ਪਿਆਰ ਦੇ ਚੱਕਰ ਵਿੱਚ ਸਾਫਟਵੇਅਰ ਇੰਜੀਨੀਅਰ ਪਾਕਿਸਤਾਨ ਦੀ ਜੇਲ੍ਹ ਵਿੱਚ ਪਹੁੰਚ ਗਿਆ ਸੀ, ਜੋ ਹੁਣ ਚਾਰ ਸਾਲਾਂ ਬਾਅਦ ਰਿਹਾਅ ਹੋਣ ਤੋਂ ਬਾਅਦ ਭਾਰਤ ਵਾਪਿਸ ਆਇਆ ਹੈ। ਦਰਅਸਲ, ਪਿਆਰ ਦੇ ਚੱਕਰ ‘ਚ ਪ੍ਰਸ਼ਾਂਤ ਵੈਂਡਮ ਨਾਮ ਦਾ ਇਹ ਲੜਕਾ ਪਾਕਿਸਤਾਨ ਦੇ ਸੈਨਿਕਾਂ ਦੇ ਹੱਥ ਲੱਗ ਗਿਆ ਸੀ ਅਤੇ ਉਸ ਨੂੰ ਜੇਲ੍ਹ ਜਾਣਾ ਪਿਆ ਸੀ।
ਤੇਲੰਗਾਨਾ ਸਰਕਾਰ ਅਤੇ ਵਿਦੇਸ਼ ਮੰਤਰਾਲੇ ਦੀ ਮਦਦ ਨਾਲ ਹੁਣ ਪ੍ਰਸ਼ਾਂਤ ਨੂੰ ਹੁਣ ਲਾਹੌਰ ਦੀ ਇੱਕ ਜੇਲ੍ਹ ਵਿੱਚੋਂ ਚਾਰ ਸਾਲਾਂ ਲਈ ਬੰਦ ਰਹਿਣ ਤੋਂ ਬਾਅਦ ਪਾਕਿਸਤਾਨ ਨੇ ਰਿਹਾ ਕਰ ਦਿੱਤਾ ਹੈ ਅਤੇ ਉਹ ਵਾਪਿਸ ਆਪਣੇ ਵਤਨ ਪਰਤ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਸੋਸ਼ਲ ਮੀਡੀਆ ਦੇ ਜ਼ਰੀਏ ਪ੍ਰਸ਼ਾਂਤ ਨੇ ਸਵਿਟਜ਼ਰਲੈਂਡ ਦੀ ਰਹਿਣ ਵਾਲੀ ਸਵਪ੍ਰਿਤਾ ਨਾਮ ਦੀ ਲੜਕੀ ਨਾਲ ਗੱਲਬਾਤ ਸ਼ੁਰੂ ਕੀਤੀ ਅਤੇ ਫਿਰ ਦੋਵਾਂ ਨੂੰ ਪਿਆਰ ਹੋ ਗਿਆ। ਦੋਵਾਂ ਨੇ ਇੱਕ ਦੂਜੇ ਨਾਲ ਵਿਆਹ ਕਰਨ ਦਾ ਫੈਸਲਾ ਵੀ ਕੀਤਾ। ਜਿਸ ਤੋਂ ਬਾਅਦ ਪ੍ਰਸ਼ਾਂਤ 11 ਅਪ੍ਰੈਲ 2017 ਨੂੰ ਸਵਪ੍ਰਿਤਾ ਨੂੰ ਮਿਲਣ ਸਵਿਟਜ਼ਰਲੈਂਡ ਲਈ ਰਵਾਨਾ ਹੋਇਆ ਸੀ।
ਦੱਸਿਆ ਜਾ ਰਿਹਾ ਹੈ ਕਿ ਪ੍ਰਸ਼ਾਂਤ ਨੇ ਪਾਕਿਸਤਾਨ ਤੋਂ ਅਫਗਾਨਿਸਤਾਨ, ਫਿਰ ਤਾਜਿਕਸਤਾਨ ਅਤੇ ਉੱਥੋਂ ਸਵਿਟਜ਼ਰਲੈਂਡ ਜਾਣ ਦੀ ਯੋਜਨਾ ਬਣਾਈ ਸੀ, ਪਰ ਉਸ ਨੂੰ ਪਹਿਲਾ ਹੀ ਪਾਕਿਸਤਾਨੀ ਸੈਨਿਕਾਂ ਨੇ ਫੜ ਲਿਆ, ਜਿਸ ਤੋਂ ਬਾਅਦ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ। ਇਸ ਦੌਰਾਨ, 19 ਅਪ੍ਰੈਲ 2017 ਨੂੰ, ਪੁਲਿਸ ਨੂੰ ਪ੍ਰਸ਼ਾਂਤ ਦੇ ਪਰਿਵਾਰ ਦੀ ਤਰਫੋਂ ਉਸਦੇ ਲਾਪਤਾ ਹੋਣ ਦੀ ਜਾਣਕਾਰੀ ਦਿੱਤੀ ਗਈ। ਪਰਿਵਾਰ ਨੇ ਪੁਲਿਸ ਨੂੰ ਦੱਸਿਆ ਕਿ ਪ੍ਰਸ਼ਾਂਤ 11 ਅਪ੍ਰੈਲ ਤੋਂ ਲਾਪਤਾ ਹੈ।
ਇਹ ਵੀ ਪੜ੍ਹੋ : ਕੋਰੋਨਾ ਤੋਂ ਬਾਅਦ ਮਹਿੰਗਾਈ ਦੀ ਮਾਰ, ਦੋ ਦਿਨਾਂ ਦੀ ਤੇਜ਼ੀ ਤੋਂ ਬਾਅਦ ਪੈਟਰੋਲ-ਡੀਜ਼ਲ ਦੀਆ ਕੀਮਤਾਂ ‘ਤੇ ਲੱਗਿਆ ਬ੍ਰੇਕ
ਫਿਰ ਪੁਲਿਸ ਦੇ ਮਾਮਲੇ ਦੀ ਜਾਂਚ ਸ਼ੁਰੂ ਕਰਨ ਤੋਂ ਪਹਿਲਾਂ ਪ੍ਰਸ਼ਾਂਤ ਦੀ ਇੱਕ ਵੀਡੀਓ ਸਾਹਮਣੇ ਆਈ ਸੀ। ਇਸ ਵੀਡੀਓ ਵਿੱਚ ਪ੍ਰਸ਼ਾਂਤ ਨੇ ਦੱਸਿਆ ਕਿ ਉਹ ਆਪਣੀ ਸਹੇਲੀ ਨੂੰ ਮਿਲਣ ਸਵਿਟਜ਼ਰਲੈਂਡ ਗਿਆ ਸੀ ਪਰ ਪਾਕਿਸਤਾਨੀ ਸੈਨਿਕਾਂ ਨੇ ਉਸ ਨੂੰ ਫੜ ਲਿਆ ਅਤੇ ਹੁਣ ਉਹ ਲਾਹੌਰ ਜੇਲ ਵਿੱਚ ਹੈ। ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ। ਇਸ ਦੇ ਨਾਲ ਹੀ ਰਿਸ਼ਤੇਦਾਰਾਂ ਨੇ ਇਸ ਮਾਮਲੇ ਵਿੱਚ ਕੇਂਦਰ ਸਰਕਾਰ ਤੋਂ ਮਦਦ ਦੀ ਮੰਗ ਕੀਤੀ ਸੀ।
ਇਹ ਵੀ ਦੇਖੋ : Amritsar ‘ਚ ਲੱਗਾ ਵੱਡਾ Oxygen Plant , 1 ਮਿੰਟ ਚ ਬਣੇਗੀ 1000 ਲਿ. Oxygen