India China Face Off: ਨਵੀਂ ਦਿੱਲੀ. ਪੂਰਬੀ ਲੱਦਾਖ ਦੀ ਗਲਵਾਨ ਘਾਟੀ ਵਿੱਚ 15 ਜੂਨ ਦੀ ਸ਼ਾਮ ਨੂੰ ਜਦੋਂ ਭਾਰਤੀ ਫੌਜ ਦੇ ਜਵਾਨ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀਐਲਏ) ਦੇ ਹਮਲੇ ਦਾ ਜਵਾਬ ਦੇ ਰਹੇ ਸਨ, ਤਾਂ ਗਲਵਾਨ ਨਦੀ ਦਾ ਤਾਪਮਾਨ ਸਿਫ਼ਰ ਰਿਹਾ। ਇਸ ਹਿੰਸਕ ਝੜਪ ਵਿੱਚ ਦੋਵਾਂ ਪਾਸਿਆਂ ਦੇ ਵੱਡੀ ਗਿਣਤੀ ਵਿੱਚ ਜਵਾਨ ਹਾਈਪੌਕਸਿਆ ਦਾ ਸ਼ਿਕਾਰ ਹੋ ਗਏ। ਯਾਨੀ ਉਚਾਈ ਦੇ ਕਾਰਨ ਉਨ੍ਹਾਂ ਦੇ ਸਰੀਰ ਵਿੱਚ ਆਕਸੀਜਨ ਦਾ ਪੱਧਰ ਘੱਟ ਗਿਆ। ਨਾਲ ਹੀ, ਜ਼ਿਆਦਾਤਰ ਜਵਾਨ ਸੱਟਾਂ ਅਤੇ ਹਾਈਪੋਥਰਮਿਆ ਕਾਰਨ ਸ਼ਹੀਦ ਹੋਏ। ਅਜਿਹੀ ਸਥਿਤੀ ਵਿੱਚ ਅਗਲੇ ਮਹੀਨੇ ਤੋਂ ਦੋਵਾਂ ਦੇਸ਼ਾਂ ਦੇ ਜਵਾਨਾਂ ਲਈ ਡਿਊਟੀ ਕਰਨਾ ਬੇਹੱਦ ਮੁਸ਼ਕਿਲ ਹੋਣ ਜਾ ਰਿਹਾ ਹੈ । ਇਸ ਕਰਕੇ LAC ‘ਤੇ ਹਾਲਾਤ ਬਦਲ ਸਕਦੇ ਹਨ।
ਭਾਰਤੀ ਫੌਜੀ ਕਮਾਂਡਰਾਂ ਅਨੁਸਾਰ ਇਹ ਜਾਣਕਾਰੀ ਢੁੱਕਵੀਂ ਹੈ, ਕਿਉਂਕਿ ਸਤੰਬਰ ਤੋਂ ਪੂਰਬੀ ਲੱਦਾਖ ਵਿੱਚ ਮੌਸਮ ਵਿੱਚ ਤੇਜ਼ੀ ਨਾਲ ਬਦਲਾਅ ਆਉਂਦਾ ਹੈ। ਹਿੰਸਕ ਟਕਰਾਅ ਵਿੱਚ ਬਚੇ ਲੋਕਾਂ ਨੇ ਦੱਸਿਆ ਕਿ ਜਦੋਂ ਦੋਵਾਂ ਫ਼ੌਜਾਂ ਵਿਚਾਲੇ ਝੜਪ ਸ਼ੁਰੂ ਹੋਈ ਸੀ ਤਾਂ ਵੱਡੀ ਗਿਣਤੀ ਵਿੱਚ ਚੀਨੀ ਫੌਜ ਉੱਤੇ ਆਈ, ਪਰ ਜਲਦੀ ਹੀ 16000 ਫੁੱਟ ‘ਤੇ ਆਕਸੀਜਨ ਦੀ ਘਾਟ ਕਾਰਨ ਹੇਠਾਂ ਜਾਣਾ ਸ਼ੁਰੂ ਹੋ ਗਈ। ਜੋ ਲੋਕ ਆਕਸੀਜਨ ਦੀ ਘਾਟ ਤੋਂ ਬਚੇ ਸਨ ਉਹ ਜੰਮੀ ਹੋਈ ਗਲਵਾਨ ਨਦੀ ਵਿੱਚ ਫਸ ਗਏ।
ਦਰਅਸਲ, ਸਰਦੀਆਂ ਦੇ ਮੌਸਮ ਵਿੱਚ ਲੱਦਾਖ ਵਿੱਚ ਤਾਪਮਾਨ -40 ਡਿਗਰੀ ਤੋਂ ਹੇਠਾਂ ਚਲਾ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਅਸਲ ਕੰਟਰੋਲ ਰੇਖਾ (LAC) ‘ਤੇ ਇੰਨੀ ਉੱਚਾਈ ਅਤੇ ਠੰਡ ਵਿੱਚ ਖੜ੍ਹੇ ਹੋਣਾ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ। ਫੌਜ ਦੇ ਸੀਨੀਅਰ ਅਧਿਕਾਰੀਆਂ ਦਾ ਮੰਨਣਾ ਹੈ ਕਿ ਮੌਜੂਦਾ ਰੁਕਾਵਟ ਸਤੰਬਰ-ਅਕਤੂਬਰ ਤੱਕ ਵੱਧ ਸਕਦੀ ਹੈ ਅਤੇ ਚੀਨ ਨੇ ਪਹਿਲਾਂ ਹੀ ਆਪਣੀ ਫੌਜ ਲਈ ਵਿਸ਼ੇਸ਼ ਟੈਂਟਾਂ ਦਾ ਪ੍ਰਬੰਧ ਕੀਤਾ ਹੋਇਆ ਹੈ।
ਦੱਸ ਦੇਈਏ ਕਿ ਇੰਨੀ ਸਖਤ ਠੰਡ ਤੋਂ ਬਚਣ ਲਈ ਭਾਰਤੀ ਜਵਾਨ ਪਹਿਲਾਂ ਹੀ ਸਿਆਚਿਨ ਦੇ ਵਿਸ਼ੇਸ਼ ਟੈਂਟਾਂ ਵਿਚ ਰਹਿੰਦੇ ਹਨ। ਪਰ ਇਸ ਵਾਰ ਸਰਹੱਦ ‘ਤੇ ਵੱਡੀ ਗਿਣਤੀ ਵਿੱਚ ਫੌਜ ਹੋਣ ਕਾਰਨ ਵਧੇਰੇ ਟੈਂਟਾਂ ਦੀ ਲੋੜ ਪੈ ਸਕਦੀ ਹੈ। ਇਸ ਲਈ ਫੌਜ ਇਹ ਟੈਂਟ ਆਪਣੇ ਦੇਸ਼ ਜਾਂ ਯੂਰਪ ਤੋਂ ਖਰੀਦ ਸਕਦੀ ਹੈ। ਪੀਐਮ ਮੋਦੀ ਪਹਿਲਾਂ ਹੀ ਫੌਜ ਨੂੰ ਹਥਿਆਰਾਂ ਅਤੇ ਸਮਾਨ ਖਰੀਦਣ ਲਈ 500 ਕਰੋੜ ਰੁਪਏ ਦੇ ਚੁੱਕੇ ਹਨ।