ਰਾਜਧਾਨੀ ਦਿੱਲੀ ਅਤੇ ਸ੍ਰੀਨਗਰ ਨੂੰ ਹਿਲਾ ਕੇ ਰੱਖ ਦੇਣ ਦੀ ਵੱਡੀ ਸਾਜ਼ਿਸ਼ ਨਾਕਾਮ ਹੋ ਗਈ ਹੈ। ਸ਼ੁੱਕਰਵਾਰ ਪੂਰਬੀ ਦਿੱਲੀ ਦੇ ਗਾਜ਼ੀਪੁਰ ਦੇ ਫੁੱਲ ਬਾਜ਼ਾਰ ਵਿੱਚ ਇੱਕ ਲਾਵਾਰਿਸ ਬੈਗ ਵਿੱਚੋਂ ਇੱਕ ਆਈਈਡੀ ਮਿਲਿਆ ਹੈ। ਇਸ ਤੋਂ ਤੁਰੰਤ ਬਾਅਦ ਦਿੱਲੀ ਪੁਲਿਸ ਨੇ ਬੰਬ ਨਿਰੋਧਕ ਦਸਤੇ ਨੂੰ ਫੁੱਲ ਮੰਡੀ ਭੇਜਿਆ।
ਇਸ ਘਟਨਾ ਤੋਂ ਬਾਅਦ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਵਿਸਫੋਟਕ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਇਸ ਦੇ ਨਾਲ ਹੀ ਸ੍ਰੀਨਗਰ ਵਿੱਚ ਇੱਕ ਗ੍ਰੇਨੇਡ ਵੀ ਬਰਾਮਦ ਹੋਇਆ ਹੈ। ਲਾਵਾਰਿਸ ਬੈਗ ‘ਚ ਆਈਈਡੀ ਮਿਲਣ ਤੋਂ ਬਾਅਦ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਨਾਲ ਐਨਐਸਜੀ ( NSG ) ਵੀ ਮੌਕੇ ‘ਤੇ ਪਹੁੰਚ ਗਈ। ਦਿੱਲੀ ਪੁਲਿਸ ਨੇ ਦੱਸਿਆ ਕਿ ਉਸ ਨੂੰ ਸਵੇਰੇ 10.20 ਵਜੇ ਪੀਸੀਆਰ ਕਾਲ ਆਈ ਸੀ। ਇਸ ਤੋਂ ਬਾਅਦ, ਸਾਵਧਾਨੀ ਦੇ ਤੌਰ ‘ਤੇ ਸਾਰੇ SOPs ਦੀ ਪਾਲਣਾ ਕੀਤੀ ਗਈ। ਪੁਲਿਸ ਨੇ ਤੁਰੰਤ ਫਾਇਰ ਬ੍ਰਿਗੇਡ, ਬੰਬ ਨਿਰੋਧਕ ਦਸਤੇ ਅਤੇ ਐਨਐਸਜੀ ਨੂੰ ਸੂਚਿਤ ਕੀਤਾ।
ਇਹ ਵੀ ਪੜ੍ਹੋ : ਆਸਟ੍ਰੇਲੀਆ ਨੇ ਦੁਬਾਰਾ ਰੱਦ ਕੀਤਾ ਨੋਵਾਕ ਜੋਕੋਵਿਚ ਦਾ ਵੀਜ਼ਾ, ਲੱਗ ਸਕਦਾ ਹੈ 3 ਸਾਲ ਦਾ ਬੈਨ !
ਇਸ ਤੋਂ ਬਾਅਦ ਬੰਬ ਨਿਰੋਧਕ ਦਸਤੇ ਨੇ ਇਸ ਆਈਈਡੀ ਨੂੰ ਸਬਜ਼ੀ ਮੰਡੀ ਦੇ ਅੰਦਰ ਇੱਕ ਖੁੱਲ੍ਹੇ ਮੈਦਾਨ ਵਿੱਚ 8 ਫੁੱਟ ਡੂੰਘੇ ਟੋਏ ਵਿੱਚ ਦੱਬ ਦਿੱਤਾ। ਹਾਲਾਂਕਿ ਇਸ ਦੌਰਾਨ ਧਮਾਕੇ ਦੀ ਆਵਾਜ਼ ਵੀ ਸੁਣਾਈ ਦਿੱਤੀ ਪਰ ਕਿਸੇ ਜਾਨੀ-ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਜਿਸ ਥਾਂ ‘ਤੇ NSG ਦੀ ਟੀਮ ਨੇ ਇਹ ਕਾਰਵਾਈ ਕੀਤੀ, ਉਸ ਨੂੰ ਪੂਰੀ ਤਰ੍ਹਾਂ ਨਾਲ ਘੇਰ ਲਿਆ ਗਿਆ ਸੀ। ਉਸੇ ਸਮੇਂ, ਸ਼੍ਰੀਨਗਰ ਵਿੱਚ, ਇੱਕ ਬੰਬ ਨਿਰੋਧਕ ਦਸਤੇ ਨੇ ਸ਼ਹਿਰ ਦੇ ਖਵਾਜਾ ਬਾਜ਼ਾਰ ਚੌਕ ਵਿੱਚ ਇੱਕ ਸ਼ੱਕੀ ਬੈਗ ਵਿੱਚ ਲਪੇਟੇ ਇੱਕ ਕੁੱਕਰ ਦੇ ਅੰਦਰ ਇੱਕ ਗ੍ਰਨੇਡ ਨੂੰ ਨਕਾਰਾ ਕਰ ਦਿੱਤਾ। ਇਸ ਦੌਰਾਨ ਆਵਾਜਾਈ ਵੀ ਠੱਪ ਰਹੀ, ਜਿਸ ਨੂੰ ਬਾਅਦ ਵਿੱਚ ਬਹਾਲ ਕਰ ਦਿੱਤਾ ਗਿਆ। ਹਾਲਾਂਕਿ ਇਹ ਬੈਗ ਕਿੱਥੋਂ ਆਇਆ, ਇਸ ਦੀ ਜਾਂਚ ਅਜੇ ਜਾਰੀ ਹੈ।
ਵੀਡੀਓ ਲਈ ਕਲਿੱਕ ਕਰੋ -: