India builds emergency airstrip: ਭਾਰਤ ਅਤੇ ਚੀਨ ਵਿਚਾਲੇ ਪਿਛਲੇ ਇੱਕ ਮਹੀਨੇ ਤੋਂ ਲੱਦਾਖ ਖੇਤਰ ਵਿੱਚ ਤਣਾਅ ਵਾਲੀ ਸਥਿਤੀ ਬਣੀ ਹੋਈ ਹੈ । ਇਸ ਮੁੱਦੇ ਨੂੰ ਸੁਲਝਾਉਣ ਲਈ ਦੋਵਾਂ ਦੇਸ਼ਾਂ ਵਿਚਾਲੇ ਗੱਲਬਾਤ ਜਾਰੀ ਹੈ । ਪਰ, ਭਾਰਤ ਕੋਈ ਢਿੱਲ ਨਹੀਂ ਛੱਡਣਾ ਚਾਹੁੰਦਾ, ਇਸ ਲਈ ਉਹ ਹਰ ਕਿਸਮ ਦੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਹੈ । ਲੱਦਾਖ ਕੋਲ ਲਾਈਨ ਆਫ ਐਕਚੂਅਲ ਕੰਟਰੋਲ(LAC) ਕੋਲ ਭਾਰਤ ਨੇ ਹਵਾਈ ਪੱਟੀ ਦਾ ਨਿਰਮਾਣ ਤੇਜ਼ ਕਰ ਦਿੱਤਾ ਹੈ । ਇਸ ਤੋਂ ਇਲਾਵਾ ਬੇਫੋਰਸ ਅਰਟਿਲਰੀ ਦੀ ਤੈਨਾਤੀ ਵੀ ਕੀਤੀ ਜਾ ਰਹੀ ਹੈ । ਇੱਥੇ ਅਨੰਤਨਾਗ ਨੇੜੇ NH-44 ‘ਤੇ ਇੱਕ ਐਮਰਜੈਂਸੀ ਹਵਾਈ ਪੱਟੀ ਦਾ ਨਿਰਮਾਣ ਕੀਤਾ ਜਾ ਰਿਹਾ ਹੈ । ਤਾਂ ਜੋ ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿੱਚ ਲੜਾਕੂ ਜਹਾਜ਼ਾਂ ਜਾਂ ਹੋਰ ਜਹਾਜ਼ਾਂ ਨੂੰ ਉਤਾਰਿਆ ਜਾ ਸਕੇ ।

ਗੌਰਤਲਬ ਹੈ ਕਿ LAC ਕੋਲ ਚੀਨ ਨੇ ਕਈ ਤਰ੍ਹਾਂ ਦਾ ਨਿਰਮਾਣ ਕਰ ਲਿਆ ਹੈ ਅਤੇ ਕਈ ਤਰ੍ਹਾਂ ਦੇ ਹਥਿਆਰਾਂ ਦੀ ਸਪਲਾਈ ਵਧਾ ਦਿੱਤੀ ਹੈ । ਦੂਜੇ ਪਾਸੇ ਲਗਭਗ 60 ਬੇਫੋਰਸ ਅਰਟਿਲਰੀ ਗਨ ਨੂੰ ਲੱਦਾਖ ਨੇੜੇ ਅਗਾਮੀ ਸਥਿਤੀ ਲਈ ਭੇਜਿਆ ਜਾ ਰਿਹਾ ਹੈ । ਭਾਰਤੀ ਸੈਨਾ ਵੱਲੋਂ ਇਹ ਕਿਹਾ ਗਿਆ ਹੈ ਕਿ ਉਹ ਚੀਨ ਨਾਲ ਤਾਜ਼ਾ ਵਿਵਾਦ ਸੁਲਝਾਉਣਾ ਚਾਹੁੰਦੇ ਹਨ, ਪਰ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਵੀ ਤਿਆਰ ਹਨ ।

ਹਵਾਈ ਸੈਨਾ ਵੱਲੋਂ ਦੱਖਣੀ ਕਸ਼ਮੀਰ ਦੇ ਬਿਜ਼ਬੇਹਰਾ ਖੇਤਰ ਨੇੜੇ NH-44 ‘ਤੇ ਇੱਕ ਹਵਾਈ ਪੱਟੀ ਬਣਾਈ ਜਾ ਰਹੀ ਹੈ, ਜਿਸ ਦੀ ਲੰਬਾਈ ਲਗਭਗ 3 ਕਿਲੋਮੀਟਰ ਹੈ । ਚੀਨ ਵਿਚਾਲੇ ਚੱਲ ਰਹੇ ਤਣਾਅ ਕਾਰਨ ਦੋ ਦਿਨ ਪਹਿਲਾਂ ਹੀ ਇਸ ਪੱਟੀ ਦਾ ਨਿਰਮਾਣ ਸ਼ੁਰੂ ਹੋ ਗਿਆ ਹੈ, ਜੋ ਜੰਗੀ ਪੱਧਰ ‘ਤੇ ਚੱਲ ਰਿਹਾ ਹੈ । ਹੁਣ ਵੀ ਲਾਕਡਾਊਨ ਹਾਲੇ ਵੀ ਜਾਰੀ ਹੈ, ਪਰ ਇਸ ਨਿਰਮਾਣ ਨਾਲ ਜੁੜੀਆਂ ਸਾਰੀਆਂ ਇਜ਼ਾਜ਼ਤਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੇ ਤੁਰੰਤ ਜਾਰੀ ਕਰ ਦਿੱਤਾ ।

ਦੱਸ ਦੇਈਏ ਕਿ ਮਈ ਦੀ ਸ਼ੁਰੂਆਤ ਤੋਂ ਹੀ ਭਾਰਤ ਅਤੇ ਚੀਨ ਦੀਆਂ ਫੌਜਾਂ ਲੱਦਾਖ ਖੇਤਰ ਵਿੱਚ ਤਾਇਨਾਤ ਕੀਤੀਆਂ ਗਈਆਂ ਹਨ । ਲੱਦਾਖ ਨੇੜੇ ਦੋਵਾਂ ਦੇਸ਼ਾਂ ਦੀ ਫੌਜ ਆਪਸ ਵਿੱਚ ਭੀੜ ਗਈ, ਜਿਸ ਤੋਂ ਬਾਅਦ ਚੀਨ ਨੇ ਫੌਜ ਦੀ ਗਿਣਤੀ ਵਧਾ ਦਿੱਤੀ ਅਤੇ ਨਿਰਮਾਣ ਨੂੰ ਤੇਜ਼ ਕਰ ਦਿੱਤਾ । ਹਾਲਾਂਕਿ, ਇਸ ਦੌਰਾਨ ਦੋਵਾਂ ਦੇਸ਼ਾਂ ਵਿਚਾਲੇ ਗੱਲਬਾਤ ਸ਼ੁਰੂ ਹੋ ਗਈ ਹੈ ਅਤੇ ਹਾਲ ਹੀ ਵਿੱਚ ਗੱਲਬਾਤ ਦਾ ਪਹਿਲਾ ਪੜਾਅ ਸਿੱਧ ਹੋਇਆ ਹੈ ।