india bans pubg ludo world: ਚੀਨੀ ਐਪਸ ‘ਤੇ ਪਾਬੰਦੀ ਲਗਾਉਣ ਦੀ ਪ੍ਰਕਿਰਿਆ ਅਜੇ ਨਹੀਂ ਰੁਕੀ ਹੈ। ਭਾਰਤ ਸਰਕਾਰ ਨੇ ਇੱਕ ਵਾਰ ਫਿਰ ਚੀਨ ਦੇ 118 ਐਪਸ ਤੇ ਪਾਬੰਦੀ ਲਗਾਈ ਹੈ। ਇਸ ਵਿੱਚ ਸਭ ਤੋਂ ਵੱਡਾ ਨਾਮ PUBG ਹੈ। PUBG ਤੋਂ ਇਲਾਵਾ, ਭਾਰਤ ਸਰਕਾਰ ਨੇ ਲੂਡੋ ਆਲ ਸਟਾਰ(Ludo All Star) ਅਤੇ ਲੂਡੋ ਵਰਲਡ- ਲੂਡੋ ਸੁਪਰਸਟਾਰ(Ludo World- Ludo SuperStar) ‘ਤੇ ਵੀ ਪਾਬੰਦੀ ਲਗਾਈ ਹੈ। ਭਾਰਤ ਵਿੱਚ ਇਨ੍ਹਾਂ ਖੇਡਾਂ ਦੇ ਲਾਈਟ ਵਰਜਨ ਨੂੰ ਵੀ ਰੋਕਿਆ ਗਿਆ ਹੈ। #PUBG ਕੱਲ ਤੋਂ ਟਵਿੱਟਰ ‘ਤੇ ਟੋਪ ‘ਤੇ ਟਰੈਂਡ ਕਰ ਰਿਹਾ ਹੈ। ਅੱਜ #LUDO ਵੀ ਟਵਿੱਟਰ ‘ਤੇ ਟ੍ਰੈਂਡ ਹੋਇਆ ਹੈ। ਕੱਲ੍ਹ, ਜਿੱਥੇ ਲੋਕਾਂ ਨੇ PUBG ਬੈਨ ‘ਤੇ ਮੀਮਸ ਬਣਾਏ ਸੀ ਤਾਂ ਅੱਜ ਲੂਡੋ ‘ਤੇ ਮੀਮਸ ਅਤੇ ਚੁਟਕਲੇ ਬਣਾਏ ਜਾ ਰਹੇ ਹਨ।
ਆਈ ਟੀ ਮੰਤਰਾਲੇ ਵੱਲੋਂ ਜਾਰੀ ਇੱਕ ਆਦੇਸ਼ ਅਨੁਸਾਰ PUBG ਦੇ ਇਲਾਵਾ ਸਰਕਾਰ ਨੇ Baidu, ਏਪੀਯੂਐਸ ਲਾਂਚਰ ਪ੍ਰੋ ਵਰਗੇ ਐਪਸ ਉੱਤੇ ਵੀ ਪਾਬੰਦੀ ਲਗਾ ਦਿੱਤੀ ਹੈ। ਜ਼ਿਕਰਯੋਗ ਹੈ ਕਿ ਜੂਨ ਦੇ ਅਖੀਰ ਵਿੱਚ ਭਾਰਤ ਸਰਕਾਰ ਨੇ ਟਿਕਟੋਕ ਤੋਂ ਇਲਾਵਾ ਭਾਰਤ ਵਿੱਚ 58 ਚੀਨੀ ਐਪਸ ਬੈਨ ਕੀਤੀਆਂ ਸਨ, ਜਿਨ੍ਹਾਂ ਵਿੱਚ ਸ਼ੇਅਰ ਇਟ, ਯੂਸੀ ਬ੍ਰਾਊਜ਼ਰ, ਸ਼ੈਨ, ਕਲੱਬ ਫੈਕਟਰੀ, ਕਲੈਸ਼ ਆਫ਼ ਕਿੰਗਜ਼, ਹੈਲੋ, ਐਮਆਈ ਕਮਿਉਨਿਟੀ, ਕੈਮਸਕੈਨਰ, ਈ ਐਸ ਫਾਈਲ ਐਕਸਪਲੋਰਰ VMate ਵਰਗੇ ਬਹੁਤ ਸਾਰੇ ਐਪਸ ਸ਼ਾਮਿਲ ਹਨ। ਬਾਅਦ ਵਿੱਚ ਜੁਲਾਈ ਵਿੱਚ ਸਰਕਾਰ ਵੱਲੋਂ 47 ਹੋਰ ਐਪਸ ਉੱਤੇ ਪਾਬੰਦੀ ਲਗਾਈ ਗਈ ਸੀ। ਸਰਕਾਰ ਨੇ ਦਾਅਵਾ ਕੀਤਾ ਕਿ ਇਹ ਸਾਰੇ ਐਪ ਕੁੱਝ ਅਜਿਹੀਆਂ ਗਤੀਵਿਧੀਆਂ ਵਿੱਚ ਸ਼ਾਮਿਲ ਸਨ, ਜੋ ਦੇਸ਼ ਦੀ ਪ੍ਰਭੂਸੱਤਾ ਅਤੇ ਅਖੰਡਤਾ, ਦੇਸ਼ ਦੀ ਸੁਰੱਖਿਆ, ਰਾਜ ਦੀ ਸੁਰੱਖਿਆ ਅਤੇ ਜਨਤਕ ਵਿਵਸਥਾ ਆਦਿ ਲਈ ਖ਼ਤਰਾ ਪੈਦਾ ਕਰ ਸਕਦੇ ਹਨ।