ਕੋਰੋਨਾ ਦੀ ਦੂਜੀ ਲਹਿਰ ਦਾ ਭਾਰਤ ਵਿੱਚ ਤਾਂਡਵ ਜਾਰੀ ਹੈ, ਪਰ ਹੁਣ ਇੱਕ ਵਾਰ ਫਿਰ ਕੋਰੋਨਾ ਮਾਮਲਿਆਂ ਵਿੱਚ ਕਮੀ ਆਉਣ ਲੱਗ ਗਈ ਹੈ ਅਤੇ ਲੋਕ ਵਿਦੇਸ਼ਾਂ ਵਿੱਚ ਘੁੰਮਣ ਵੀ ਜਾਣ ਲੱਗੇ ਹਨ । ਅਜਿਹੇ ਵਿੱਚ ਹਾਲਾਤਾਂ ਨੂੰ ਦੇਖਦੇ ਹੋਏ ਹੁਣ ਵਿਦੇਸ਼ ਵਿੱਚ ਟ੍ਰੈਵਲ ਕਰਨ ਦੌਰਾਨ ਆਪਣਾ ਵੈਕਸੀਨ ਸਰਟੀਫਿਕੇਟ ਦਿਖਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ ।
ਇਸੇ ਵਿਚਾਲੇ ਹੁਣ ਇਹ ਖਬਰ ਸਾਹਮਣੇ ਆਈ ਸੀ ਕਿ ਭਾਰਤ ਵਿੱਚ ਬਣੇ ਐਸਟ੍ਰਾਜੇਨਿਕਾ-ਆਕਸਫੋਰਡ ਵੈਕਸੀਨ ਕੋਵੀਸ਼ੀਲਡ ਦੀ ਵੈਕਸੀਨ ਲੈਣ ਵਾਲੇ ਯਾਤਰੀਆਂ ਨੂੰ ਯੂਰਪੀ ਸੰਘ ਦਾ ਗ੍ਰੀਨ ਪਾਸ ਨਹੀਂ ਦਿੱਤਾ ਜਾਵੇਗਾ । ਉੱਥੇ ਹੀ ਭਾਰਤ ਨੇ ਸਮੂਹ ਦੇ 27 ਮੈਂਬਰ ਦੇਸ਼ਾਂ ਨੂੰ ਬੇਨਤੀ ਕੀਤੀ ਹੈ ਕਿ ਕੋਵੀਸ਼ੀਲਡ ਅਤੇ ਕੋਵੈਕਸੀਨ ਵੈਕਸੀਨ ਲਗਵਾਉਣ ਗਏ ਭਾਰਤੀਆਂ ਨੂੰ ਯੂਰਪ ਦੀ ਯਾਤਰਾ ਦੀ ਇਜਾਜ਼ਤ ਦੇਣ ‘ਤੇ ਵੱਖਰੇ ਤੌਰ ‘ਤੇ ਵਿਚਾਰ ਕਰਨ ਦੀ ਮੰਗ ਕੀਤੀ ਜਾਵੇ ।
ਦਰਅਸਲ, ਭਾਰਤ ਵੱਲੋਂ ਯੂਰਪੀਅਨ ਯੂਨੀਅਨ ਦੇ ਮੈਂਬਰ ਦੇਸ਼ਾਂ ਨੂੰ ਕਿਹਾ ਗਿਆ ਹੈ ਕਿ ਉਹ ਆਪਸੀ ਵਟਾਂਦਰੇ ਦੀ ਨੀਤੀ ਅਪਣਾਏਗਾ ਅਤੇ ‘ਗ੍ਰੀਨ ਪਾਸ’ ਰੱਖਣ ਵਾਲੇ ਯੂਰਪੀਅਨ ਨਾਗਰਿਕਾਂ ਨੂੰ ਲਾਜ਼ਮੀ ਆਈਸੋਲੇਟ ਕਰਨ ਤੋਂ ਛੋਟ ਦੇਵੇਗਾ। ਇਸ ਮਾਮਲੇ ਵਿੱਚ ਸੂਤਰਾਂ ਨੇ ਦੱਸਿਆ ਕਿ ਭਾਰਤ ਨੇ EU ਨੂੰ COWIN ਪੋਰਟਲ ਰਾਹੀਂ ਜਾਰੀ ਟੀਕਾਕਰਨ ਸਰਟੀਫਿਕੇਟ ਨੂੰ ਸਵੀਕਾਰ ਕਰਨ ਦੀ ਬੇਨਤੀ ਵੀ ਕੀਤੀ ਹੈ।
ਜ਼ਿਕਰਯੋਗ ਹੈ ਕਿ ਯੂਰਪੀਅਨ ਯੂਨੀਅਨ ਦੀ ਡਿਜੀਟਲ ਕੋਵਿਡ ਸਰਟੀਫਿਕੇਟ ਯੋਜਨਾ ਜਾਂ ‘ਗ੍ਰੀਨ ਪਾਸ’ ਯੋਜਨਾ ਵੀਰਵਾਰ ਤੋਂ ਲਾਗੂ ਹੋ ਗਈ, ਜਿਸ ਦੇ ਤਹਿਤ ਕੋਵਿਡ-19 ਮਹਾਂਮਾਰੀ ਦੌਰਾਨ ਆਜ਼ਾਦ ਆਵਾਜਾਈ ਦੀ ਇਜਾਜ਼ਤ ਹੋਵੇਗੀ । ਇਸ ਢਾਂਚੇ ਤਹਿਤ ਉਨ੍ਹਾਂ ਲੋਕਾਂ ਨੂੰ EU ਦੇ ਅੰਦਰ ਯਾਤਰਾ ਪਾਬੰਦੀਆਂ ਤੋਂ ਛੋਟ ਹੋਵੇਗੀ, ਜਿਨ੍ਹਾਂ ਨੇ ਯੂਰਪੀਅਨ ਮੈਡੀਕਲ ਏਜੰਸੀ (EMA) ਰਾਹੀਂ ਵੈਕਸੀਨ ਲਗਵਾਈ ਹੈ ।
ਦੱਸ ਦੇਈਏ ਕਿ ਯੂਰਪੀਅਨ ਯੂਨੀਅਨ ਦੇ ਇੱਕ ਅਧਿਕਾਰੀ ਨੇ ਮੰਗਲਵਾਰ ਨੂੰ ਕਿਹਾ ਕਿ ਯੂਰਪੀਅਨ ਯੂਨੀਅਨ ਦੇ ਮੈਂਬਰ ਦੇਸ਼ਾਂ ਕੋਲ ਕੋਵੀਸ਼ੀਲਡ ਵਰਗੇ ਵਿਸ਼ਵ ਸਿਹਤ ਸੰਗਠਨ ਅਧਿਕਾਰਤ ਟੀਕਿਆਂ ਨੂੰ ਸਵੀਕਾਰ ਕਰਨ ਦਾ ਵਿਕਲਪ ਹੋਵੇਗਾ ।
ਇਹ ਵੀ ਦੇਖੋ: Petrol 100 ਤੋਂ ਪਾਰ ਹੋਣ ਤੇ ਕਿਵੇਂ ਲੋਕਾ ਨੇ ਕੱਡਿਆ ਮੋਦੀ ਸਰਕਾਰ ਅਤੇ ‘ਅੱਛੇ ਦਿਨਾਂ’ ਦਾ ਜਲੂਸ…