਕਾਬਲੇ ਘੱਟ ਹੈ।ਭਾਰਤ ‘ਚ ਕੋਵਿਡ-19 ਦੇ ਨਵੇਂ ਮਾਮਲੇ ਅਤੇ ਮੌਤਾਂ ‘ਤੇ ਰੋਕ ਲਗਾਉਣ ‘ਚ ਸਾਨੂੰ ਸਫਲਤਾ ਮਿਲੀ ਹੈ।ਸਿਹਤ ਮੰਤਰੀ ਦਾ ਕਹਿਣਾ ਹੈ ਕਿ ਜਿਆਦਾਤਰ ਮਾਮਲੇ ਅਤੇ ਮੌਤਾਂ ਮੁੱਖ ਰੂਪ ‘ਚ ਮਹਾਰਾਸ਼ਟਰ, ਆਂਧਰਾ ਪ੍ਰਦੇਸ਼,ਤਾਮਿਲਨਾਡੂ, ਕਰਨਾਟਕ, ਯੂ.ਪੀ. ਦਿੱਲੀ, ਪੱਛਮੀ ਬੰਗਾਲ, ਬਿਹਾਰ, ਤੇਲੰਗਾਨਾ, ਓਡੀਸ਼ਾ, ਅਸਾਮ, ਕੇਰਲ ਅਤੇ ਗੁਜਰਾਤ ‘ਚ ਹੋਈ।ਉਨ੍ਹਾਂ ਨੇ ਕਿਹਾ ਕਿ ਸਾਡੇ ਯਤਨਾਂ ਸਦਕਾ ਦੇਸ਼ ‘ਚ ਕੋਰੋਨਾ ਮਹਾਂਮਾਰੀ ‘ਤੇ ਰੋਕ ਲੱਗੀ ਹੈ।ਭਾਰਤ ‘ਚ ਪ੍ਰਤੀ 10 ਲੱਖ ਲੋਕ, 3,328 ਮਾਮਲੇ ਹਨ।
ਕੋਰੋਨਾ ਤੋਂ ਪ੍ਰਭਾਵਿਤ ਦੁਨੀਆ ਦੇ ਦੇਸ਼ਾਂ ‘ਚੋਂ ਇਹ ਸਭ ਤੋਂ ਘੱਟ ਹੈ।ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਕਿਹਾ ਕਿ ਕੋਰੋਨਾ ਕਾਲ ‘ਚ ਹੁਣ ਤਕ 15 ਲੱਖ ਤੋਂ ਵੱਧ ਲੋਕਾਂ ਦੀ ਏਅਰਪੋਰਟ ‘ਤੇ ਸਕ੍ਰੀਨਿੰਗ ਕੀਤੀ ਜਾ ਚੁੱਕੀ ਹੈ।ਸਰਕਾਰ ਕੋਰੋਨਾ ਨਾਲ ਨਜਿੱਠਣ ਲਈ ਹਰ ਸੰਭਵ ਕਦਮ ਉਠਾ ਰਹੀ ਹੈ।ਕੇਂਦਰ ਨੇ ਕੋਰੋਨਾ ਦੇ ਮਾਮਲੇ ਸਾਹਮਣੇ ਆਉਣ ਦੇ ਬਾਅਦ ਦੇਸ਼ਭਰ ‘ਚ ਕੰਟੇਨਮੈਂਟ ਜ਼ੋਨ ਬਣਾਏ ਤਾਂ ਜੋ ਲੋਕਾਂ ਨੂੰ ਇਸ ਵਾਇਰਸ ਤੋਂ ਬਚਾਇਆ ਜਾ ਸਕੇ।ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਪਿਛਲੇ 24 ਘੰਟਿਆਂ ‘ਚ ਭਾਰਤ ‘ਚ 94,372 ਨਵੇਂ ਕੇਸ ਆਏ ਹਨ।ਪਿਛਲੇ 24 ਘੰਟਿਆਂ ‘ਚ ਭਾਰਤ 1 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੇ ਆਪਣੀ ਜਾਨ ਗਵਾਈ ਹੈ।ਕੋਰੋਨਾ ਮਹਾਂਮਾਰੀ ਦੀ ਲਪੇਟ ‘ਚ ਆ ਚੁੱਕੇ ਲੋਕਾਂ ਦੀ ਗਿਣਤੀ ਵੱਧ ਕੇ 48 ਲੱਖ ਦੇ ਪਾਰ ਹੋ ਗਈ ਹੈ।ਇਥੇ ਇਸ ਵਾਇਰਸ ਤੋਂ ਹੁਣ ਤਕ 79 ਹਜ਼ਾਰ ਲੋਕਾਂ ਦੀ ਮੌਤਾਂ ਹੋ ਚੁੱਕੀਆਂ ਹਨ।ਦੇਸ਼ ‘ਚ 37.7 ਲੱਖ ਕੋਰੋਨਾ ਮਰੀਜ਼ ਠੀਕ ਹੋ ਚੁੱਕੇ ਹਨ ਅਤੇ ਇੱਥੇ ਸਿਹਤਮੰਦ ਹੋਣ ਦੀ ਦਰ ਕਰੀਬ 77.77 ਫੀਸਦੀ ਹੈ।