ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੇਂਗਲੁਰੂ ਵਿਚ ਕਿਹਾ ਕਿ ਅੱਜ ਭਾਰਤ ਦੁਨੀਆ ਦੀ ਤੇਜ਼ੀ ਨਾਲ ਵਧਦੀ ਇਕੋਨਾਮੀ ਹੈ। ਪਿਛਲੇ 11 ਸਾਲਾਂ ‘ਚ ਸਾਡੀ ਅਰਥਵਿਵਸਥਾ 10ਵੇਂ ਨੰਬਰ ਤੋਂ 5 ਵੇਂ ਨੰਬਰ ‘ਤੇ ਆ ਗਈ ਹੈ ਤੇ ਅਸੀਂ ਤੇਜ਼ੀ ਨਾਲ ਚੋਟੀ ਦੇ ਤੀਜੇ ਅਰਥਵਿਵਸਥਾਵਾਂ ਬਣਨ ਵੱਲ ਵਧ ਰਹੇ ਹਾਂ। ਇਹ ਤਾਕਤ ਰਿਫਾਰਮ, ਪਰਫਾਰਮ ਤੇ ਟਰਾਂਸਫਾਰਮ ਤੋਂ ਮਿਲੀ ਹੈ। ਦੇਸ਼ ਦੀਆਂ ਉਪਲਬਧੀਆਂ ਦਾ ਝੰਡਾ ਆਸਮਾਨ ਵਿਚ ਲਹਿਰਾ ਰਿਹਾ ਹੈ।
ਇਹ ਵੀ ਪੜ੍ਹੋ : ਸ਼ਹੀਦ ਪ੍ਰਿਤਪਾਲ ਸਿੰਘ ਦਾ ਸੈਨਿਕ ਸਨਮਾਨਾਂ ਨਾਲ ਹੋਇਆ ਅੰਤਿਮ ਸਸਕਾਰ, 4 ਮਹੀਨੇ ਪਹਿਲਾਂ ਹੋਇਆ ਸੀ ਵਿਆਹ
ਇਸ ਤੋਂ ਇਲਾਵਾ ਆਪ੍ਰੇਸ਼ਨ ਸਿੰਦੂਰ ਨੂੰ ਲੈ ਕੇ PM ਮੋਦੀ ਨੇ ਕਿਹਾ ਕਿ ਭਾਰਤੀ ਫੌਜ ਨੇ ਅੱਤਵਾਦੀਆਂ ਦੇ ਬਚਾਅ ਲਈ ਆਏ ਪਾਕਿ ਨੂੰ ਕੁਝ ਘੰਟਿਆਂ ‘ਚ ਹੀ ਗੋਡਿਆਂ ‘ਤੇ ਲਾ ਦਿੱਤਾ ਸੀ ਜਿਸ ਨੂੰ ਪੂਰੀ ਦੁਨੀਆ ਨੇ ਦੇਖਿਆ ਹੈ। ਸਾਡੇ ਜਵਾਨਾਂ ਨੇ ਪਾਕਿ ‘ਚ ਦਾਖਲ ਹੋ ਕੇ ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਸੀ। ਇਸ ਦੀ ਸਫਲਤਾ ਪਿੱਛੇ ਸਾਡੀ ਟੈਕਨਾਲੋਜੀ ਤੇ ਮੇਕ ਇਨ ਇੰਡੀਆ ਦੀ ਤਾਕਤ ਹੈ। ਬੈਂਗਲੁਰੂ ਤੇ ਕਰਨਾਟਕ ਦੇ ਨੌਜਵਾਨਾਂ ਨੇ ਇਸ ‘ਚ ਬਹੁਤ ਯੋਗਦਾਨ ਪਾਇਆ ਹੈ। ਇਹੀ ਕਾਰਨ ਹੈ ਕਿ ਅੱਜ ਭਾਰਤ ਦੀ ਪੂਰੀ ਦੁਨੀਆ ਵਿੱਚ ਇੱਕ ਵੱਖਰੀ ਪਛਾਣ ਹੈ।
ਵੀਡੀਓ ਲਈ ਕਲਿੱਕ ਕਰੋ -:
























