hundreds meteorite worth 19 lakh : ਅਕਸਰ ਹੀ ਅਸੀਂ ਆਸਮਾਨ ਤੋਂ ਉਲਕਾ ਪਿੰਡ ਧਰਤੀ ‘ਤੇ ਡਿੱਗਣ ਦੀਆਂ ਖਬਰਾਂ ਸੁਣਦੇ ਰਹਿੰਦੇ ਹਾਂ।ਵਿਗਿਆਨੀ ਇਹੋ ਜਿਹੀਆਂ ਚੀਜ਼ਾਂ ਨੂੰ ਰਿਸਰਚ ਲਈ ਲੈ ਜਾਂਦੇ ਹਨ। ਕੁਝ ਲੋਕਾਂ ਇਨ੍ਹਾਂ ਨੂੰ ਆਪਣੇ ਘਰਾਂ ‘ਚ ਸਜਾਵਟ ਦੇ ਤੌਰ ‘ਤੇ ਸਜਾ ਲੈਂਦੇ ਹਨ।ਜਾਣਕਾਰੀ ਮੁਤਾਬਕ ਬ੍ਰਾਜ਼ੀਲ ਦੇ ਇੱਕ ਪਿੰਡ’ਚ ਉਲਕਾਪਿੰਡ ਦੇ ਸੈਂਕੜੇ ਟੁਕੜੇ ਧਰਤੀ ‘ਤੇ ਡਿੱਗੇ ਹਨ।ਹਰ ਟੁਕੜੇ ਦੀ ਕੀਮਤ ਲੱਖਾਂ ਰੁਪਏ ਦੱਸੀ ਜਾ ਰਹੀ ਹੈ।ਸਭ ਤੋਂ ਵੱਡੇ ਟੁਕੜੇ ਦੀ ਕੀਮਤ 19 ਲੱਖ ਰੁਪਏ ਦੱਸੀ ਜਾ ਰਹੀ ਹੈ।ਬ੍ਰਾਜ਼ੀਲ ਦੇ ਪਿੰਡ ਸੈਂਟਾ ਫਿਲੋਸੋਨਾ ‘ਚ 19 ਅਗਸਤ ਨੂੰ ਉਲਕਾਪਿੰਡ ਦੇ ਟੁਕੜਿਆਂ ਦੀ ਬਾਰਿਸ਼ ਹੋਈ।ਇੱਥੋਂ ਦੇ ਲੋਕ ਇਸ ਨੂੰ ਪੈਸਿਆਂ ਦੀ ਬਾਰਿਸ਼ ਦੱਸ ਰਹੇ ਹਨ।ਕਿਉਂਕਿ ਲੋਕਾਂ ਨੇ ਇਹ ਪੱਥਰ ਜਮਾ ਕਰਕੇ ਰੱਖ ਲਏ ਹਨ।ਹੁਣ ਜਦੋਂ ਵਿਗਿਆਨੀਆਂ ਨੇ ਪੱਥਰਾਂ ਦੀ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਇਹ ਦੁਰਲੱਭ ਹੈ।ਮਾਹਿਰਾਂ ਨੇ ਲੋਕਾਂ ਤੋਂ ਪੱਥਰ ਮੰਗੇ ਤਾਂ ਉਹ ਬਦਲੇ ‘ਚ ਉਨ੍ਹਾਂ ਤੋਂ ਕੀਮਤ ਮੰਗ ਰਹੇ ਹਨ।
ਜਿਆਦਾਤਰ ਲੋਕਾਂ ਨੇ ਲੱਖਾਂ ਰੁਪਏ ਕਮਾਏ ਵੀ ਹਨ।40 ਕਿਲੋਗ੍ਰਾਮ ਵਜ਼ਨੀ ਸਭ ਤੋਂ ਵੱਡੇ ਟੁਕੜੇ ਦੀ ਕੀਮਤ 26 ਹਜ਼ਾਰ ਡਾਲਰ ਹੈ।ਭਾਵ ਕਿ 19 ਲੱਖ ਰੁਪਏ ਦੱਸੀ ਜਾ ਰਹੀ ਹੈ ਕਿ ਸੈਂਟਾ ਫਿਲੋਮੈਨਾ ‘ਚ ਛੋਟੇ-ਵੱਡੇ ਪੱਥਰ ਮਿਲਾ ਕੇ 200 ਤੋਂ ਵੱਧ ਟੁਕੜੇ ਡਿੱਗੇ ਹਨ।ਇਹ ਟੁਕੜੇ ਉਸ ਉਲਕਾਪਿੰਡ ਦੇ ਹਨ ਜੋ ਸੌਰ-ਮੰਡਲ ਬਣਵਾ ਹੈ।ਇਨ੍ਹਾਂ ਟੁਕੜਿਆਂ ਦੀ ਜਾਂਚ ਕਰਕੇ ਬ੍ਰਹਿਮੰਡ ਦੇ ਕਈ ਰਹੱਸਾਂ ਦਾ ਪਰਦਾਫਾਸ਼ ਕੀਤਾ ਜਾ ਸਕਦਾ ਹੈ।ਵਿਗਿਆਨੀਆਂ ਦਾ ਕਹਿਣਾ ਹੈ ਕਿ ਸਿਰਫ ਉਲਕਾਪਿੰਡ ਹੀ ਹਨ ਜੋ ਲੱਖਾਂ ਦੀ ਕੀਮਤ ‘ਚ ਵਿਕਦੇ ਹਨ।ਬ੍ਰਾਜ਼ੀਲ ਦੇ ਇਸ ਪਿੰਡ ਦੇ ਲੋਕ ਬੇਹੱਦ ਗਰੀਬ ਹਨ।ਜਿਸ ਨੂੰ ਵੀ ਇਹ ਪੱਥਰ ਮਿਲਿਆ ਉਹ ਰਾਤੋ-ਰਾਤ ਅਮੀਰ ਬਣ ਗਏ ਹਨ। 20 ਸਾਲਾ ਵਿਦਿਆਰਥੀ ਇਡਿਮਾਰ ਡਾ. ਕੋਸਟਾ ਰਾਡ੍ਰਿਗਸ ਨੇ ਕਿਹਾ ਕਿ ਉਸ ਦਿਨ ਪੂਰਾ ਆਸਮਾਨ ਧੂੰਏਂ ਨਾਲ ਭਰ ਗਿਆ ਸੀ।ਫਿਰ ਆਸਮਾਨ ਤੋਂ ਪੱਥਰ ਡਿੱਗਣੇ ਸ਼ੁਰੂ ਹੋ ਗਏ।