himachal start classes 9th to12th examinations : ਪੂਰਾ ਦੇਸ਼ ‘ਚ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਸਾਰੇ ਸਕੂਲ ਅਤੇ ਕਾਲਜ ਬੰਦ ਕਰ ਦਿੱਤੇ ਗਏ ਸਨ।ਜਿਸ ਦੇ ਚਲਦਿਆਂ ਹੁਣ ਸਰਕਾਰਾਂ ਵਲੋਂ ਸਕੂਲਾਂ ਦੇ ਨਿਯਮਾਂ ‘ਚ ਕੁਝ ਤਬਦੀਲੀਆਂ ਕੀਤੀਆਂ ਗਈਆਂ ਹਨ।ਸਰਕਾਰ ਵਲੋਂ ਆਨਲਾਈਨ ਪੈਟਰਨ ਸ਼ੁਰੂ ਕਰ ਦਿੱਤਾ ਗਿਆ ਹੈ।ਜਿਸਦੇ ਆਧਾਰ ‘ਤੇ ਹੀ ਵਿਦਿਆਰਥੀਆਂ ਦੀਆਂ ਪ੍ਰੀਖਿਆਂਵਾਂ ਲਈਆਂ ਜਾਣਗੀਆਂ।
ਕੋਰੋਨਾ ਕਾਲ ‘ਚ ਹਿਮਾਚਲ ਦੇ ਸਕੂਲਾਂ ‘ਚ 9ਵੀਂ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੇ ਫਰਸਟ ਅਤੇ ਸੈਕੰਡ ਟਰਮ ਪ੍ਰੀਖਿਆਵਾਂ ਦੀ ਡੇਟਸ਼ੀਟ ਉੱਚ ਸਿੱਖਿਆ ਨਿਦੇਸ਼ਾਲਏ ਨੇ ਜਾਰੀ ਕਰ ਦਿੱਤੀ ਹੈ। ਪ੍ਰਦੇਸ਼ ‘ਚ 9ਵੀਂ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ 7 ਤੋਂ 13 ਸਤੰਬਰ ਤੱਕ ਹੋਣਗੀਆਂ।ਵਿਭਾਗ ਦੇ ਅਨੁਸਾਰ ਹਰੇਕ ਘਰ ਪਾਠਸ਼ਾਲਾ ਪ੍ਰੋਗਰਾਮ ਦੇ ਤਹਿਤ ਵਿਦਿਆਰਥੀਆਂ ਦੀ ਆਨਲਾਈਨ ਪੜ੍ਹਾਈ ਚੱਲ ਰਹੀ ਹੈ। ਜਿੱਥੇ ਇੰਟਰਨੈੱਟ ਦੀ ਸਹੂਲਤ ਨਹੀਂ ਹੈ ਉੱਥੇ ਵਿਦਿਆਰਥੀਆਂ ਨੂੰ ਘਰ ‘ਚ ਨੋਟਸ ਉਪਲੱਬਧ ਕਰਵਾਏ ਜਾ ਰਹੇ ਹਨ। ਪ੍ਰੀਖਿਆਵਾਂ ਦੇ ਸੰਬੰਧ ‘ਚ ਉੱਚ ਸਿੱਖਿਆ ਨਿਰਦੇਸ਼ਕ ਡਾ. ਅਮਰਜੀਤ ਸ਼ਰਮਾ ਨੇ ਸ਼ਨੀਵਾਰ ਨੂੰ ਸਾਰੇ ਉਪ ਨਿਰਦੇਸ਼ਕਾਂ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਹਨ।