india china border dispute: ਨਵੀਂ ਦਿੱਲੀ: ਭਾਰਤ ਅਤੇ ਚੀਨ ਵਿਚਾਲੇ ਸਰਹੱਦੀ ਤਣਾਅ ਨੂੰ ਘੱਟ ਕਰਨ ਦੀ ਕਵਾਇਦ ਜਾਰੀ ਹੈ। ਇਸ ਲੜੀ ‘ਚ ਮੋਲਡੋ ਵਿੱਚ ਦੋਵਾਂ ਦੇਸ਼ਾਂ ਦੇ ਮਿਲਟਰੀ ਕਮਾਂਡਰ ਪੱਧਰ ਦੀ ਬੈਠਕ ਸ਼ੁਰੂ ਹੋ ਗਈ ਹੈ। ਦੋਵਾਂ ਦੇਸ਼ਾਂ ਵਿਚਾਲੇ ਕਮਾਂਡਰ ਪੱਧਰ ਦੀ ਬੈਠਕ ਦਾ ਇਹ ਛੇਵਾਂ ਦੌਰ ਹੈ, ਜਿਸ ਨੂੰ ਮਹੱਤਵਪੂਰਨ ਮੰਨਿਆ ਜਾਂ ਰਿਹਾ ਹੈ। ਇਸ ਮੀਟਿੰਗ ਵਿੱਚ ਭਾਰਤ ਵਲੋਂ ਪਹਿਲੀ ਵਾਰ ਇੱਕ ਸੀਨੀਅਰ ਡਿਪਲੋਮੈਟ ਵੀ ਮੌਜੂਦ ਹੈ। ਭਾਰਤ ਨੇ ਹਮੇਸ਼ਾਂ ਸ਼ਾਂਤੀ ਅਤੇ ਗੱਲਬਾਤ ਰਾਹੀਂ ਵਿਵਾਦ ਨੂੰ ਸੁਲਝਾਉਣ ਦੀ ਵਕਾਲਤ ਕੀਤੀ ਹੈ। ਅਜਿਹੀ ਸਥਿਤੀ ਵਿੱਚ, ਗੱਲਬਾਤ ਦੀ ਮੇਜ਼ ਉੱਤੇ, ਭਾਰਤ ਹੱਲ ਦੇ ਰਾਹ ਲੱਭਣ ਦੀ ਕੋਸ਼ਿਸ਼ ਕਰੇਂਗਾ। ਇਸਦੇ ਨਾਲ ਹੀ ਚੀਨ ਨੂੰ ਉਸਦੀ ਭਾਸ਼ਾ ਵਿੱਚ ਵੀ ਜਵਾਬ ਦੇਣਾ ਹੈ। ਸਰਹੱਦ ‘ਤੇ ਪਹਿਲੀ ਉੱਚ ਪੱਧਰੀ ਬੈਠਕ ਦੋਵਾਂ ਦੇਸ਼ਾਂ ਵਿਚਾਲੇ 29 ਤੋਂ 31 ਅਗਸਤ ਨੂੰ ਹੋਈਆਂ ਘਟਨਾਵਾਂ ਅਤੇ 7 ਅਤੇ 9 ਸਤੰਬਰ ਨੂੰ ਫਾਇਰਿੰਗ ਦੀਆਂ ਘਟਨਾਵਾਂ ਤੋਂ ਬਾਅਦ ਹੋ ਰਹੀ ਹੈ। 29-31 ਅਗਸਤ ਦੇ ਵਿਚਕਾਰ, ਭਾਰਤ ਨੇ ਪੈਨਗੋਂਗ ਝੀਲ ਦੇ ਦੱਖਣੀ ਖੇਤਰ ਵਿੱਚ ਕਈ ਪਹਾੜੀਆਂ ਵਿੱਚ ਆਪਣੀ ਤਾਇਨਾਤੀ ਕੀਤੀ ਹੈ। ਚੀਨੀ ਫੌਜ ਨੇ ਭਾਰਤੀ ਖੇਤਰ ਵਿੱਚ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਭਾਰਤੀ ਸੈਨਿਕਾਂ ਨੇ ਅਸਫਲ ਕਰ ਦਿੱਤਾ। ਉਸੇ ਸਮੇਂ, 7 ਤੋਂ 9 ਸਤੰਬਰ ਦੇ ਵਿਚਕਾਰ, ਚੀਨੀ ਸੈਨਿਕਾਂ ਨੇ ਪੈਨਗੋਂਗ ਝੀਲ ਦੇ ਖੇਤਰ ਵਿੱਚ ਫਾਇਰਿੰਗ ਕੀਤੀ ਸੀ।
ਇਸ ਤੋਂ ਪਹਿਲਾਂ ਰੱਖਿਆ ਮੰਤਰੀ ਅਤੇ ਵਿਦੇਸ਼ ਮੰਤਰੀਆਂ ਵਿਚਕਾਰ ਬੈਠਕ ਹੋ ਚੁੱਕੀ ਹੈ। ਭਾਰਤ ਦੇ ਵਿਦੇਸ਼ ਮੰਤਰੀ ਸ. ਜੈਸ਼ੰਕਰ ਅਤੇ ਚੀਨ ਦੇ ਵਿਦੇਸ਼ ਮੰਤਰੀ ਵੈਂਗ ਯੀ ਨੇ ਰੂਸ ਵਿੱਚ ਮੁਲਾਕਾਤ ਕੀਤੀ ਸੀ। ਦੋਵੇਂ ਨੇਤਾ ਪੰਜ-ਪੁਆਇੰਟ ਫਾਰਮੂਲੇ ‘ਤੇ ਸਹਿਮਤ ਹੋਏ ਸਨ। ਜਾਣੋ ਕੀ ਹੈ ਇਹ ਪੰਜ ਪੁਆਇੰਟ ਫਾਰਮੂਲਾ- 1- ਮੱਤਭੇਦ ਨੂੰ ਵਿਵਾਦ ਨਹੀਂ ਬਣਨ ਦੇਣਾ। 2-ਦੋਵਾਂ ਦੇਸ਼ਾਂ ਦੀਆਂ ਫੌਜਾਂ ਪਿੱਛੇ ਹੱਟਣ ਅਤੇ ਇੱਕ ਉੱਚਿਤ ਦੂਰੀ ‘ਤੇ ਰਹਿਣ। 3- ਦੋਵਾਂ ਦੇਸ਼ਾਂ ਵਿਚਾਲੇ ਗੱਲਬਾਤ ਜਾਰੀ ਹੈ। 4-ਸਮਝੌਤੇ ਅਤੇ ਪ੍ਰੋਟੋਕੋਲ ਨੂੰ ਦੋਵੇਂ ਦੇਸ਼ ਮੰਨਣ। 5- ਤਣਾਅ ਵਧਾਉਣ ਵਾਲਾ ਕੋਈ ਕਦਮ ਨਾ ਚਾਹੀਦਾ ਚੱਕਿਆ ਜਾਵੇਂ। ਮਿਲਟਰੀ ਕਮਾਂਡਰ ਪੱਧਰ ਦੀ ਗੱਲਬਾਤ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਪਹਿਲਾਂ, ਅਗਸਤ 31 ਤੋਂ 7 ਸਤੰਬਰ ਦੇ ਵਿਚਕਾਰ, ਬ੍ਰਿਗੇਡੀਅਰ ਰੈਂਕ ਦੇ ਪੱਧਰ ਦੇ ਅਧਿਕਾਰੀਆਂ ਵਿਚਕਾਰ ਅੱਧੀ ਦਰਜਨ ਤੋਂ ਵੱਧ ਗੱਲਬਾਤ ਦੇ ਦੌਰ ਬੇਨਤੀਜਾ ਰਹੇ ਸੀ। ਦੂਜੇ ਪਾਸੇ, 1962 ਦੇ ਯੁੱਧ ਤੋਂ ਬਾਅਦ ਪਹਿਲੀ ਵਾਰ ਪੂਰਬੀ ਲੱਦਾਖ ਦੇ ਖੇਤਰ ਵਿੱਚ ਫਾਇਰਿੰਗ ਦੀਆਂ ਘਟਨਾਵਾਂ ਤੋਂ ਬਾਅਦ ਇਹ ਪਹਿਲਾ ਮੌਕਾ ਹੋਵੇਗਾ, ਜਦੋਂ ਦੋਵਾਂ ਦੇਸ਼ਾਂ ਦੇ ਸੀਨੀਅਰ ਅਧਿਕਾਰੀ ਗੱਲਬਾਤ ਦੀ ਮੇਜ਼ ‘ਤੇ ਆਹਮੋ-ਸਾਹਮਣੇ ਹੋਣਗੇ।