india china border clash: ਸਰਹੱਦ ‘ਤੇ ਇੱਕ ਵਾਰ ਫਿਰ ਭਾਰਤ ਅਤੇ ਚੀਨ ਦੇ ਸੈਨਿਕਾਂ ਵਿਚਾਲੇ ਝੜਪ ਹੋ ਗਈ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਪੂਰਬੀ ਲੱਦਾਖ ਦੇ ਪੈਨਗੋਂਗ ਝੀਲ ਦੇ ਨੇੜੇ 29-30 ਅਗਸਤ ਦੀ ਰਾਤ ਨੂੰ ਦੋਵਾਂ ਦੇਸ਼ਾਂ ਦੇ ਸੈਨਿਕ ਆਹਮੋ-ਸਾਹਮਣੇ ਹੋਏ ਸਨ। ਇਸ ਤੋਂ ਪਹਿਲਾ ਵੀ ਇੱਕ ਵਾਰ ਭਾਰਤ ਅਤੇ ਚੀਨ ਦੇ ਸੈਨਿਕਾਂ ਵਿਚਾਲੇ ਝੜਪ ਹੋ ਚੁੱਕੀ ਹੈ। ਪਿੱਛਲੀ ਵਾਰ ਜੂਨ ਦੇ ਮਹੀਨੇ ਵਿੱਚ ਦੋਵਾਂ ਦੇਸ਼ਾ ਦੇ ਸੈਨਿਕਾਂ ਵਿਚਾਲੇ ਝੜਪ ਹੋਈ ਸੀ। ਉਸ ਝੜਪ ਵਿੱਚ ਭਾਰਤ ਦੇ 20 ਸੈਨਿਕ ਸ਼ਹੀਦ ਹੋਏ ਸੀ। ਪੂਰਵੀ ਲਦਾਖ ਦੀ ਗਲਵਾਨ ਘਾਟੀ ਵਿੱਚ ਭਾਰਤ ਅਤੇ ਚੀਨੀ ਸੈਨਿਕਾਂ ਦੇ ਵਿਚਾਲੇ 15-16 ਦੀ ਦਰਮਿਆਨੀ ਰਾਤ ਨੂੰ ਹਿੰਸਕ ਝੜਪ ਹੋਈ ਸੀ।
Home ਖ਼ਬਰਾਂ ਤਾਜ਼ਾ ਖ਼ਬਰਾਂ ਭਾਰਤ-ਚੀਨ ਦੀਆਂ ਫੌਜਾਂ ਵਿਚਾਲੇ ਫਿਰ ਹੋਈ ਝੜਪ, ਚੀਨ ਨੇ ਪੈਨਗੋਂਗ ਝੀਲ ਦੇ ਨੇੜੇ ਕੀਤੀ ਘੁਸਪੈਠ ਦੀ ਕੋਸ਼ਿਸ਼
ਭਾਰਤ-ਚੀਨ ਦੀਆਂ ਫੌਜਾਂ ਵਿਚਾਲੇ ਫਿਰ ਹੋਈ ਝੜਪ, ਚੀਨ ਨੇ ਪੈਨਗੋਂਗ ਝੀਲ ਦੇ ਨੇੜੇ ਕੀਤੀ ਘੁਸਪੈਠ ਦੀ ਕੋਸ਼ਿਸ਼
Aug 31, 2020 11:54 am
ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ like ਤੇ See first ਕਰੋ .