IAF conducts night operation: ਨਵੀਂ ਦਿੱਲੀ: ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ (LAC) ‘ਤੇ ਭਾਰਤ ਤੇ ਚੀਨ ਵਿਚਾਲੇ ਤਣਾਅ ਦੇ ਚਲਦਿਆਂ ਭਾਰਤੀ ਹਵਾਈ ਸੈਨਾ ਦੇ ਮਿਗ-29 ਅਤੇ ਚਿਨੂਕ ਹੈਵੀਲਿਫਟ ਹੈਲੀਕਾਪਟਰਾਂ ਨੇ ਸਰਹੱਦ ਨੇੜੇ ਇੱਕ ਫਾਰਵਰਡ ਏਅਰਬੇਸ ‘ਤੇ ਨਾਈਟ ਆਪ੍ਰੇਸ਼ਨ ਕੀਤਾ। ਭਾਰਤੀ ਹਵਾਈ ਸੈਨਾ ਨੇ ਨਾਈਟ ਅਪ੍ਰੇਸ਼ਨ ਰਾਹੀਂ ਚੀਨ ਨੂੰ ਦੱਸਿਆ ਕਿ ਉਹ ਕਿਸੇ ਵੀ ਸਥਿਤੀ ਵਿੱਚ ਚੀਨੀ ਫੌਜ ਦਾ ਸਾਹਮਣਾ ਕਰਨ ਲਈ ਤਿਆਰ ਹੈ।
ਭਾਰਤ-ਚੀਨ ਸਰਹੱਦ ਨੇੜੇ ਫਾਰਵਰਡ ਏਅਰ ਬੇਸ ‘ਤੇ ਇਸ ਪ੍ਰਕਾਰ ਦੇ ਆਪ੍ਰੇਸ਼ਨ ਬਾਰੇ ਸੀਨੀਅਰ ਲੜਾਕੂ ਪਾਇਲਟ ਸਮੂਹ ਕੈਪਟਨ ਏ ਰਾਠੀ ਨੇ ਕਿਹਾ,’ ਨਾਈਟ ਆਪ੍ਰੇਸ਼ਨ ਦਾ ਆਪਣਾ ਮਹੱਤਵ ਹੈ । ਹਵਾਈ ਸੈਨਾ ‘ਤੇ ਤੈਨਾਤ ਜਵਾਨਾਂ ਦੀ ਹਰ ਮਦਦ ਲਈ ਕਿਸੇ ਵੀ ਸਮੇਂ ਪੂਰੇ ਸਪੈਕਟ੍ਰਮ ਦਾ ਸੰਚਾਲਨ ਕਰਨ ਲਈ ਪੂਰੀ ਤਰ੍ਹਾਂ ਸਿੱਖਿਅਤ ਅਤੇ ਤਿਆਰ ਹੈ।
ਉੱਥੇ ਹੀ ਦੂਜੇ ਪਾਸੇ ਗਲਵਾਨ ਘਾਟੀ ਵਿੱਚ ਹਿੰਸਕ ਝੜਪ ਤੋਂ ਬਾਅਦ ਫੌਜ ਵੀ ਉਤਰਾਖੰਡ ਨਾਲ ਲੱਗਦੀ ਚੀਨ ਦੀ ਸਰਹੱਦ ‘ਤੇ ਨਜ਼ਰ ਆ ਰਹੀ ਹੈ। ਭਾਰਤੀ ਹਵਾਈ ਸੈਨਾ ਨੇ ਇਥੇ ਆਪਣੀ ਸਰਗਰਮੀ ਵਧਾ ਦਿੱਤੀ ਹੈ। ਹਵਾਈ ਸੈਨਾ ਨੇ ਉੱਤਰਕਾਸ਼ੀ ਦੇ ਨੇੜੇ ਚਨਿਆਲਿਸੌਰ ਹਵਾਈ ਪੱਟੀ ਦਾ ਪ੍ਰੀਖਣ ਕੀਤਾ । ਸੋਮਵਾਰ ਨੂੰ ਏਅਰਫੋਰਸ ਦਾ ਮਿਗ -29 ਨੇ ਸਰਹੱਦ ਤੋਂ ਉਡਾਣ ਭਰੀ ਅਤੇ ਲੈਂਡਿੰਗ ਕੀਤੀ। ਇਸ ਤੋਂ ਪਹਿਲਾਂ 10 ਜੂਨ ਨੂੰ ਏਅਰ ਫੋਰਸ ਦੇ ਕਾਰਗੋ ਜਹਾਜ਼ ਏਐਨ -32 ਨੇ ਇੱਥੇ ਲੈਂਡਿੰਗ ਕੀਤੀ ਸੀ।
ਦੱਸ ਦੇਈਏ ਕਿ ਸੋਮਵਾਰ ਨੂੰ ਚੀਨੀ ਫੌਜ ਗਲਵਾਨ ਨਦੀ ਘਾਟੀ ਵਿੱਚ ਘੱਟੋ-ਘੱਟ ਇੱਕ ਕਿਲੋਮੀਟਰ ਪਿੱਛੇ ਹਟ ਗਈ ਹੈ। ਦੱਸਿਆ ਜਾ ਰਿਹਾ ਹੈ ਕਿ 15 ਜੂਨ ਨੂੰ ਝੜਪ ਵਾਲੀ ਥਾਂ ਤੋਂ ਚੀਨੀ ਫੌਜ 2 ਕਿਲੋਮੀਟਰ ਪਿੱਛੇ ਚਲੀ ਗਈ ਹੈ । ਇਸ ਦੇ ਨਾਲ ਭਾਰਤੀ ਫੌਜ ਵੀ ਉਸ ਜਗ੍ਹਾ ਤੋਂ ਪਿੱਛੇ ਹਟ ਗਈ ਹੈ। ਦੋਵਾਂ ਫ਼ੌਜਾਂ ਨੇ ਉਨ੍ਹਾਂ ਦੇ ਵਿਚਕਾਰ ਬਫਰ ਜ਼ੋਨ ਬਣਾਇਆ ਹੈ।