Health ministry press confrence : ਕੇਂਦਰੀ ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਦੇਸ਼ ਵਿੱਚ ਸਰਗਰਮ ਮਾਮਲਿਆਂ ਵਿੱਚ ਕਮੀ ਆ ਰਹੀ ਹੈ। 3 ਮਈ ਨੂੰ ਰਿਕਵਰੀ ਦੀ ਦਰ 81.3 ਫੀਸਦੀ ਸੀ ਜਿਸ ਤੋਂ ਬਾਅਦ ਰਿਕਵਰੀ ਵਿੱਚ ਸੁਧਾਰ ਹੋਇਆ ਹੈ। ਹੁਣ ਰਿਕਵਰੀ ਰੇਟ 83.83 ਫੀਸਦੀ ਹੈ। 75 ਫੀਸਦੀ ਕੇਸ 10 ਰਾਜਾਂ ਤੋਂ ਆ ਰਹੇ ਹਨ ਅਤੇ ਕੁੱਲ ਕਿਰਿਆਸ਼ੀਲ ਕੇਸਾਂ ਵਿੱਚੋਂ 80 ਫੀਸਦੀ ਕੇਸ ਸਿਰਫ 12 ਰਾਜਾਂ ਵਿੱਚ ਹਨ।
ਲਵ ਅਗਰਵਾਲ ਨੇ ਕਿਹਾ, “ਦੇਸ਼ ਵਿੱਚ 11 ਰਾਜ ਅਜਿਹੇ ਹਨ ਜਿੱਥੇ 1 ਲੱਖ ਤੋਂ ਵੱਧ ਸਰਗਰਮ ਮਾਮਲੇ ਹਨ। 8 ਰਾਜਾਂ ਵਿੱਚ ਸਰਗਰਮ ਮਾਮਲਿਆਂ ਦੀ ਗਿਣਤੀ 50,000 ਤੋਂ 1 ਲੱਖ ਦੇ ਵਿਚਕਾਰ ਬਣੀ ਹੋਈ ਹੈ। 17 ਰਾਜ ਹਨ ਜਿੱਥੇ 50,000 ਤੋਂ ਘੱਟ ਸਰਗਰਮ ਕੇਸ ਹਨ।” ਉਨ੍ਹਾਂ ਕਿਹਾ,“ਅਸੀਂ ਇਸ ਨੂੰ ਰੋਕਣ ਲਈ ਕੰਮ ਕਰ ਰਹੇ ਹਾਂ। ਭਾਰਤ ਵਿੱਚ ਸਮੁੱਚੀ ਸਕਾਰਾਤਮਕ ਦਰ, ਜੋ ਪਿੱਛਲੇ ਹਫ਼ਤੇ 21.9 ਫੀਸਦੀ ਸੀ, ਹੁਣ ਘੱਟ ਕੇ 19.8 ਫੀਸਦੀ ਹੋ ਗਈ ਹੈ। ਦਿੱਲੀ, ਛੱਤੀਸਗੜ੍ਹ, ਦਮਨ ਅਤੇ ਦੀਵ, ਹਰਿਆਣਾ ਅਤੇ ਮੱਧ ਪ੍ਰਦੇਸ਼ ਵਿੱਚ ਸਕਾਰਾਤਮਕ ਮਾਮਲਿਆਂ ‘ਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ।”
ਇਹ ਵੀ ਪੜ੍ਹੋ : ਸੰਯੁਕਤ ਕਿਸਾਨ ਮੋਰਚਾ 26 ਮਈ ਨੂੰ ‘ਕਾਲੇ ਦਿਵਸ’ ਵਜੋਂ ਮਨਾਏਗਾ : ਬਲਬੀਰ ਸਿੰਘ ਰਾਜੇਵਾਲ
ਜਾਣਕਾਰੀ ਦਿੰਦੇ ਹੋਏ ਸਿਹਤ ਮੰਤਰਾਲੇ ਨੇ ਦੱਸਿਆ ਕਿ ਮਹਾਰਾਸ਼ਟਰ, ਉੱਤਰ ਪ੍ਰਦੇਸ਼, ਛੱਤੀਸਗੜ ਅਤੇ ਗੁਜਰਾਤ ਵਿੱਚ, ਜਿੱਥੇ ਕੋਵਿਡ ਦੇ ਮਾਮਲੇ ਬਹੁਤ ਜ਼ਿਆਦਾ ਹਨ, ਉੱਥੇ ਪਿੱਛਲੇ 1 ਹਫਤੇ ਵਿੱਚ ਸਰਗਰਮ ਮਾਮਲਿਆਂ ਵਿੱਚ ਕਮੀ ਆਈ ਹੈ। ਤਾਮਿਲਨਾਡੂ ਵਿੱਚ ਪਿੱਛਲੇ 1 ਹਫ਼ਤੇ ਵਿੱਚ ਸਰਗਰਮ ਮਾਮਲਿਆਂ ਵਿੱਚ ਵਾਧਾ ਹੋਇਆ ਹੈ। ਦੇਸ਼ ਵਿੱਚ 24 ਰਾਜ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਹਨ, ਜਿਨ੍ਹਾਂ ਦੀ ਸਕਾਰਾਤਮਕ ਦਰ 15 ਫੀਸਦੀ ਤੋਂ ਵੱਧ ਹੈ। 5-15 ਫੀਸਦੀ ਸਕਾਰਾਤਮਕ ਦਰ 10 ਰਾਜਾਂ ਵਿੱਚ ਹੈ। 5ਫੀਸਦੀ ਤੋਂ ਘੱਟ ਸਕਾਰਾਤਮਕ ਦਰ 3 ਸੂਬਿਆਂ ਵਿੱਚ ਹੈ। ਪਿੱਛਲੇ 1 ਹਫ਼ਤੇ ਵਿੱਚ, 18 ਰਾਜ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਦੀਆਂ ਸਕਾਰਾਤਮਕ ਦਰਾਂ ਹੇਠਾਂ ਆ ਗਈਆਂ ਹਨ। ਦੇਸ਼ ਵਿਆਪੀ ਸਕਾਰਾਤਮਕ ਦਰ, ਜੋ ਕਿ 21.9 ਫੀਸਦੀ ਸੀ, ਹੁਣ 19.8 ਫੀਸਦੀ ਹੋ ਗਈ ਹੈ।
ਇਹ ਵੀ ਦੇਖੋ : ਕੌਮੀ ਪੱਧਰ ਤੱਕ ਨਾਮਣਾ ਖੱਟਣ ਵਾਲਾ Bathinda ਦਾ ਸਟੰਟਮੈਨ ਇਹ ਸਾਬਕਾ ਫੌਜੀ ਹੁਣ ਦੇਸ਼ ਲਈ ਜਵਾਨ ਤਿਆਰ ਕਰਦੈ