India china face lac dispute : ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ (LAC) ‘ਤੇ ਪਿੱਛਲੇ ਕਈ ਮਹੀਨਿਆਂ ਤੋਂ ਜਾਰੀ ਤਣਾਅ ਦੇ ਵਿਚਕਾਰ ਸਿੱਕਮ ਵਿੱਚ ਭਾਰਤੀ ਅਤੇ ਚੀਨੀ ਫੌਜਾਂ ਵਿਚਾਲੇ ਝੜਪ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਸਿੱਕਮ ਦੇ ਨਕੁਲਾ ਵਿੱਚ ਤਿੰਨ ਦਿਨ ਪਹਿਲਾਂ ਚੀਨੀ ਫੌਜ ਨੇ ਐਲਏਸੀ ਦੀ ਸਥਿਤੀ ਬਦਲਣ ਦੀ ਕੋਸ਼ਿਸ਼ ਕੀਤੀ ਸੀ ਅਤੇ ਇਸ ਦੇ ਕੁੱਝ ਸੈਨਿਕ ਭਾਰਤੀ ਖੇਤਰ ਵੱਲ ਵੱਧਣ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਸਮੇਂ ਦੌਰਾਨ ਭਾਰਤੀ ਸੈਨਿਕਾਂ ਨੇ ਚੀਨੀ ਸੈਨਿਕਾਂ ਨੂੰ ਰੋਕ ਦਿੱਤਾ ਸੀ।
ਇਸ ਸਮੇਂ ਦੌਰਾਨ ਭਾਰਤ ਅਤੇ ਚੀਨ ਦੇ ਸੈਨਿਕਾਂ ਵਿੱਚ ਝੜਪ ਹੋਈ, ਜਿਸ ਵਿੱਚ ਚਾਰ ਭਾਰਤੀ ਅਤੇ 20 ਚੀਨੀ ਸੈਨਿਕ ਜ਼ਖਮੀ ਹੋ ਗਏ। ਹਾਲਾਂਕਿ, ਸਥਿਤੀ ਤਣਾਅਪੂਰਨ ਹੈ, ਪਰ ਸਥਿਰ ਹੈ। ਭਾਰਤੀ ਸੈਨਾ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਵਿਗੜ ਰਹੇ ਮੌਸਮ ਦੇ ਹਾਲਾਤ ਦੇ ਬਾਵਜੂਦ, ਭਾਰਤੀ ਖੇਤਰ ਦੇ ਨਾਲ ਲੱਗਦੇ ਹਰ ਥਾਂ ‘ਤੇ ਚੌਕਸੀ ਬਣਾਈ ਰੱਖੀ ਜਾ ਰਹੀ ਹੈ।
ਇਹ ਵੀ ਦੇਖੋ : ਕਿਸਾਨੀ ਪ੍ਰਦਰਸ਼ਨ ਲਈ ਖੰਨਾ ਤੋਂ ਤੁਰ ਪਈ ਇਹ ਖ਼ਾਸ ਟਰਾਲੀ, ਦੇਖੋ ਕੀ ਹੈ ਖ਼ਾਸੀਅਤ